ਦਮਦਮਾਂ ਸਾਹਿਤ ਸਭਾ ਦੇ ਚੁਣੇ ਗਏ ਅਹੁਦੇਦਾਰ ਤੇ ਐਗਜੈਕਟਿਵ ਮੈਂਬਰ ਇੱਕ ਤਸਵੀਰ ਕਰਵਾਉਦੇ ਹੋਏ
ਤਲਵੰਡੀ ਸਾਬੋ 4 ਅਪ੍ਰੈਲ-ਪੱਤਰ ਪ੍ਰੇਰਕ-ਦਸਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਧਰਤੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਖੇਤਰ ਵਿੱਚ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦੇ ਮਕਸਦ ਨਾਲ ਇਲਾਕੇ ਦੀ ਸਭ ਤੋਂ ਪੁਰਾਣੀ ਦਮਦਮਾ ਸਹਿਤ ਸਭਾ ਵੱਲੋਂ ਜਿੱਥੇ ਕਵੀ ਦਰਬਾਰ ਕਰਵਾਇਆ ਗਿਆ ਉੱਥੇ ਹੀ ਸਾਹਿਤ ਸਭਾ ਦੀ ਮੁੜ ਤੋਂ ਚੋਣ ਕੀਤੀ ਗਈ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਗਜ਼ਲਗੋ ਜਨਕ ਰਾਜ ਜਨਕ ਨੂੰ ਮੁੜ ਤੋ ਪ੍ਰਧਾਨ, ਮਾਸਟਰ ਤਰਸੇਮ ਸਿੰਘ ਬੁੱਟਰ ਨੂੰ ਸੀਨੀ: ਮੀਤ ਪ੍ਰਧਾਨ, ਸੁਖਮਿੰਦਰ ਸਿੰਘ ਭਾਗੀਵਾਦਰ ਨੂੰ ਸਰਪ੍ਰਸਤ, ਬਲਵੀਰ ਸਿੰਘ ਸਨੇਹੀ ਨੂੰ ਚੇਅਰਮੈਂਨ, ਜਗਦੀਪ ਗਿੱਲ ਨੂੰ ਮੁੱਖ ਸਲਾਹਕਾਰ, ਅਮਰਜੀਤ ਜੀਤ ਨੂੰ ਜਰਨਲ ਸਕੱ:, ਕਰਨਦੀਪ ਸੋਨੀ ਨੂੰ ਵਿੱਤ ਸਕੱਤਰ, ਗੁਰਜੰਟ ਸਿੰਘ ਸੋਹਲ ਸਹਾਇਕ ਸਕੱਤਰ, ਰਣਜੀਤ ਬਰਾੜ ਮੀਤ ਪ੍ਰਧਾਨ, ਲੱਕਵਿੰਦਰ ਸ਼ਰਮਾ ਨੂੰ ਪ੍ਰੈਸ ਸਕੱਤਰ, ਮਾਸਟਰ ਮਨਦੀਪ ਸਿੰਘ ਨੂੰ ਲਾਇਬਰੇਰੀ ਇੰਚਾਰਜ, ਲਛਮਣ ਭਾਗੀਵਦਰ, ਮਾਨ ਮਾਨਬੀਬੜੀਆਂ, ਡਾ: ਖੋਖਰ, ਖਾਨ ਮਾਨਬੀਬੜੀਆਂ ਸਮੇਤ ਬਾਕੀ ਸਾਹਿਤਕਾਰਾਂ ਨੂੰ ਐਗਜੈਕਟਿਵ ਮੈਂਬਰ ਬਣਾਇਆ ਗਿਆ।ਇਸ ਮੌਕੇ ਸਾਰੇ ਸਹਿਤਕਾਰਾਂ ਨੇ ਜਿੱਥੇ ਆਪਣੀਆਂ ਸੁੰਦਰ ਰਚਨਾਵਾਂ ਰਾਹੀ ਆਪਣੇ ਮਨ ਦੇ ਬਲਬਲੇ ਸਾਝੇ ਕੀਤਾ ਉੱਥੇ ਹੀ ਸਾਰੇ ਅਹੁਦੇਦਾਰਾਂ ਨੇ ਆਪਣੀਆਂ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਿਆ।ਇਸ ਮੌਕੇ ਦਮਦਮਾ ਸਾਹਿਤ ਸਭਾ ਦੇ ਜਨ: ਸਕੱਤਰ ਅਮਰਜੀਤ ਜੀਤ ਨੇ ਜਿੱਥੇ ਐਫ.ਐਮ. ਬਠਿੰਡਾ ਰੇਡੀਉ ਸਟੇਸਨ ਤੋਂ ਖੇਤਰੀ ਪ੍ਰਸਾਸਨ ਦਾ ਸਮਾਂ 17 ਘੰਟਿਆਂ ਤੋਂ ਸਿਰਫ 4 ਘੰਟੇ ਕਰਨ ਦੀ ਨਿੰਦਾ ਕਰਦਿਆਂ ਸਹਿਤਕਾਰਾਂ ਨੇ ਆਪਣਾ ਤਰਕ ਦਿੰਦਿਆਂ ਦੱਸਿਆ ਕਿ ਸਮਾਂ ਘਟਾਉਣ ਨਾਲ ਖੇਤਰ ਨਾਲ ਸਬੰਧਿਤ ਸਾਹਿਤਕ, ਧਾਰਮਿਕ ਤੇ ਸਮਾਜਿਕ ਪ੍ਰਗਰਾਮਾਂ ਸੁਣਾਏ ਨਹੀ ਜਾ ਸਕਣਗੇ ਜਿਸ ਨਾਲ ਲੱਖਾਂ ਸਰੋਤੇ ਰੇਡੀੳੇ ਸਟੇਸ਼ਨ ਨਾਲ ਟੁੱਟਣਗੇ ਜਿਸ ਲਈ ਉਨ੍ਹਾਂ ਕੇਂਦਰ ਤੇ ਰਾਜ ਸਰਕਾਰ ਤੋਂ ਉਕਤ ਪ੍ਰੋਗਰਾਮ ਪਹਿਲਾਂ ਵਾਂਗ 17 ਘੰਟੇ ਖੇਤਰੀ ਪ੍ਰੋਗਰਾਮ ਚਲਾਉਣ ਦੀ ਮੰਗ ਕੀਤੀ ਉੱਧਰ ਸਹਿਤ ਸਭਾ ਦੇ ਚੇਅਰਮੈਨ ਬਲਵੀਰ ਸਨੇਹੀ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਨਾ ਕਰਕੇ ਆਪਣੇ ਵੱਲੋਂ ਵੀਡੀਉ ਜਾਰੀ ਕਰਨ ਵਾਲੇ ਕਾਰਜ ਦੀ ਵੀ ਨਿੰਦਾ ਕੀਤੀ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪ੍ਰੈਸ ਲੋਕਾਂ ਦਾ ਮਸਲੇ ਚੁੱਕਣ ਵਿੱਚ ਅਸਮਰੱਥ ਰਹਿਣਗੇ ਜਿਸ ਲਈ ਉਨ੍ਹਾਂ ਮੁੱਖ ਮੰਤਰੀ ਨੂੰ ਪਹਿਲਾਂ ਵਾਲੇ ਮੁੱਖ ਮੰਤਰੀਆਂ ਵਾਂਗ ਪ੍ਰੈੱਸ ਨਾਲ ਸਿੱਧੀ ਗੱਲਬਾਤ ਕਰਨ ਦੀ ਮੰਗ ਵੀ ਰੱਖੀ ਤਾਂ ਜੋ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਆਜ਼ਾਦੀ ਨਾਲ ਲੋਕ ਮਸਲੇ ਹੱਲ ਕਰ ਸਕੇ।ਇਸ ਮੌਕੇ ਲਛਮਣ ਸਿੰਘ ਭਾਗੀਵਾਦਰ, ਡਾ: ਗੁਰਨਾਮ ਖੋਖਰ ਸਮੇਤ ਬਹੁਤ ਸਾਰੇ ਸਾਹਿਤਕਾਰ ਮੌਜੂਦ ਸਨ।
Author: DISHA DARPAN
Journalism is all about headlines and deadlines.