ਸੰਗਤ ਮੰਡੀ 03ਅਪ੍ਰੈਲ-ਪੱਤਰ ਪ੍ਰੇਰਕ-ਕਲਯੁਗ ਦੇ ਜ਼ਮਾਨੇ ਵਿਚ ਬਹੁਤ ਸਾਰੇ ਲੋਕ ਹਜੇ ਇਮਾਨਦਾਰ ਅਤੇ ਚੰਗੀ ਸੋਚ ਵਾਲੇ ਵਿਅਕਤੀ ਹਨ ।ਇਸ ਦੀ ਮਿਸਾਲ ਬਣੇ ਸੰਗਤ ਸਹਾਰਾ ਸੇਵਾ ਸੰਸਥਾ ਮਛਾਣਾ ਦੇ ਨੌਜਵਾਨ ਸਿਕੰਦਰ ਕੁਮਾਰ, ਸੰਦੀਪ ਕੁਮਾਰ ਨੂੰ ਡੱਬਵਾਲੀ ਨੈਸ਼ਨਲ ਹਾਈਵੇ ਤੇ ਆਉਂਦੇ ਸਮੇਂ ਵੀਵੋ ਕੰਪਨੀ ਇੱਕ ਮੋਬਾਈਲ ਫੋਨ ਲੱਭ ਗਿਆ । ਸਿਕੰਦਰ ਕੁਮਾਰ, ਅਤੇ ਸੰਦੀਪ ਕੁਮਾਰ ਨੇ ਇਮਾਨਦਾਰੀ ਦਿਖਉਦੇ ਹੋਏ ਮੋਬਾਈਲ ਦਾ ਮਾਲਕ ਲੱਭ ਕੇ ਉਸ ਨੂੰ ਵਾਪਸ ਕਰ ਦਿੱਤਾ । ਮੋਬਾਈਲ ਮਾਲਕ ਨੇ ਆਪਣਾ ਨਾਮ ਗੁਰਪਿਆਰ ਸਿੰਘ ਪੁੱਤਰ ਵਿਪਨਦੀਪ ਸਿੰਘ ਵਾਸੀ ਸੰਗਤ ਕੋਠੇ ਦੱਸਦੇ ਹੋਏ ਕਿਹਾ ਕਿ ਜੇਕਰ ਮੇਰਾ ਫੋਨ ਨਾ ਲੱਭਦਾ ਤਾਂ ਮੈਨੂੰ ਅੱਜ ਬਾਰਾਂ ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਂਦਾ ਉਸ ਨੇ ਦੱਸਿਆ ਕਿ ਮੈਂ ਮੇਰੇ ਸਾਥੀਆਂ ਨਾਲ ਟਰੈਕਟਰ ਤੇ ਡੱਬਵਾਲੀ ਤੋ ਸੰਗਤ ਕੋਠੇ ਆ ਰਿਹਾ ਸੀ ਤਾਂ ਹੈਰੀ ਪਟਰੋਪੰਪ ਕੋਲ ਸੜਕ ਤੇ ਬਣੇ ਖੱਡੇ ਵਿੱਚ ਟਰੈਕਟਰ ਵੱਜ ਗਿਆ ਅਤੇ ਮੇਰਾ ਮੋਬਾਈਲ ਫੋਨ ਜ਼ੇਬ ਵਿਚੋ ਨਿਕਲ ਕੇ ਸੜਕ ਤੇ ਡਿੱਗ ਪਿਆ ਜਿਸ ਵਿੱਚ ਮੇਰੇ ਸਾਰੇ ਰਿਸ਼ਤੇਦਾਰਾ ਅਤੇ ਕੰਮ ਧੰਦੇ ਵਾਲਿਆਂ ਦੇ ਨੰਬਰ ਹਨ । ਗੁਰਪਿਆਰ ਸਿੰਘ ਨੇ ਸੰਗਤ ਸਹਾਰਾ ਦੇ ਵਰਕਰ ਸਿਕੰਦਰ ਕੁਮਾਰ ਅਤੇ ਸੰਦੀਪ ਕੁਮਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਕਿਹਾ ਕਿ ਐਨੇ ਕਲਯੁਗ ਵਿਚ ਹਜੇ ਵੀ ਇਮਾਨਦਾਰੀ ਜ਼ਿੰਦਾ ਹੈ ਜਿਸ ਨੇ ਮੇਰਾ ਡਿੱਗਿਆ ਹੋਇਆ ਫੋਨ ਵਾਪਸ ਕਰਕੇ ਇਮਾਨਦਾਰੀ ਦਿਖਾਈ
Author: DISHA DARPAN
Journalism is all about headlines and deadlines.