“ਪੁਲੀਸ ਪ੍ਰਸਾਸਨ ਨੂੰ ਹਲਕੇ ‘ਚ ਨਸ਼ਾ ਤਸਕਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਕਿਹਾ, ਚਿੱਟੇ ਸਮੇਤ ਹਰ ਕਿਸਮ ਦਾ ਨਸ਼ਾ ਤੁਰੰਤ ਹੋਵੇ ਬੰਦ :- ਬਲਕਾਰ ਸਿੰਘ ਸਿੱਧੂ
ਵਿਧਾਇਕ ਬਲਕਾਰ ਸਿੱਧੂ ਦੇ ਘਰ ਵਧਾਈਆ ਦੇਣ ਵਾਲਿਆ ਦਾ ਲੱਗਿਆ ਤਾਂਤਾਂ , ਮੇਲੇ ਵਰਗਾ ਮਹੌਲ ਬਣਿਆ।
ਰਾਮਪੁਰਾ ਫੂਲ, 13 ਮਾਰਚ(ਪੱਤਰ ਪ੍ਰੇਰਕ)ਪੰਜਾਬ ਵਿੱਚ ਸਤਾ ਤਬਦੀਲੀ ਦੇ ਨਾਲ ਨਾਲ ਪੰਜਾਬ ਦੇ ਹਰ ਹਲਕੇ ਦਾ ਮਹੌਲ ਵੀ ਬਦਲਣਾ ਸੁਰੂ ਹੋ ਗਿਆ ਪਿਛਲੇ ਦੋ ਦਿਨਾਂ ਵਿੱਚ ਹੀ ਵੱਡੀਆਂ ਤਬਦੀਲੀਆਂ ਨਜ਼ਰ ਆਉਣੀਆ ਸੁਰੂ ਹੋ ਗੀਆ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਗ੍ਰਹਿ ਰਾਮਪੁਰਾ ਸਹਿਰ ‘ਚ ਵਧਾਈਆ ਦੇਣ ਵਾਲੇ ਲੋਕਾ ਦਾ ਤਾਂਤਾ ਲੱਗਿਆ ਰਿਹਾ ‘ਤੇ ਦੂਸਰੇ ਪਾਸੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਤੁਰੰਤ ਹਲਕੇ ਵੱਲ ਧਿਆਨ ਦਿੰਦਿਆ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਹਲਕੇ ਨਾਲ ਸਬੰਧਤ ਥਾਣਾ ਮੁੱਖੀਆ ਤੇ ਡੀਐਸਪੀ ਫੂਲ ਨਾਲ ਮੀਟਿੰਗ ਕਰਦਿਆ ਕਿਹਾ ਕਿ ਹਲਕੇ ਵਿੱਚ ਨਸੇ ਦੇ ਤਸਕਰਾਂ ਤੇ ਤੁਰੰਤ ਨਕੇਲ ਕਸੀ ਜਾਵੇ ਉਹਨਾ ਕਿਹਾ ਕਿ ਅੱਜ ਤੋ ਬਾਅਦ ਹਲਕੇ ਵਿੱਚ ਕਿਸੇ ਕਿਸਮ ਦਾ ਨਸਾ ਨਹੀ ਵਿਕਣਾ ਚਾਹੀਦਾ ਅਤੇ ਉਹਨਾਂ ਕਿਹਾ ਕਿ ਭ੍ਰਿਸ਼ਟ ਪੁਲੀਸ ਮੁਲਾਜਮਾਂ ਤੇ ਤੁਰੰਤ ਕਾਰਵਾਈ ਹੋਵੇਗੀ ਬਖਸਿਆ ਨਹੀ ਜਾਵੇਗਾ ਉਨਾਂ ਸਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਕਿਹਾ ਅਤੇ ਨਾਲ ਹੀ ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਨਹੀ ਆਉਣ ਦਿੱਤੀ ਜਾਵੇਗੀ।
ਇਸ ਤੋ ਇਲਾਵਾ ਉਹਨਾ ਸਿਹਤ ਵਿਭਾਗ ਦੇ ਸਿਵਲ ਹਸਪਤਾਲ ਰਾਮਪੁਰਾ ਅਤੇ ਭਗਤਾ ਭਾਈਕਾ ਦੇ ਐਸਐਮਓ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਆਉਣ ਵਾਲੀਆਂ ਪ੍ਰੇਸਾਨੀਆ ਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾ ਦੇਣ ਲਈ ਕਿਹਾ ਤਾਂ ਕਿ ਮਰੀਜਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਨਾ ਆਵੇ।
ਇਸ ਤੋ ਇਲਾਵਾ ਉਹਨਾਂ ਪਾਵਰ ਕਾਮ ਰਾਮਪੁਰਾ ਦੇ ਐਕਸੀਅਨ ਤੇ ਐਸਡੀਓ ਨੂੰ ਸਹਿਰ ਅਤੇ ਹਲਕੇ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਲੋੜੀਂਦੇ ਸੁਧਾਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਇਸੇ ਤਰ੍ਹਾਂ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਮਾਰਕੀਟ ਕਮੇਟੀ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਕਿਹਾ ਤਾਂ ਕਿ ਅਗਲੇ ਮਹੀਨੇ ਦਾਣਾ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਇਸੇ ਤਰ੍ਹਾਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਨਗਰ ਕੌਸਲ ਰਾਮਪੁਰਾ ਫੂਲ ਦੇ ਕਾਰਜ ਸਾਧਕ ਅਫਸਰ ਨਾਲ ਮੀਟਿੰਗ ਕਰਕੇ ਸਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਨ ਨੂੰ ਸੁਧਾਰਨ ਅਤੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਹਾ ਅਤੇ ਸਹਿਰ ਦੀਆਂ ਸਟਰੀਟ ਲਾਇਟਾ ਤੇ ਹੋਰ ਸਮੱਸਿਆਵਾਂ ਨੂੰ ਤੁਰੰਤ ਠੀਕ ਕਰਕੇ ਹਲਕੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਅਤੇ ਸਮੇ ਸਿਰ ਦਫਤਰਾਂ ਵਿੱਚ ਹਾਜਰ ਰਹਿਣ ਲਈ ਕਿਹਾ।ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਹਲਕਾ ਵਾਸੀਆਂ ਨੂੰ ਵਧੀਆ ਰਾਜ ਪ੍ਰਬੰਧ ਦਿੱਤਾ ਜਾਵੇਗਾ ਅਤੇ ਜਿਵੇ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਭਰੋਸਾ ਜਿਤਾਉਦਿਆ ਪੰਜਾਬ ਦਾ ਰਾਜ ਭਾਗ ਆਮ ਆਦਮੀ ਪਾਰਟੀ ਦੇ ਹੱਥ ਸੌਪਿਆ ਉਸੇ ਤਰ੍ਹਾਂ ਇਹ ਉਹਨਾਂ ਨੂੰ ਵਧੀਆ ਸਹੂਲਤਾਂ ਤੇ ਇੱਕ ਤਗੜਾ ਰਾਜ ਪ੍ਰਬੰਧ ਦਿੱਤਾ ਜਾਵੇਗਾ।
Author: DISHA DARPAN
Journalism is all about headlines and deadlines.