ਮਾਲਵਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਬਠਿੰਡਾ ਵਿਖੇ 16ਵੀ ਐਥਲੈਟਿਕਸ ਮੀਟ, 2022 ਦਾ ਆਯੋਜਨ

Facebook
Twitter
WhatsApp


ਮਾਲਵਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਅਤੇ ਮਾਲਵਾ ਕਾਲਜ, ਬਠਿੰਡਾ ਦੀ 16ਵੀ ਸਲਾਨਾ ਐਥਲੈਟਿਕਸ ਮੀਟ ਦਾ ਆਯੋਜਨ 12 ਮਾਰਚ, 2022 ਨੂੰ ਪ੍ਰੋ. ਰਾਜਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬੀ.ਪੀ.ਐਡ. ਦੂਜਾ ਕਲਾਸ ਦੇ ਸਮੂਹ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਇਸ ਮੀਟ ਵਿੱਚ ਸ. ਹਰਵਿੰਦਰ ਸਿੰਘ ਉਲੰਪੀਅਨ (ਅਰਜੁਨ ਐਵਾਰਡੀ) ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਕਾਲਜ ਦੇ ਵੱਖ-2 ਹਾਊਸ ਤੋਂ ਸਲਾਮੀ ਲੈਣ ਤੋਂ ਉਪਰੰਤ ਉਹਨਾਂ ਨੇ ਆਪਣੇ ਜੀਵਨ ਦੇ ਅਤਿ ਮਹੱਤਵਪੂਰਨ ਤਜਰਬੇ ਸਾਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਸਾਥੀ ਦੀ ਭੂਮਿਕਾ ਅਦਾ ਕਰਦੀਆਂ ਹਨ ਤੇ ਇਹਨਾਂ ਦੁਆਰਾ ਹੀ ਸਾਡਾ ਸ਼ਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਸੰਬਵ ਹੈ। ਇਸ ਤੋਂ ਬਿਨਾਂ ਸ਼ਰi ਕੇ.ਪੀ.ਐਸ. ਬਰਾੜ ਆਈ.ਆਰ.ਐਸ., ਜਨਰਲ ਸੈਕਟਰੀ, ਪੰਜਾਬ ਐਥਲੈਟਿਕਸ ਐਸੋਸ਼ੀਏਸ਼ਨ, ਇੰਟਰਨੈਸ਼ਨਲ ਐਥਲੀਟ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤi। ਇਸ ਤੋਂ ਇਲਾਵਾ ਕਾਲਜ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਜੀ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸਲਾਨਾ ਰਿਪੋਰਟ ਤੇ ਚਾਨਣਾ ਪਾਇਆ। ਡੀਨ ਰਘਬੀਰ ਚੰਦ ਸ਼ਰਮਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਹਰਵਿੰਦਰ ਸਿੰਘ ਨੇ ਨਿਭਾਈ।
ਇਨਾਮ ਵੰਡ ਸਮਾਰੋਹ ਵਿੱਚ ਸ.ਕੰਵਲਪ੍ਰੀਤ ਸਿੰਗ ਬਾਜਵਾ, ਅੰਤਰਰਾਸ਼ਟਰੀ ਖਿਡਾਰੀ (ਮਹਾਰਾਜਾ ਰਣਜੀਤ ਸਿੰਘ ਐਵਾਰਡੀ) ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਉਹਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਖੇਡਾਂ ਦੇ ਪੱਧਰ ਉਦੇ ਯਤਨ ਕਰਨ ਲਈ ਕਾਲਜ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸ਼੍ਰੀ ਰਮਨ ਸਿੰਗਲਾ ਚੇਅਰਮੈਨ, ਮਾਲਵਾ ਐਡਵਾਂਡਸ ਸੁਸਾਇਟੀ, ਬਠਿੰਡਾ ਜੀ ਨੇ ਮੁੱਖ ਮਹਿਮਾਨ ਅਤੇ ਸ਼੍ਰੀ ਰਾਕੇਸ਼ ਗੋਇਲ, ਉਪ ਪ੍ਰਧਾਨ ਮਾਲਵਾ ਐਡਵਾਡਸ ਸੁਸਾਇਟੀ, ਬਠਿੰਡਾ ਨੇ ਵੀ ਸ਼ਿਰਕਤ ਕੀਤੀ। ਉਹਨਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਐਥਲੈਟਿਕਸ ਮੀਟ ਸੁੱਚਜੇ ਢੰਗ ਨਾਲ ਕਰਵਾਉਣ ਲਈ ਪ੍ਰਸ਼ੰਸ਼ਾ ਕੀਤੀ।
ਟ੍ਰੈਕ ਅਤੇ ਫੀਲਡ ਈਵੈਂਟਸ 100 ਮੀ., 200 ਮੀ., 400ਮੀ., 800ਮੀ., 4ਯ100 ਮੀ., ਗੋਲਾ ਸੁੱਟਣਾ, ਉੱਚੀ ਛਾਲ, ਲੰਬੀ ਛਾਲ, ਰੱਸਾ ਕੱਸੀ ਮੁਕਾਬਲੇ ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਗਰੀਸ਼ ਸ਼ਰਮਾ, ਪ੍ਰੋ. ਕਮਲਦੀਪ ਸਿੰਘ,
ਪ੍ਰੋ. ਜਗਦੀਪ ਸਿੰਘ, ਪ੍ਰੋ. ਹਰਦੀਪ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਅਰਸ਼ਦੀਪ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਰਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ।
ਅੱਜ ਦੇ ਮੁਕਾਬਲਿਆ ਵਿਚ ਲੜਕੀਆ ਦੇ ਵਰਗ ਵਿੱਚ ਕੋਮਲਜੋਤ ਕੌਰ, ਮਹਾਰਾਜਾ ਰਣਜੀਤ ਸਿੰਘ ਹਾਊਸ ਅਤੇ ਲੜਕਿਆ ਦੇ ਵਰਗ ਵਿਚ ਰੋਹਿਤ ਗਿੱਲ, ਸ਼ਹੀਦ ਭਗਤ ਸਿੰਘ ਹਾਊਸ ਚੁਣੇ ਗਏ।
ਡਾ. ਸਰਬਜੀਤ ਕੌਰ ਢਿੱਲੋਂ (ਕੰਪਿਊਟਰ ਸਾਇੰਸ ਡਿਪਾਰਟਮੈਂਟ), ਸ਼੍ਰੀਮਤੀ ਬਿੰਦੂ ਡੋਡਾ (ਹਿਮਊਨਟੀ ਡਿਪਾਰਟਮੈਂਟ), ਸ਼੍ਰੀਮਤੀ ਇੰਦਰਪ੍ਰੀਤ ਕੌਰ (ਮੈਨੇਜਮੈਂਟ ਡਿਪਾਰਟਮੈਂਟ), ਸ਼੍ਰੀ ਪ੍ਰੇਮ ਸਿੰਘ (ਐਗਰੀਕਲਚਰ ਡਿਪਾਰਟਮੈਂਟ) ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਸਮਾਗਮ ਵਿੱਚ ਸ਼੍ਰੀ ਖੁੱਸ਼ਵੀਰ ਸਿੰਘ, ਸੀ.ਈ.ਓ. (Retd.), ਪ੍ਰਿੰਸੀਪਲ ਗੋਬਿੰਦ ਸਿੰਘ, ਸ਼੍ਰੀ ਕੌਰ ਸਿੰਘ, ਏ.ਈ.ਓ. (Retd.), ਸ਼੍ਰੀ ਹਰਨੇਕ ਸਿੰਘ, ਏ.ਈ.ਓ. (Retd.), ਸ਼੍ਰੀ ਪਰਮਜੀਤ ਸਿੰਘ ਸੇਖੋ, ਪ੍ਰਿੰਸੀਪਲ ਭਾਗੀਰਥ ਗਰਗ, ਪ੍ਰਿੰਸੀਪਲ ਪਵਨ ਕੁਮਾਰ, ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ, ਗਜਲਗੋ ਸੁਰਿੰਦਰਪ੍ਰੀਤ ਘਣੀਆ, ਸ਼੍ਰੀ ਜਗਮੋਹਨ ਸਿੰਘ, ਪੀ.ਟੀ.ਆਈ ਅਤੇ ਸ਼੍ਰੀ ਰਮਨਦੀਪ ਗਿੱਲ, ਲੈਕਚਰਾਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3