ਅਕਾਲ ਯੂਨੀਵਰਸਿਟੀ ਵਿਖੇ ਰਾਸ਼ਟਰੀ ਪੱਧਰ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਅਕਾਲ ਯੂਨੀਵਰਸਿਟੀ ਵੱਲੋਂ ਇੱਕ ਹਫ਼ਤਾ ਆਨਲਾਈਨ ਨੈਸ਼ਨਲ ਲੈਵਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ

Facebook
Twitter
WhatsApp


09-15 ਫਰਵਰੀ 2022 ਤੱਕ “ਕੰਪਿਊਟੇਸ਼ਨਲ ਇੰਟੈਲੀਜੈਂਸ ਵਿੱਚ ਉੱਭਰਦੇ ਰੁਝਾਨ” ਵਿਸ਼ੇ ਤੇ ਵਿਸ਼ੇਸ਼ ਵੈਬਿਨਾਰ ਕੀਤਾ ਜਾ ਰਿਹਾ ਹੈ । ਉਦਘਾਟਨੀ ਸਮਾਰੋਹ ਵਿੱਚ ਮੇਜਰ ਜਨਰਲ (ਡਾ.) ਜੀ.ਐਸ. ਲਾਂਬਾ, ਡੀਨ ਅਕਾਦਮਿਕ ਮਾਮਲੇ, ਅਕਾਲ ਯੂਨੀਵਰਸਿਟੀ ਨੇ ਸਾਰੇ ਸੈਮੀਨਾਰ ਹਾਲ ਵਿਖੇ ਹਾਜ਼ਰੀਨ ਅਧਿਆਪਕ ਵਿਦਿਆਰਥੀਆਂ , ਆਨਲਾਈਨ ਜੁੜੇ ਹੋਏ ਸਰੋਤਿਆਂ ਅਤੇ ਮੁਖ ਸਪੀਕਰ ਦਾ ਸਵਾਗਤ ਕੀਤਾ।ਇਸ ਮੌਕੇ ਮੁਖ ਬੁਰਾਲੇ ਪ੍ਰੋ ਅਜੇ ਕੁਮਾਰ ,ਥਾਪਰ ਯੂਨੀਵਰਸਿਟੀ ਅਤੇ ਸ੍ਰੀ ਵਿਭਵ ਗੋਇਲ , ਸਕੂਆਰਡ ਸਲੂਸ਼ਨ ਫਰੀਦਾਬਾਦ ਸਨ। ਡਾ: ਆਨੰਦ ਸ਼ਰਮਾ, ਕਨਵੀਨਰ-ਐਫਡੀਪੀ ਨੇ ਸੈਮੀਨਾਰ ਦੇ ਉਦੇਸ਼ਾਂ ਅਤੇ ਵੱਖ-ਵੱਖ ਵਿਸ਼ਿਆਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ । ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਭਾਗੀਦਾਰਾਂ ਨੂੰ ਮਸ਼ੀਨ ਲਰਨਿੰਗ ਅਤੇ ਡੇਟਾ ਐਨਾਲਿਟਿਕਲ ਟੂਲਸ ਦੀ ਵਰਤੋਂ ਦੀ ਪੜਚੋਲ ਕਰਨ ਵਿੱਚ ਮਦਦ ਮਿਲੇਗੀ। ਵੱਖ-ਵੱਖ ਖੇਤਰਾਂ ਅਤੇ ਡੋਮੇਨਾਂ ਵਿੱਚ ਮਸ਼ੀਨ ਸਿਖਲਾਈ ਦੀ ਮਹੱਤਤਾ ਬਾਰੇ ਚਰਚਾ ਕੀਤੀ। ਦੋਵਾਂ ਹੀ ਬੁਲਾਰਿਆਂ ਨੇ ਇਸ ਫੈਕਲਟੀ ਵਿਕਾਸ ਪ੍ਰੋਗਰਾਮ ਭਾਗੀਦਾਰਾਂ ਨੂੰ ਨਵੀਨਤਮ ਵਰਤੋਂ,ਗਣਿਤ, ਭੌਤਿਕ ਵਿਗਿਆਨ,ਬਾਇਓਇਨਫੋਰਮੈਟਿਕਸਿੱਖਿਆ ਦੇ ਖੇਤਰਾਂ ਵਿੱਚ ਡੇਟਾ ਵਿਸ਼ਲੇਸ਼ਣ ਟੂਲ ਮੈਨੇਜਮੈਂਟ ਸਟੱਡੀਜ਼ ਅਤੇ ਉਹਨਾਂ ਦੀ ਖੋਜ ਕੁਸ਼ਲਤਾ ਬਾਰੇ ਜਾਣਕਾਰੀ ਦਿਤੀ।ਵੱਖ-ਵੱਖ ਰਾਜਾਂ ਤੋਂ ਜਿਵੇ ਕਿ ਦਿੱਲੀ, ਹਰਿਆਣਾ, ਪੰਜਾਬ, ਤਾਮਿਲਨਾਡੂ, ਅਸਾਮ, ਗੁਜਰਾਤ, ਕੁਜਾਰਥੀ ਇਸ ਪ੍ਰੋਗਰਾਮ ਤੋਂ ਲਾਭ ਪ੍ਰਾਪਤ ਕਰ ਰਹੇ ਹਨ ।ਪ੍ਰਤੀਯੋਗੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨੌਜਵਾਨ ਖੋਜਕਾਰ ਅਤੇ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਫੈਕਲਟੀ ਇਸ FDP ਵਿੱਚ ਦਿਲਚਸਪੀ ਸਾਂਝੀ ਕਰ ਰਹੇ ਹਨ
ਗੋਰਤਲਵ ਹੈ ਕਿ ਪ੍ਰੋ.(ਡਾ.) ਮੋਨਿਕਾ ਸਿੰਘ, ਏ.ਆਈ.ਟੀ.-ਸੀ.ਐਸ.ਈ., ਚੰਡੀਗੜ੍ਹ ਯੂਨੀਵਰਸਿਟੀ ਨੇ “ਬੇਏਸ਼ੀਅਨ ਮਸ਼ੀਨ ਲਰਨਿਗ ” ਬਾਰੇ ਚਰਚਾ ਕੀਤੀ ਸੀ ਅਤੇ ਵੱਖ-ਵੱਖ ਖੇਤਰਾਂ ਵਿੱਚ ਇਸ ਦੇ ਉਪਯੋਗਾਂ ਬਾਰੇ ਵਿਸਥਾਰ ਨਾਲ ਦੱਸਿਆ ਸੀ।
ਅੰਤ ਵਿਚ ਡਾ. ਪ੍ਰਵੀਨ ਕੁਮਾਰ, ਕੰਪਿਊਟਰ ਸਾਇੰਸ ਵਿਭਾਗ ਅਕਾਲ ਯੂਨੀਵਰਸਿਟੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 2 8 8 3
Users Today : 2
Users Yesterday : 2