ਬਠਿੰਡਾ, 8 ਫਰਵਰੀ, 2022-ਡੇਰਾ ਸੱਚਾ ਸੌਦਾ ਸਰਸਾ ਬਲਾਕ ਬਠਿੰਡਾ ਦੇ ਏਰੀਆ ਲਾਲ ਸਿੰਘ ਨਗਰ ਦੀ ਸਾਧ ਸੰਗਤ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿਚ ਅੱਜ ਹਰੀ ਨਗਰ ਦੇ ਵਾਸੀ ਇੱਕ ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ’ਚ ਜਰੂਰਤ ਦਾ ਸਮਾਨ ਦੇ ਕੇ ਮੱਦਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸੁਜਾਨ ਭੈਣ ਰਮਾ ਇੰਸਾਂ, ਏਰੀਆ ਭੰਗੀਦਾਸ ਗੁਰਦੀਪ ਸਿੰਘ ਇੰਸਾਂ ਅਤੇ ਭੰਗੀਦਾਸ ਭੈਣ ਪਰਮਿੰਦਰ ਕੌਰ ਇੰਸਾਂ ਨੇ ਦੱਸਿਆ ਕਿ ਮਹਾਂਨਗਰ ਬਠਿੰਡਾ ਦੇ ਇਲਾਕੇ ਹਰੀ ਨਗਰ ’ਚ ਰਹਿਣ ਵਾਲੀ ਮਨਭਰੀ ਪਤਨੀ ਸਵ. ਪਵਨ ਕੁਮਾਰ ਦੀਆਂ ਲੜਕੀਆਂ ਤਾਰਾਵਤੀ ਅਤੇ ਅਮਨ ਦੀ ਸ਼ਾਦੀ ਰੱਖੀ ਹੋਈ ਹੈ ਅਤੇ ਅੱਜ ਸਾਧ ਸੰਗਤ ਵੱਲੋਂ ਉਨਾਂ ਦੀ ਸ਼ਾਦੀ ’ਚ ਘਰੇਲੂ ਵਰਤੋਂ ਦਾ ਸਮਾਨ ਦੇ ਕੇ ਮੱਦਦ ਕੀਤੀ ਗਈ ਹੈ। ਉਨਾਂ ਦੱਸਿਆ ਮਨਭਰੀ ਦੇ 5 ਲੜਕੀਆਂ ਹਨ ਜਿੰਨਾਂ ਵਿਚੋਂ 3 ਦੀ ਪਹਿਲਾਂ ਸ਼ਾਦੀ ਹੋ ਚੁੱਕੀ ਹੈ ਅਤੇ ਦੋ ਲੜਕੀਆਂ ਅਜੇ ਵਿਆਹੁਣਯੋਗ ਸਨ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਸਾਧ-ਸੰਗਤ ਨੇ ਜਰੂਰਤ ਦਾ ਸਾਮਾਨ ਦੇ ਕੇ ਲੜਕੀਆਂ ਦੀ ਸ਼ਾਦੀ ’ਚ ਮੱਦਦ ਕੀਤੀ ਹੈ। ਸੇਵਾਦਾਰਾਂ ਵੱਲੋਂ ਕੀਤੀ ਗਈ ਇਸ ਮੱਦਦ ਲਈ ਪਰਿਵਾਰਕ ਮੈਂਬਰਾਂ ਅਤੇ ਉਨਾਂ ਦੇ ਰਿਸ਼ਤੇਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ। ਇਸ ਮੌਕੇ 15 ਮੈਂਬਰ ਰਾਜਨ ਇੰਸਾਂ, ਪ੍ਰੇਮੀ ਪੰਚਾਇਤ ਸੇਵਾਦਾਰ ਰਕੇਸ਼ ਇੰਸਾਂ, ਗੁਰਮੇਲ ਇੰਸਾਂ, ਭੈਣ ਪਰਮਜੀਤ ਕੌਰ ਇੰਸਾਂ, ਜੰਗੀਰ ਕੌਰ ਇੰਸਾਂ, ਰਾਮ ਪਿਆਰੀ ਇੰਸਾਂ, ਚਰਨਜੀਤ ਕੌਰ ਇੰਸਾਂ, ਰਾਣੀ ਇੰਸਾਂ ਅਤੇ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜਰ ਸਨ।
ਜਾਰੀ ਕਰਤਾ : ਗੁਰਦੇਵ ਸਿੰਘ ਇੰਸਾਂ
45 ਮੈਂਬਰ ਪੰਜਾਬ ਮੋ.98554-34111

Author: DISHA DARPAN
Journalism is all about headlines and deadlines.