ਤਲਵੰਡੀ ਸਾਬੋ 08 ਫਰਵਰੀ (ਰੇਸ਼ਮ ਸਿੰਘ ਦਾਦੂ) ਹਲਕੇ ਦੇ ਪਿੰਡ ਕਲਾਲਵਾਲਾ ਦੇ ਉੱਘੇ ਦੁਕਾਨਦਾਰ ਅਤੇ ਨੌਜਵਾਨ ਆਗੂ ਕੁਲਦੀਪ ਸਿੰਘ ਕਲਾਲਵਾਲਾ ਅਤੇ ਉਨਾਂ ਦੀ ਸਮੁੱਚੀ ਟੀਮ ਨੇ ਅੱਜ ਪਿੰਡ ਵਿੱਚ ਇੱਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਪ੍ਰੋਗਰਾਮ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੂੰ ਲੱਡੂਆਂ ਨਾਲ ਤੋਲਿਆ।
ਇਸ ਮੌਕੇ ਗੱਲ ਕਰਦਿਆਂ ਕੁਲਦੀਪ ਸਿੰਘ ਕਲਾਲਵਾਲਾ ਨੇ ਕਿਹਾ ਕਿ ਇੱਕ ਪਾਸੇ ਜੀਤਮਹਿੰਦਰ ਸਿੰਘ ਸਿੱਧੂ ਹਨ ਜਿਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਜਿੱਥੇ ਪਿੰਡਾਂ ਦੇ ਯੂਥ ਕਲੱਬਾਂ ਨੂੰ ਪਾਣੀ ਦੀਆਂ ਟੈਂਕੀਆਂ,ਐਂਬੂਲੈਂਸਾਂ,ਜਿੰਮ ਦਿੱਤੇ ਪਿੰਡਾਂ ਵਿੱਚ ਬਾਲੀਵਾਲ ਅਤੇ ਕ੍ਰਿਕੇਟ ਗਰਾਉੂਂਡਾਂ ਦੀ ਸਥਾਪਨਾ ਕਰਵਾਈ ਦੂਜੇ ਪਾਸੇ ਮੌਜੂਦਾ ਵਿਧਾਇਕਾ ਹੈ ਜੋ ਮੋਟੀ ਤਨਖਾਹ ਲੈ ਰਹੇ ਹਨ ਪਰ ਕਦੇ ਕਿਸੇ ਟੂਰਨਾਂਮੈਂਟ ਵਾਸਤੇ ਉਨਾਂ ਨੇ ਇੱਕ ਰੁਪਿਆ ਤੱਕ ਨਹੀ ਦਿੱਤਾ ਜਿਸਤੋਂ ਉਨਾਂ ਦੀ ਸੋਚ ਨੌਜਵਾਨਾਂ ਪ੍ਰਤੀ ਸਪੱਸ਼ਟ ਹੋ ਜਾਂਦੀ ਹੈ।ਉਨਾਂ ਕਿਹਾ ਕਿ ਕੇਵਲ ਮੈਂ ਨਹੀ ਸਗੋਂ ਹਲਕੇ ਦੇ ਨੌਜਵਾਨ ਇਸ ਵਾਰ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਖੜਨਗੇ।ਇਸ ਮੌਕੇ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਉਨਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜਣ ਤਾਂ ਸਰਕਾਰ ਬਨਣ ਤੇ ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਗਰਾਊਂਡ ਬਣਾਵਾਂਗੇ ਤਾਂਕਿ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਣ ਦੀ ਵਜਾਏ ਖੇਡਾਂ ਵੱਲ ਧਿਆਨ ਦੇ ਸਕਣ।ਇਸ ਮੌਕੇ ਅਵਤਾਰ ਸਿੰਘ ਮੈਨੂੰਆਣਾ, ਮੋਦਨ ਸਿੰਘ ਸਾਬਕਾ ਸਰਪੰਚ ਮਿਰਜ਼ੇਆਣਾ,ਅਬਲ ਸਿੰਘ ਮਿਰਜ਼ੇਆਣਾ,ਜਗਤਾਰ ਸਿੰਘ ਨੰਗਲਾ,ਗੋਰਾ ਲਾਲੇਆਣਾ,ਅੰਤਰ ਕਲਾਲਵਾਲਾ,ਕੁਲਵੰਤ ਕਲਾਲਵਾਲਾ,ਡੂੰਗਰ ਸਿੰਘ ਸਿੰਗੋ,ਗੁਰਦਿੱਤ ਸਿੰਘ ਅਕਲੀ ,ਦਰਸ਼ਨ ਸਿੰਘ ਅਕਾਲੀ ਸਿੰਗੋ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਵੀ ਮੌਜੂਦ ਸਨ।
Author: DISHA DARPAN
Journalism is all about headlines and deadlines.