ਤਲਵੰਡੀ ਸਾਬੋ 09 ਫਰਵਰੀ (ਰੇਸ਼ਮ ਸਿੰਘ ਦਾਦੂ) ਹਲਕੇ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਹੇ ਉਨਾਂ ਦੀ ਧਰਮਪਤਨੀ ਬੀਬਾ ਨਿਮਰਤ ਕੌਰ ਸਿੱਧੂ ਨੂੰ ਅੱਜ ਕਈ ਪਿੰਡਾਂ ਦੇ ਲੋਕਾਂ ਵੱਲੋਂ ਭਾਰੀ ਸਮੱਰਥਨ ਦੇਣ ਦਾ ਭਰੋਸਾ ਦਿੱਤਾ ਗਿਆ।ਇਸੇ ਕੜੀ ਵਿੱਚ ਪਿੰਡ ਰਾਈਆ ਵਿੱਚ ਉਨਾਂ ਨੂੰ ਕੇਲਿਆਂ ਨਾਲ ਵੀ ਤੋਲਿਆ ਗਿਆ।
ਪਿੰਡਾਂ ਵਿੱਚ ਬੀਬੀਆਂ ਦੇ ਹੋ ਰਹੇ ਇੱਕਠਾਂ ਨੂੰ ਸੰਬੋਧਨ ਦੌਰਾਨ ਬੀਬਾ ਨਿਮਰਤ ਕੌਰ ਸਿੱਧੂ ਨੇ ਕਿਹਾ ਕਿ ਅਕਾਲੀ ਬਸਪਾ ਗਠਜੋੜ ਦੇ ਹੱਕ ਵਿੱਚ ਸੂਬੇ ਵਿੱਚ ਲਹਿਰ ਚੱਲ ਰਹੀ ਹੈ ਅਤੇ ਸਰਕਾਰ ਬਣਨੀ ਤੈਅ ਹੈ।ਉਨਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਸਭ ਤੋਂ ਵੱਡਾ ਫਾਇਦਾ ਬੀਬੀਆਂ ਨੂੰ ਹੋਵੇਗਾ ਕਿਉਂਕਿ ਸਰਕਾਰ ਉਨਾਂ ਦੇ ਖਾਤਿਆਂ ਵਿੱਚ ‘ਮਾਤਾ ਖੀਵੀ ਜੀ ਰਸੋਈ ਯੋਜਨਾ’ ਤਹਿਤ 24 ਹਜ਼ਾਰ ਰੁਪਿਆ ਹਰ ਸਾਲ ਘਰੇਲੂ ਖਰਚੇ ਲਈ ਪਾਇਆ ਕਰੇਗੀ।ਉਨਾਂ ਦੱਸਿਆ ਕਿ ਸਿਹਤ ਸਹੂਲਤਾਂ ਵੱਲ ਵੀ ਗਠਜੋੜ ਸਰਕਾਰ ਬਨਣ ਤੇ ਵਿਸ਼ੇਸ ਧਿਆਨ ਦਿੱਤਾ ਜਾਵੇਗਾ ਅਤੇ ‘ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ’ ਦੋਬਾਰਾ ਚਾਲੂ ਕਰਕੇ 10 ਲੱਖ ਰੁਪਏ ਤੱਕ ਦਾ ਇਲਾਜ਼ ਮੁਫਤ ਕੀਤਾ ਜਾਵੇਗਾ।ਉਨਾਂ ਇਸ ਮੌਕੇ ਲੋਕਾਂ ਨੂੰ ਅਕਾਲੀ ਬਸਪਾ ਗਠਜੋੜ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ।ਇਸ ਮੌਕੇ ਬੀਬੀ ਨਸੀਬ ਕੌਰ ਢਿੱਲੋਂ ਕੌਮੀ ਜਥੇਬੰਦਕ ਸਕੱਤਰ ਇਸਤਰੀ ਅਕਾਲੀ ਦਲ,ਅਕਾਲੀ ਆਗੂ ਸੁਖਬੀਰ ਸਿੰਘ ਚੱਠਾ,ਅੰਮ੍ਰਿਤਪਾਲ ਸਿੰਘ ਰਾਈਆ,ਗੁਰਤੇਜ ਸਿੰਘ ਜੋਗੇਵਾਲਾ,ਗੁਰਦਿੱਤ ਸਿੰਘ ਅਕਾਲੀ,ਡੂੰਗਰ ਸਿੰਘ ਸਿੰਗੋ,ਬਸਪਾ ਆਗੂ ਰਸ਼ਪਾਲ ਸੀਂਗੋ ਆਦਿ ਮੌਜੂਦ ਸਨ।
Author: DISHA DARPAN
Journalism is all about headlines and deadlines.