ਜ਼ਿਲ੍ਹਾ ਲੁਧਿਆਣਾ ਦੇ 14 ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਲੜਨ ਲਈ 175 ਉਮੀਦਵਾਰ – ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ

Facebook
Twitter
WhatsApp

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ

ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸੱਚੀ ਭਾਵਨਾ ਨਾਲ ਪਾਲਣਾ ਕਰਨ ਦੀ ਅਪੀਲ

– ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 175 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜੋ ਜ਼ਿਲ੍ਹੇ ਦੇ ਵੱਖ-ਵੱਖ 14 ਹਲਕਿਆਂ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਕੱਲ੍ਹ (4 ਫਰਵਰੀ, 2022) ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਸੀ, ਜਿਸ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ।
ਸਭ ਤੋਂ ਵੱਧ 19 ਉਮੀਦਵਾਰ ਹਲਕਾ 59-ਸਾਹਨੇਵਾਲ ‘ਚੋਂ ਵਿਧਾਨ ਸਭਾ ਚੋਣਾਂ ਲੜਨਗੇ, ਇਸ ਤੋਂ ਬਾਅਦ ਪਾਇਲ ਵਿੱਚ 18, ਲੁਧਿਆਣਾ (ਦੱਖਣੀ) ਵਿੱਚ 17, ਆਤਮ ਨਗਰ ਵਿੱਚ 15, ਲੁਧਿਆਣਾ (ਪੂਰਬੀ ਤੇ ਸਮਰਾਲਾ ‘ਚ 14-14 ਉਮੀਦਵਾਰ ਹੋਣਗੇ, ਗਿੱਲ ਤੋਂ 11, ਖੰਨਾ, ਲੁਧਿਆਣਾ (ਉੱਤਰੀ), ਦਾਖਾ, ਰਾਏਕੋਟ ਅਤੇ ਜਗਰਾਉਂ ਤੋਂ 10-10, ਲੁਧਿਆਣਾ (ਕੇਂਦਰੀ) ਤੋਂ 9 ਅਤੇ ਲੁਧਿਆਣਾ (ਪੱਛਮੀ) ਹਲਕੇ ਤੋਂ 8 ਉਮੀਦਵਾਰ ਚੋਣ ਲੜਨਗੇ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 57-ਖੰਨਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਨੂੰ ਹੱਥ, ਭਾਰਤੀ ਜਨਤਾ ਪਾਰਟੀ ਦੇ ਗੁਰਪ੍ਰੀਤ ਸਿੰਘ ਭੱਟੀ ਨੂੰ ਕਮਲ, ਸ਼੍ਰੋਮਣੀ ਅਕਾਲੀ ਦਲ ਦੀ ਜਸਦੀਪ ਕੌਰ ਨੂੰ ਤੱਕੜੀ, ਆਮ ਆਦਮੀ ਪਾਰਟੀ ਦੇ ਤਰੁਨਪ੍ਰੀਤ ਸਿੰਘ ਸੌਂਦ ਨੂੰ ਝਾੜੂ, ਪੰਜਾਬ ਕਿਸਾਨ ਦਲ ਦੇ ਸੁਖਮੀਤ ਸਿੰਘ ਖੰਨਾ ਨੂੰ ਹੱਥ ਵਾਲਾ ਗੱਡਾ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਕਰਨੈਲ ਸਿੰਘ ਇਕੋਲਾਹਾ ਨੂੰ ਕਹੀ ਤੇ ਬੇਲਚਾ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਨੂੰ ਬਾਲਟੀ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਸੁਖਵੰਤ ਸਿੰਘ ਟਿੱਲੂ ਨੂੰ ਮੰਜੀ, ਪਰਮਜੀਤ ਵਾਲੀਆ ਨੂੰ ਉਪਹਾਰ, ਰਾਜ ਕੁਮਾਰ ਬੱਲਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਇਸੇ ਤਰ੍ਹਾਂ 58-ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਦਿਆਲਪੁਰਾ ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ ਨੂੰ ਤੱਕੜੀ, ਭਾਰਤੀ ਜਨਤਾ ਪਾਰਟੀ ਦੇ ਰਣਜੀਤ ਸਿੰਘ ਗਹਿਲੇਵਾਲ ਨੂੰ ਕਮਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਹੱਥ, ਸਮਾਜਵਾਦੀ ਪਾਰਟੀ ਦੇ ਡਾ. ਸੋਹਣ ਲਾਲ ਬਲੱਗਣ ਨੂੰ ਸਾਈਕਲ, ਭਾਰਤੀ ਜਨ ਜਾਗ੍ਰਿਤੀ ਪਾਰਟੀ ਦੇ ਮੇਜ਼ਰ ਸਿੰਘ ਨੂੰ ਗੈਸ ਸਿਲੰਡਰ, ਆਪਣਾ ਸ਼ਘਰਸ਼ ਕਿਸਾਨੀ ਏਕਤਾ ਪਾਰਟੀ ਦੇ ਰਜਿੰਦਰ ਸ਼ਰਮਾ ਨੂੰ ਰੋਡ ਰੋਲਰ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਨੂੰ ਗੰਨਾ ਕਿਸਾਨ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਅਮਰੀਕ ਸਿੰਘ ਢਿੱਲੋਂ ਨੂੰ ਹੈਲੀਕਾਪਟਰ, ਅਵਨੀਤ ਸਿੰਘ ਬਲਗੀ ਕਲਾਂ ਨੂੰ ਪੈਟਰੋਲ ਪੰਪ, ਸੰਦੀਪ ਸਿੰਘ ਨੂੰ ਬੱਲਾ, ਕਮਲਜੀਤ ਕੌਰ ਨੂੰ ਕੰਪਿਊਟਰ, ਬਲਬੀਰ ਸਿੰਘ ਰਾਜੇਵਾਲ ਨੂੰ ਮੰਜੀ, ਲਾਭ ਸਿੰਘ ਨੂੰ ਏਅਰ ਕੰਡੀਸ਼ਨਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 59-ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਤੱਕੜੀ, ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਮੂੰਡੀਆਂ ਨੂੰ ਝਾੜੂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹੱਥ, ਸ਼੍ਰ਼ੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਦੂਰਬੀਨ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਇੰਦਰ ਦੇਵ ਪਾਂਡੇ ਨੂੰ ਚੱਕੀ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਹਰਪ੍ਰੀਤ ਸਿੰਘ ਗਰਚਾ ਨੂੰ ਟੈਲੀਫੋਨ, ਜਨਤਾ ਦਲ (ਯੂਨਾਈਟਿਡ) ਦੇ ਗੁਰਚਰਨ ਸਿੰਘ ਰਾਜਪੂਤ ਨੂੰ ਤੀਰ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਗੁਰਦੀਪ ਸਿੰਘ ਕਾਹਲੋਂ ਨੂੰ ਟਰੱਕ, ਲੋਕ ਇਨਸਾਫ ਪਾਰਟੀ ਦੇ ਗੁਰਮੀਤ ਸਿੰਘ ਮੂੰਡੀਆਂ ਨੂੰ ਲੈਟਰ ਬਾਕਸ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਦੇ ਦਲਬੀਰ ਸਿੰਘ ਨੂੰ ਸਕੂਲ ਦਾ ਬਸਤਾ, ਸਮਾਜਵਾਦੀ ਪਾਰਟੀ ਦੇ ਦੀਪਕ ਧਿਰ ਨੂੰ ਸਾਈਕਲ, ਆਮ ਲੋਕ ਯੂਨਾਈਟਿਡ ਦੇ ਲਖਵਿੰਦਰ ਸਿੰਘ ਨੂੰ ਫਾਲੇ ਅਤੇ ਆਜ਼ਾਦ ਉਮੀਦਵਾਰ ‘ਚੋਂ ਸੁਰਿੰਦਰ ਪਾਲ ਕੌਰ ਨੂੰ ਲੇਡੀ ਪਰਸ, ਹਰਜੀਤ ਸਿੰਘ ਨੂੰ ਡਿਸ਼ ਐਂਟੀਨਾ, ਬੁੱਧ ਸਿੰਘ ਨੂੰ ਗੈਸ ਸਟੋਵ, ਭੋਲਾ ਸਿੰਘ ਨੂੰ ਆਰੀ, ਮਲਵਿੰਦਰ ਸਿੰਘ ਗੁਰੋਂ ਨੂੰ ਹਾਂਡੀ, ਮੇਜਰ ਸਿੰਘ ਨੂੰ ਕੰਪਿਊਟਰ, ਮੋਹਨ ਸਿੰਘ ਨੂੰ ਰਬੜ ਦੀ ਮੋਹਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ।ਹਲਕਾ 60-ਲੁਧਿਆਣਾ (ਪੂਰਬੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸੰਜੀਵ ਤਲਵਾੜ ਨੂੰ ਹੱਥ, ਭਾਰਤੀ ਜਨਤਾ ਪਾਰਟੀ ਦੇ ਜਗਮੋਹਨ ਸ਼ਰਮਾ ਨੂੰ ਕਮਲ, ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਗਰੇਵਾਲ (ਭੋਲਾ) ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਨੂੰ ਤੱਕੜੀ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਸਤ ਨਰਾਇਣ ਸ਼ਾਹ ਨੂੰ ਟਰੱਕ, ਸਮਾਜਵਾਦੀ ਪਾਰਟੀ ਦੇ ਸੁਰੇਸ਼ ਸਿੰਘ ਨੂੰ ਸਾਈਕਲ, ਲੋਕ ਇਨਸਾਫ ਪਾਰਟੀ ਦੇ ਗੁਰਜੋਧ ਸਿੰਘ ਗਿੱਲ ਨੂੰ ਲੈਟਰ ਬਾਕਸ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਜਸਵੰਤ ਸਿੰਘ ਨੂੰ ਬਾਲਟੀ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਦੇ ਜਤਿੰਦਰ ਸਿੰਘ ਨੂੰ ਸਕੂਲ ਦਾ ਬਸਤਾ, ਆਮ ਲੋਕ ਪਾਰਟੀ ਯੂਨਾਈਟਡ ਦੇ ਨਰਿੰਦਰ ਪਾਲ ਸਿੰਘ ਸਿੱਧੂ ਨੂੰ ਫਾਲੇ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਪ੍ਰਦੀਪ ਸਿੰਘ ਧਵਨ ਨੂੰ ਚੱਕੀ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਦਵਿੰਦਰ ਸਿੰਘ ਬਿੱਲਾ ਨੂੰ ਹੀਰਾ, ਰਮਨ ਕੁਮਾਰ (ਜਗਦੰਬਾ) ਨੂੰ ਮੇਜ਼, ਰਾਜਿੰਦਰ ਸਿੰਘ ਨੂੰ ਮੰਜੀ ਚੋਣ ਨਿਸ਼ਾਨ ਜਾਰੀ ਕੀਤਾ ਗਿਆ।ਹਲਕਾ 61-ਲੁਧਿਆਣਾ (ਦੱਖਣੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਈਸ਼ਵਰਜੋਤ ਸਿੰਘ ਚੀਮਾ ਨੂੰ ਹੱਥ, ਭਾਰਤੀ ਜਨਤਾ ਪਾਰਟੀ ਦੇ ਸਤਿੰਦਰਪਾਲ ਸਿੰਘ ਤਾਜ਼ਪੁਰੀ ਨੂੰ ਕਮਲ, ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਤੱਕੜੀ, ਆਮ ਆਦਮੀ ਪਾਰਟੀ ਦੇ ਰਾਜਿੰਦਰ ਪਾਲ ਕੌਰ ਨੂੰ ਝਾੜੂ, ਸਮਾਜਵਾਦੀ ਪਾਰਟੀ ਦੇ ਸੁੰਦਰ ਲਾਲ ਨੂੰ ਸਾਈਕਲ, ਰਾਈਟ ਟੂ ਰੀਕਾਲ ਪਾਰਟੀ ਦੇ ਸੁਮੀਤ ਕੁਮਾਰ ਨੂੰ ਪ੍ਰੈਸ਼ਰ ਕੂਕਰ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਚੈਲ ਸਿੰਘ ਧੀਮਾਨ ਨੂੰ ਚੱਕੀ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਦਰਸ਼ਨ ਸਿੰਘ ਨੂੰ ਪਾਣੀ ਵਾਲਾ ਜਹਾਜ਼, ਆਮ ਲੋਕ ਪਾਰਟੀ ਯੂਨਾਈਟਿਡ ਦੇ ਡਾ. ਦਵਿੰਦਰ ਸਿੰਘ ਗਿੱਲ ਨੂੰ ਫਾਲੇ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਪਰਮਜੀਤ ਸਿੰਘ ਨੂੰ ਟਰੱਕ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਬਲਜੀਤ ਸਿੰਘ ਨੂੰ ਸਕੂਲ ਦਾ ਬਸਤਾ, ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਨੂੰ ਲੈਟਰ ਬਾਕਸ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਅਵਤਾਰ ਸਿੰਘ ਨੂੰ ਮੰਜੀ, ਸੰਜੇ ਕੁਮਾਰ ਨੂੰ ਬੁਰਸ਼, ਸੁਰਿੰਦਰ ਸ਼ਰਮਾ ਨੂੰ ਦੂਰਬੀਨ, ਜਸਵੀਰ ਸਿੰਘ ਜੱਸੀ ਨੂੰ ਬੱਲੇਬਾਜ਼, ਰਾਜ ਕੁਮਾਰ ਸਾਥੀ ਨੂੰ ਏਅਰ ਕੰਡੀਸ਼ਨਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ।ਹਲਕਾ 62-ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰੀਸ਼ ਰਾਏ ਢਾਂਡਾ ਨੂੰ ਤੱਕੜੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਮਲਜੀਤ ਸਿੰਘ ਕੜਵਲ ਨੂੰ ਹੱਥ, ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਨੂੰ ਝਾੜੂ, ਭਾਰਤੀ ਜਨਤਾ ਪਾਰਟੀ ਦੇ ਪ੍ਰੇਮ ਮਿੱਤਲ ਨੂੰ ਕਮਲ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਅਨਿਲ ਕੁਮਾਰ ਗੋਇਲ ਨੂੰ ਚੱਕੀ, ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ ਲੈਟਰ ਬਾਕਸ, ਅਖਿਲ ਭਾਰਤੀਆ ਸੋਸ਼ਲਿਸਟ ਪਾਰਟੀ ਦੇ ਕੁਨਾਲ ਨੂੰ ਲੰਚ ਬਾਕਸ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਦੇ ਬਲਜੀਤ ਸਿੰਘ ਨੂੰ ਸਕੂਲ ਦਾ ਬਸਤਾ, ਸਮਾਜਵਾਦੀ ਪਾਰਟੀ ਦੇ ਮਹਿੰਦਰ ਪਾਲ ਸਿੰਘ ਨੂੰ ਸਾਈਕਲ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਸੁਖਦੇਵ ਸਿੰਘ ਨੂੰ ਅੰਗੂਰ, ਸੁਰਿੰਦਰ ਕੌਰ ਬੈਂਸ ਨੂੰ ਪੈਂਸਲ ਡੱਬਾ, ਹਰਕੀਰਤ ਸਿੰਘ ਰਾਣਾ ਨੂੰ ਮੰਜੀ, ਤੇਜਿੰਦਰ ਸਿੰਘ ਗੁੰਬਰ (ਰਿੰਕੂ) ਨੂੰ ਹੱਥ ਰੇਹੜੀ, ਦਵਿੰਦਰ ਸਿੰਘ ਵਿਸ਼ਵਕਰਮਾ ਰਾਮਗੜ੍ਹੀਆ ਨੂੰ ਕ੍ਰੇਨ, ਮਾਨ ਸਿੰਘ ਰਾਜੂ ਨੂੰ ਪਾਣੀ ਵਾਲਾ ਜਹਾਜ਼ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3