ਪ੍ਰਜਾਪਤ ਭਾਈਚਾਰੇ ਵੱਲੋ ਪਿੰਡ ਦਾਦੂ ਵਿੱਖੇ ਪਿੰਡ ਦੀ ਸੁਖਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਅੱਜ ਪਾਏ ਭੋਗ।

Facebook
Twitter
WhatsApp


ਕਾਲਾਂਵਾਲੀ 05 ਫਰਵਰੀ (ਰੇਸ਼ਮ ਸਿੰਘ ਦਾਦੂ) ਪ੍ਰਜਾਪਤ ਭਾਈ ਚਾਰੇ ਵਲੋਂ ਪਿੰਡ ਦੀ ਸੁਖਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਜੀ 3 ਫਰਵਰੀ ਦਿਨ ਵੀਰਵਾਰ ਨੂੰ ਪਾਲਕੀ ਸਾਹਿਬ ਬਸ ਵਿੱਚ ਪ੍ਰਕਾਸ਼ ਕਰਵਾਏ ਗਏ ਸਨ ਜਿਨਾਂ ਦੇ ਅੱਜ 5 ਫਰਵਰੀ ਦਿਨ ਸ਼ਨੀਵਾਰ ਨੂੰ ਭੋਗ ਪਾਏ ਗਏ ਭੋਗ ਤੋਂ ਉਪਰੰਤ ਗੁਰਦਵਾਰਾ ਗੁਰੂ ਗ੍ਰੰਥ ਸਾਹਿਬ ਦਾਦੂ ਦੇ ਜੱਥੇ ਵਲੋਂ ਰਸ਼ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਪ੍ਰਜਾਪਤ ਭਾਈਚਾਰੇ ਦੀ ਸਲਾਂਗਾ ਕੀਤੀ ਉਥੇ ਹੀ ਕਿਹਾ ਕਿ ਸਾਰੇ ਪਿੰਡ ਦਾਦੂ ਦੀਆਂ ਸੰਗਤਾਂ ਨੇ ਤਨ ਮਨ ਨਾਲ ਸੇਵਾ ਕੀਤੀ ਇਸ ਤਰਾਂ ਨਗਰ ਵਿੱਚ ਗੁਰੂ ਦੀ ਬਾਣੀ ਦੇ ਜਾਪ ਕਰਬਾਉਂਦੇ ਰਹਿਣ ਨਾਲ ਪਿੰਡ ਵਿੱਚ ਭਾਈਚਾਰਾ ਬਣਿਆ ਰਹਿੰਦਾ ਓਥੇ ਹੀ ਨੌਜਵਾਨ ਪੀੜੀ ਨਸ਼ਿਆਂ ਤੋਂ ਬਚਦੇ ਹਨ ਅਤੇ ਪੜਾਈ ਤੇ ਖੇਡਾਂ ਵੱਲ ਧਿਆਨ ਦੇਕੇ ਗੁਰੂ ਨਾਲ ਜੁੜਦੇ ਸ਼ਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਉਥੇ ਹੀ ਬਾਬਾ ਜੀ ਨੇ ਬੁੱਢਾ ਦਲ ਜਥੇਬੰਦੀ ਦੇ ਭਾਈ ਜਬਰਜੰਗ ਸਿੰਘ ਜੀ ਨੂੰ ਅਤੇ ਸੇਵਾਦਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਗਿਆ। ਦਰਜੀ ਭਾਈਚਾਰਾ ਅਤੇ ਸਾਰੇ ਪਿੰਡ ਦੇ ਸੇਵਾਦਾਰਾਂ ਨੇ ਤਨਮਨ ਧਨ ਨਾਲ ਸੇਵਾ ਕਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3