ਤਲਵੰਡੀ ਸਾਬੋ, ਬਠਿੰਡਾ 03 ਫਰਵਰੀ (ਰੇਸ਼ਮ ਸਿੰਘ ਦਾਦੂ) ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਸਿੰਗੋ ਵਿੱਚ ਆਜ਼ਾਦ ਉਮੀਦਵਾਰ ਸਾਬਕਾ ਮੰਤਰੀ ਸ. ਹਰਮਿੰਦਰ ਸਿੰਘ ਜੱਸੀ ਜੀ ਹੱਕ ਵਿੱਚ ਉਨ੍ਹਾਂ ਦੇ ਛੋਟੇ ਭਰਾ ਗੋਪਾਲ ਸਿੰਘ ਜੱਸੀ ਦੀ ਅਗਵਾਈ ਹੇਠ ਘਰ ਘਰ ਜਾ ਕੇ ਵੋਟਾਂ ਮੰਗੀਆਂ ਅਤੇ ਸਿੰਗੋ ਮਾਰਕੀਟ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗੋਪਾਲ ਸਿੰਘ ਜੱਸੀ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਗੁੰਡਾਗਰਦੀ ਦਾ ਬੋਲਬਾਲਾ ਰਿਹਾ ਹੈ।ਉਨ੍ਹਾਂ ਨੇ ਕਿਹਾ ਹਲਕੇ ਅੰਦਰ ਇਨਾਂ ਲਾਹਨਤਾਂ ਨੂੰ ਨੱਥ ਪਾਈ ਜਾਵੇ ।ਇਸ ਕਰ ਕੇ ਆਪਣੀ ਇਕ ਇਕ ਕੀਮਤੀ ਵੋਟ ਸ. ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਨੂੰ ਪਾ ਕੇ ਉਹਨਾਂ ਨੂੰ ਕਾਮਯਾਬ ਬਣਿਆ ਜਾਵੇ ਤਾਂ ਜੋ ਹਲਕਾ ਤਲਵੰਡੀ ਸਾਬੋ ਦਾ ਸਰਬਪੱਖੀ ਵਿਕਾਸ ਹੋ ਸਕੇ।ਇਸ ਮੌਕੇ ਤੇ ਪਿੰਡ ਦੇ ਲੋਕਾਂ ਵੱਲੋਂ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ ।ਇਸ ਮੌਕੇ ਚੇਤਾ ਸਿੰਘ ਪ੍ਰੇਮੀ,ਕੁਲਦੀਪ ਸਿੰਘ ਰਾਮਾਂ ਮੰਡੀ,ਜਗਤਾਰ ਸਿੰਘ ਪ੍ਰੇਮੀ, ਸਰਬਜੀਤ ਸਿੰਘ, ਬੇਅੰਤ ਸਿੰਘ ਕਟਾਰ ਸਿੰਘ ਵਾਲਾ,ਲੀਲਾ ਸਿੰਘ ,ਜਸਵੰਤ ਸਿੰਘ ਸਿੱਧੂ,ਗੁਰਜੰਟ ਸਿੰਘ ,ਪਵਨ ਕੁਮਾਰ, ਸੰਦੂਰਾਂ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਤਵੰਤੇ ਲੋਕ ਹਾਜ਼ਰ ਸਨ।
Author: DISHA DARPAN
Journalism is all about headlines and deadlines.