ਤਲਵੰਡੀ ਸਾਬੋ 3 ਫਰਵਰੀ (ਰੇਸ਼ਮ ਸਿੰਘ ਦਾਦੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਸ ਰਵੀਪ੍ਰੀਤ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਉਸ ਵਕਤ ਭਾਰੀ ਬਲ ਮਿਲਿਆ ਜਦੋਂ ਪਿੰਡਾਂ ਦੇ ਪਿੰਡਾਂ ਨੇ ਰਾਤੋਂ ਰਾਤ ਸ੍ਰ ਸਿੱਧੂ ਨਾਲ ਤੁਰਨ ਦਾ ਮਨ ਬਣਾ ਲਿਆ ਜਿਸ ਨਾਲ ਸ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਹੌਂਸਲੇ ਬੁਲੰਦ ਹੋਏ ਹਨ।ਜ਼ਿਕਰਯੋਗ ਹੈ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਰੁਤਬਾ ਰੱਖਣ ਵਾਲੇ ਸ ਸਿੱਧੂ ਨੇ ਅਜੇ ਸਵਾ ਕੁ ਮਹੀਨਾਂ ਪਹਿਲਾਂ ਹੀ ਭਾਜਪਾ ਰਾਹੀਂ ਸਿਆਸਤ ਦੇ ਖੇਤਰ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਹੁਣ ਉਹ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ।ਐਨੇ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੇ ਲੋਕਾਂ ਦੇ ਦਿਲਾਂ ਵਿੱਚ ਐਨੀ ਥਾਂ ਬਣਾ ਲਈ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਨੂੰ ਆਸ਼ੀਰਵਾਦ ਦੇਣਾ ਸ਼ੁਰੂ ਕਰ ਦਿੱਤਾ ਹੈ।ਬੀਤੇ ਕੱਲ੍ਹ ਅਤੇ ਅੱਜ ਪਿੰਡਾਂ ਅੰਦਰ ਤੂਫ਼ਾਨੀ ਪ੍ਰਚਾਰ ਕਰਦਿਆਂ ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਵਿੱਚੋਂ ਨਸ਼ਾ, ਬੇਰੁਜ਼ਗਾਰੀ ਅਤੇ ਗੁੰਡਾ ਟੈਕਸ ਖ਼ਤਮ ਕਰਕੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਲਾਗੂ ਕਰਵਾਉਣ ਲਈ ਭਾਜਪਾ ਦੀ ਸਰਕਾਰ ਬਣਾਉਣ ਖ਼ਾਤਰ ਕਮਲ ਫੁੱਲ ਦੇ ਚੋਣ ਨਿਸ਼ਾਨ ਵਾਲਾ ਬਟਨ ਦੱਬ ਕੇ ਵੋਟਾਂ ਪਾਉਣ।ਇਸ ਮੌਕੇ ਉਨ੍ਹਾਂ ਨਾਲ ਜੋਰਾਵਰ ਸਿੰਘ, ਬਲਵੀਰ ਸਿੰਘ ਸਨੇਹੀ,ਦੇਬੂ ਕਬਾੜੀਆ,ਬਲਕਰਨ ਨਵਾਂਪਿੰਡ,ਬਿਕਰ ਸਿੰਘ ਲਹਿਰੀ,ਲਵਦੀਪ ਗੋਲੇਵਾਲਾ,ਕੁਲਦੀਪ ਚਾਹਿਲ ਕਲਾਲਵਾਲਾ, ਰਣਜੀਤ ਸਿੰਘ ਰਾਇਆ,ਗੋਪਾਲ ਕ੍ਰਿਸ਼ਨ ਨਥੇਹਾ ,,ਕੁਲਵਿੰਦਰ ਕੌਰ ਸਿੰਗੋ,ਲਖਵਿੰਦਰ ਸਿੰਘ ਜੋਗੇਵਾਲਾ,ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ,ਅਤੇ ਕੁਲਵਿੰਦਰ ਗਾਟਵਾਲੀ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ।
Author: DISHA DARPAN
Journalism is all about headlines and deadlines.