ਬਠਿੰਡਾ,4 ਅਕਤੂਬਰ (ਚਾਨੀ) ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਪਾਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਿੰਸੀਪਲ ਜੋਤਸਨਾ ਸਿੰਗਲਾ ਜੀ ਦੀ ਅਗਵਾਈ ਵਿੱਚ ਕਾਲਜ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਸੱਤ ਰੋਜ਼ਾ ਕੈੰਪ ਦਾ ਆਗਾਜ਼ ਕੀਤਾ ਗਿਆ।ਕੈੰਪ ਦੇ ਉਦਘਾਟਨੀ ਸਮਾਰੋਹ ਦੌਰਾਨ ਸ਼੍ਰੀ ਨੀਲ ਗਰਗ (ਚੇਅਰਮੈਨ,ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕੈੰਪ ਦੀਆਂ ਵਧਾਈਆਂ ਦਿੱਤੀਆਂ ਅਤੇ ਮਿਹਨਤ ਨਾਲ਼ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।ਇਸ ਉਪਰੰਤ ਕੈੰਪ ਦੇ ਪਹਿਲੇ ਦਿਨ ਸੀ.ਐੱਮ ਯੋਗਸ਼ਾਲਾ ਤੋਂ ਪਹੁੰਚੇ ਕੱਤਰ ਸਿੰਘ ਨੇ ਵਲੰਟੀਅਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਯੋਗ ਸਿਖਲਾਈ ਦਿੱਤੀ ਅਤੇ ‘ਸਟਾਈਲ ਸਪੀਕਸ ਯੂਨੈਕਸ ਸੈਲੂਨ ਐਂਡ ਅਕੈਡਮੀ’ ਵੱਲੋਂ ਕਿੱਤਾ ਮੁਖੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਲੰਟੀਅਰਾਂ ਨੂੰ ਫੇਸ਼ੀਅਲ,ਨੇਲ ਪੇਟਿੰਗ ਆਦਿ ਦੀ ਸਿਖਲਾਈ ਦਿੱਤੀ ਗਈ ਤਾਂ ਜੋ ਲੋੜ ਪੈਣ ‘ਤੇ ਵਿਦਿਆਰਥੀ ਆਪਣਾ ਕਿੱਤਾ ਸ਼ੁਰੂ ਕਰ ਸਕਣ।
ਇਸ ਮੌਕੇ ਕਾਲਜ ਕੌਂਸਿਲ ਦੇ ਡਾ.ਹਰਜਿੰਦਰ ਸਿੰਘ,ਡਾ.ਮਨੋਨੀਤ ਕੌਰ,ਡਾ.ਬਲਜਿੰਦਰ ਕੌਰ,ਸਟਾਫ ਸਕੱਤਰ ਡਾ.ਗੁਰਜੀਤ ਸਿੰਘ ਅਤੇ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਪ੍ਰੋ.ਨਰਿੰਦਰ ਸਿੰਘ,ਪ੍ਰੋ.ਭਜਨ ਲਾਲ,ਪ੍ਰੋ.ਰਾਜਪਾਲ ਕੌਰ,ਪ੍ਰੋ. ਸੁਰਜੀਵਨ ਰਾਣੀ ਤੋਂ ਇਲਾਵਾ ਪਿੰਡ ਜੱਸੀ ਪੌ ਵਾਲ਼ੀ ਦੇ ਪੰਚਾਇਤ ਮੈਂਬਰ ਵੀ ਹਾਜ਼ਿਰ ਰਹੇ।

Author: PRESS REPORTER
Abc