ਮੈਂ ਅਜੇ ਬਹੁਤ ਕੁਝ ਦੇਖਣ ਚਾਹੁੰਦੀ
ਆਪਣਾ ਸੋਹਣੇ ਰੰਗਲਾ ਪੰਜਾਬ
ਕਿ ਹਰਿਆਲੀ ਭਰਿਆ ਹੋਵੇ
ਤੇਰੇ ਦਰ ਤੇ ਜਦੋਂ ਆਵਾਂ
ਉਹ ਪੰਜਾਬ ਜਿਹੜਾ ਸੱਤਰਾਂ ਸਾਲਾਂ ਤੋਂ
ਸੰਤਾਪ ਹੰਢਾ ਰਿਹਾ ਸੀ
ਹੁਣ ਇਕ ਉਮੀਦ ਇਕ ਆਸ ਦਾ
ਚਿਹਰਾ ਨਜ਼ਰ ਆਇਆ ਹੈ
ਮੈਂ ਤੇਰੇ ਜਦੋਂ ਦਰ ਤੇ ਆਵਾਂ
ਤੇਰੇ ਮੱਥਾਂ ਚੁੰਮਾਂ
ਤੇ ਮੈਂ ਆਪਣਾ ਸਿਰ ਝੁਕਾਵਾਂ
ਕਿ ਤੂੰ ਬਦਲਣ ਲਈ
ਜਿਹੜੀ ਤੂੰ ਸੁੰਹ ਚੁੱਕੀ ਏ
ਉਸ ਦਾ ਮੈਂ ਮੁੱਲ ਉਤਰਾਂ
ਅਗਲੀ ਪੀੜੀ ਨੂੰ ,
ਤੂੰ ਸਿੱਖਿਆ ਤੋਂ ਵਾਂਝਿਆਂ ਰਹਿਣ
ਨਾ ਦੇਵੀਂ
ਕਿਸੇ ਭੁੱਖੇ ਗਰੀਬ ਦਾ ਢਿੱਡ ਖਾਲ਼ੀ
ਰਹਿਣ ਨਾ ਦੇਵੀਂ
ਇਕੱਲੇ ਬਜ਼ੁਰਗ ਨੂੰ ਕਹਿਚਰੀ ਚ
ਪੁੱਤਾਂ ਧੀਆਂ ਦੀ .ਖਾਤਿਰ
ਉੱਜੜ ਨਾ ਦੇਵੀਂ
ਵਿਦੇਸ਼ ਚ ਧੀਆਂ ਪੁੱਤਰਾਂ ਨੂੰ ਰੁੱਲਣ ਨਾ ਦੇਵੀਂ
ਚੋਰਾਂ ਦਾ ਪਰਦਾ ਪਾਸ਼ ਕਰੀਂ
ਸੱਚ ਤੇ ਹੱਕ ਦੀ ਗੱਲ ਕਰੀਂ
ਜਿਹੜੇ ਪਰਿਵਾਰ
ਵਿਦੇਸ਼ ਚ ਵੱਸ ਬੈਠੇ ਨੇ
ਤੇਰੇ ਕੋਲ ਰੇਂਗ ਕੇ ਆਉਣ
ਸੋਹਣੇ ਰੰਗਲੇ ਪੰਜਾਬ ਕੋਲ
ਤੇਰੇ ਤੋਂ ਕੁਝ ਸਿੱਖਣ ਆਵੇ
ਸਦਾਚਾਰ ਦਾ ਸਬਕ
ਤੇਰੇ ਤੋਂ ਦਾਨ ਦੀਆ ਲੈ ਕੇ
ਬੈਸਾਖੀਆਂ ਗਾਉਂਦੇ ਫਿਰਨ
ਮੇਰਾ ਰੰਗ ਦੇ ਬੰਸਤੀ ਚੋਲਾ ਮਾਏ
ਮੇਰਾ ਰੰਗ ਦੇ ਬੰਸਤੀ ਚੋਲਾ ਮਾਏ
ਮੈਂ ਫਿਰ ਕਦੀ ਵੀ ਗ਼ੈਰ ਹਾਜ਼ਿਰ
ਨਹੀ ਹੋਵਾਂਗੀ
ਤੇ ਯਾਦ ਰੱਖਾਂਗੀ ਹਮੇਸ਼ਾ
ਮੇਰੇ ਪੰਜਾਬ ਦੀ ਰੱਖਵਾਲੀ ਲਈ
ਕੋਮ ਦਾ ਹੀਰਾ
ਪੰਜਾਬ ਮੇਰੇ ਤੇ ਸ਼ੇਰ ਆ ਬੈਠਾ ਹੈ
ਫਿਰ ਮੈਂ ਤੇਰੇ ਵੱਲੋਂ ਲੜਾਂਗੀ
ਹੁਣ ਜਿੱਤ ਤੇ ਹਾਰ ਦਾ ਨਿਰਣਾ
ਤੇਰੇ ਹੱਥ ਵੱਸ ਹੈ !
ਗੁਰਬਿੰਦਰ ਕੌਰ ਸਪੇਨ
Author: DISHA DARPAN
Journalism is all about headlines and deadlines.