ਬਠਿੰਡਾ,13 ਅਗਸਤ (ਚਾਨੀ) ਬਠਿੰਡਾ ਸ਼ਹਿਰ ਦੇ ਬਾਦਲ ਬਾਈਪਾਸ ’ਤੇ ਟ੍ਰੈਫਿਕ ਵਿਵਸਥਾ ਦਾ ਰੱਬ ਹੀ ਰਾਖਾ ਹੈ ਕਿਉਂਕਿ ਨਾ ਤਾਂ ਉੱਥੇ ਕ਼ੋਈ ਟ੍ਰੈਫਿਕ ਮੁਲਾਜ਼ਮ ਤਾਇਨਾਤ ਹੁੰਦਾ ਹੈ ਅਤੇ ਨਾ ਹੀ ਸਟ੍ਰੀਟ ਲਾਈਟਾਂ ਦੀ ਕ਼ੋਈ ਪ੍ਰਬੰਧ ਹੈ ਜਿਸ ਕਾਰਨ ਅਕਸਰ ਬਠਿੰਡਾ ਸ਼ਹਿਰ, ਬਾਦਲ ਰੋਡ ਅਤੇ ਡੱਬਵਾਲੀ ਵਾਲ਼ੇ ਪਾਸੇ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ ਜਿਸ ਕਾਰਨ ਲੋਕ ਨਿਸ਼ਚਿਤ ਸਮੇਂ ਤੇ ਆਪਣੀ ਮੰਜ਼ਿਲ ‘ਤੇ ਪਹੁੰਚਣ ਤੋਂ ਪਛੜ ਜਾਂਦੇ ਹਨ ਉਥੇ ਕਈਆਂ ਨੂੰ ਦੇਰੀ ਕਾਰਨ ਸਮੇਂ ’ਤੇ ਆਪਣੇ ਜ਼ਰੂਰੀ ਕੰਮ ਨਾ ਕਰ ਪਾਉਣ ‘ਤੇ ਨੁਕਸਾਨ ਵੀ ਝੱਲਣਾ ਪੈਂਦਾ ਹੈ।
ਇਥੇ ਵਧੇਰੇ ਜ਼ਿਕਰਯੋਗ ਗੱਲ ਇਹ ਹੈ ਕੇ. ਏਮਜ਼ ਵਰਗੇ ਹਸਪਤਾਲ ਵੀ ਇਸੇ ਰੋਡ ਉੱਤੇ ਸਥਿਤ ਹਨ ਜਿਸ ਕਾਰਨ ਐਂਬੂਲੈਂਸ ਦਾ ਵੀ ਅਉਣਾ-ਜਾਣਾ ਲੱਗਿਆ ਰਹਿੰਦਾ ਹੈ ਪਰ ਟਰੈਫਿਕ ਜਾਮ ਕਾਰਨ ਉਹ ਵੀ ਅਕਸਰ ਰਾਹ ਲਈ ਹੂਟਰਾਂ ਰਾਹੀਂ ਤਰਲੇ ਪਾਉਂਦੀਆਂ ਨਜ਼ਰ ਆਉਂਦੀਆਂ ਹਨ।
ਦੂਜੀ ਵੱਡੀ ਗੱਲ ਇਹ ਹੈ ਕਿ ਛਿਪਦੇ ਪਾਸਿਓਂ ਸ਼ਹਿਰ ‘ਚ ਦਾਖਲ ਹੋਣ ਲਈ ਇਹ ਮੁੱਖ ਰਸਤਾ ਹੈ ਜੋ ਬਾਦਲ ਰੋਡ ਰਾਹੀਂ ਦਿਹਾਤੀ ਖੇਤਰ ਦੇ ਕਈ ਪਿੰਡਾਂ ਅਤੇ ਹੁਣੇ-ਹੁਣੇ ਭਾਰਤਮਾਲਾ ’ਚ ਤਬਦੀਲ ਹੋਈ ਰਾਸ਼ਟਰੀ ਸੜ੍ਹਕ ਰਾਹੀਂ ਦੂਜੇ ਰਾਜਾਂ ਨੂੰ ਸ਼ਹਿਰ ਨਾਲ਼ ਜੋੜਦਾ ਹੈ।ਇਸ ਦੇ ਬਾਵਜੂਦ ਵੀ ਟ੍ਰੈਫਿਕ ਪੁਲੀਸ ਵੱਲੋਂ ਟ੍ਰੈਫਿਕ ਵਿਵਸਥਾ ਸੰਬੰਧੀ ਧਿਆਨ ਦੇਣ ਯੋਗ ਬਿੰਦੂ ਵੱਲੋਂ ਅੱਖਾਂ ਮਿਟਣੀਆਂ ਬਠਿੰਡਾ ਟ੍ਰੈਫਿਕ ਪੁਲੀਸ ਦੀ ਬਹੁਤ ਅਣਗਹਿਲੀ ਭਰੀ ਗੱਲ ਹੈ ਜਦ ਕਿ ਹੋਣਾ ਇਹ ਚਾਹੀਦਾ ਹੈ ਕਿ ਟ੍ਰੈਫਿਕ ਸੱਮਸਿਆ ਨੂੰ ਧਿਆਨ ਰੱਖਦੇ ਹੋਏ ਇਸ ਲਈ ਢੁੱਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਇਸ ਸਮੱਸਿਆ ਤੋਂ ਰਾਹਤ ਦਵਾਈ ਜਾ ਸਕੇ।ਇਸ ਸੰਬੰਧੀ ਟ੍ਰੈਫਿਕ ਅਧਿਕਾਰੀਆਂ ਨਾਲ਼ ਭਵਿੱਖ ਵਿੱਚ ਟ੍ਰੈਫਿਕ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਜਾਣਕਾਰੀ ਲੈਣ ਲਈ ਰਾਬਤਾ ਨਹੀਂ ਹੋ ਸਕਿਆ।

Author: PRESS REPORTER
Abc