ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਮੁਕੰਮਲ ਕਰਨਾ ਬਣਿਆ ਜਾਵੇ ਯਕੀਨੀ : ਚੇਅਰਮੈਨ ਅਮ੍ਰਿੰਤ ਲਾਲ ਅਗਰਵਾਲ

Facebook
Twitter
WhatsApp

ਬਠਿੰਡਾ, 27 ਦਸੰਬਰ 2023 ( ਰਾਵਤ ) ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅਮ੍ਰਿੰਤ ਲਾਲ ਅਗਰਵਾਲ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਸਬੰਧੀ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਚ ਚੱਲ ਰਹੇ ਵਿਕਾਸ ਕਾਰਜਾਂ/ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਮੁਕੰਮਲ ਕਰਨਾ ਯਕੀਨੀ ਬਣਿਆ ਜਾਵੇ। ਇਸ ਮੌਕੇ ਕਾਰਜਕਾਰੀ ਇੰਜੀਨੀਅਰ, ਨੈਸ਼ਨਲ ਹਾਈਵੇ ਮੰਡਲ ਨੰਬਰ 1 ਭ ਅਤੇ ਮ ਸਾਖਾ ਦੇ ਅਧਿਕਾਰੀਆਂ ਨੇ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ 7404.01 ਲੱਖ ਰੁਪਏ ਦੇ 4 ਕੰਮ ਸੁਰੂ ਕੀਤੇ ਗਏ ਹਨ, ਜਿੰਨਾਂ ਵਿੱਚੋਂ 2 ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਕੰਮ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਇਸ ਦੌਰਾਨ ਕਾਰਜਕਾਰੀ ਇੰਜੀਨੀਅਰ, ਨੈਸ਼ਨਲ ਹਾਈਵੇ ਮੰਡਲ ਨੰਬਰ 2 ਭ ਅਤੇ ਮ ਸਾਖਾ, ਦੇ ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਵੱਲੋਂ 2540.22 ਲੱਖ ਰੁਪਏ ਦੇ 2 ਕੰਮ ਚੱਲ ਰਹੇ ਹਨ ਜੋ ਕਿ ਮਾਰਚ/ਅਪ੍ਰੈਲ 2024 ਤੱਕ ਮੁਕੰਮਲ ਹੋ ਜਾਣਗੇ। ਇਸ ਦੌਰਾਨ ਸੀਨੀਅਰ ਕਾਰਜਕਾਰੀ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਦੇ ਅਧਿਕਾਰੀਆਂ ਨੇ ਦੱਸਿਆ ਕਿ ਬਠਿੰਡਾ ਲਈ ਸਿਸਟਮ ਸੁਧਾਰ ਤਹਿਤ 63 ਤੋਂ 100 ਕੇਵੀਏ 100 ਤੋਂ 200 ਕੇਵੀਏ ਨਾਲ ਆਗੂਮੈਂਟ ਕੀਤੇ ਟੈਕਾਂ/ਫ (17) ਲਈ 7.89 ਲੱਖ ਰੁਪਏ, ਓਵਰਲੋਡ ਫੀਡਰ ਨੂੰ ਡੀਲੋਡ ਕਰਨ ਸਬੰਧੀ (ਟਰਾਂਸਪੋਰਟ ਨਗਰ, ਸੰਗੂਆਣਾ ਬਸਤੀ, ਹਰੀ ਨਗਰ, ਬੱਲਾ ਰਾਮ ਨਗਰ ਅਤੇ ਸ਼ਿਵ ਕਲੋਨੀ) ਲਈ 120.50 ਲੱਖ ਰੁਪਏ ਅਤੇ ਤਜਵੀਜ਼ਤ 66 ਕੇਵੀ ਜੋਧਪੁਰ ਗਰਿੱਡ ਡੱਬਵਾਲੀ ਰੋਡ ਬਠਿੰਡਾ ਲਈ 3.50 ਕਰੋੜ ਰਪੁਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੀਨੀਅਰ ਕਾਰਜਕਾਰੀ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਭਗਤਾ ਭਾਈਕਾ ਦੇ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਿਜਲੀ ਦੀਆਂ ਨਵੀਆਂ ਲਾਇਨਾਂ ਅਤੇ ਲਾਇਨਾਂ ਦੇ ਰੱਖ-ਰਖਾਵਲਈ 13.50 ਲੱਖ ਰੁਪਏ ਦੇ ਕੰਮ ਕਰਵਾਏ ਗਏ ਹਨ।  ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ, ਬਠਿੰਡਾ ਵੱਲੋਂ ਐਸ.ਡੀ.ਓ ਨੇ ਦੱਸਿਆ ਕਿ ਉਹਨਾਂ ਵੱਲੋਂ 48.93 ਲੱਖ ਰੁਪਏ ਦੇ 5 ਕੰਮ ਪ੍ਰਗਤੀ ਅਧੀਨ ਹਨ ਜੋਕਿ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਇਸ ਦੌਰਾਨ ਪੰਜਾਬ ਮੰਡੀ ਬੋਰਡ, ਬਠਿੰਡਾ ਦੇ ਐਸ.ਡੀ.ਓ ਨੇ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹਾ ਬਠਿੰਡਾ ਦੇ 14 ਖਰੀਦ ਕੇਂਦਰਾਂ ਲਈ 628.47 ਲੱਖ ਰੁਪਏ ਦੀ ਲਾਗਤ ਨਾਲ ਰਿਨੋਵੇਸਨ ਦਾ ਕੰਮ ਕਰਵਾਇਆ ਜਾ ਰਿਹਾ ਹੈ ਜਿੰਨਾਂ ਵਿੱਚੋਂ 4 ਕੰਮ ਪ੍ਰਗਤੀ ਅਧੀਨ ਹਨ ਅਤੇ ਬਾਕੀ ਕੰਮ ਜਲਦ ਹੀ ਸੁਰੂ ਕੀਤੇ ਜਾਣਗੇ।ਡਿਵੀਜ਼ਨਲ ਇੰਜੀਨੀਅਰ, PWRMDC ਲਾਈਨਿੰਗ ਡਿਵੀਜਨ ਨੰ. 8, ਬਠਿੰਡਾ ਦੇ ਐਸ.ਡੀ.ਓ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਬਠਿੰਡਾ ਵਿਖੇ 73 ਆਊਟਲਿਟ ਆਰ.ਡੀ ਦਾ ਖਾਲ ਪੱਕੇ ਅਤੇ ਪਾਇਪਾਂ ਪਾਉਣ ਦਾ ਕੰਮ ਕੀਤਾ ਜਾਣਾ ਹੈ ਜਿੰਨਾਂ ਵਿੱਚੋਂ 47 ਆਰ.ਡੀਜ਼ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 26 ਆਰ.ਡੀਜ਼ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਇਸਦੇ ਨਾਲ ਹੀ ਭਵਿੱਖ ਵਿੱਚ 162 ਆਰ.ਡੀਜ਼ ਦੇ ਖਾਲ ਪੱਕੇ ਅਤੇ ਪਾਇਪਾਂ ਪਾਉਣ ਦਾ ਪਲਾਨ ਹੈ ।ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਡਿਵੀਜਨ ਨੰ. 1, ਬਠਿੰਡਾ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਜ਼ਿਲ੍ਹਾ ਬਠਿੰਡਾ ਦੇ 8 ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੇ ਸੁਧਾਰ ਲਈ 897.51 ਲੱਖ ਰੁਪਏ ਦੇ ਕੰਮ ਕਰਵਾਏ ਜਾਣੇ ਹਨ, ਜਿੰਨਾਂ ਵਿੱਚੋਂ 4 ਕੰਮ ਪ੍ਰਗਤੀ ਅਧੀਨ ਹਨ ਅਤੇ 4 ਕੰਮਾਂ ਦੇ ਟੈਂਡਰ ਕਾਰਡ ਕੀਤੇ ਗਏ ਹਨ। ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਡਿਵੀਜਨ ਨੰ. 2 ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਚ ਪੀਣ ਵਾਲੇ ਪਾਣੀ ਦੇ ਸੁਧਾਰ ਲਈ 1045.74 ਲੱਖ ਰੁਪਏ ਦੇ ਕੰਮ ਕਰਵਾਏ ਜਾਣੇ ਹਨ।ਇਸ ਮੌਕੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਸੁਨੀਤਾ ਪਾਲ, ਸਹਾਇਕ ਖੋਜ ਅਫ਼ਸਰ ਸ਼੍ਰੀ ਰਣਜੀਤ ਸਿੰਘ, ਇਨਵੈਸਟੀਗੇਟਰ ਸ਼੍ਰੀ ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਅਧਿਕਾਰੀ, ਕਰਮਚਾਰੀ ਤੇ ਉਨ੍ਹਾਂ ਨੁਮਾਇੰਦੇ ਆਦਿ ਹਾਜ਼ਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3