ਬਠਿੰਡਾ, 27 ਦਸੰਬਰ 2023 ( ਰਾਵਤ ) ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਠੰਡ ਦੇ ਮਾੜੇ ਪ੍ਰਭਾਵਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਪੌਸਟਿਕ ਆਹਾਰ ਦੇ ਨਾਲ-ਨਾਲ ਗਰਮ ਕੱਪੜੇ ਪਹਿਣਾ ਲਾਜ਼ਮੀ ਬਣਾਉਣ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਪੈਣ ਵਾਲੀ ਧੁੰਦ ਦੇ ਮੱਦੇਨਜ਼ਰ ਆਵਾਰਾ ਪਸ਼ੂਆਂ ਦੇ ਰਿਫ਼ਲੈਕਟਰ ਲਗਾਉਣਾ ਲਾਜ਼ਮੀ ਬਣਾਉਣ ਤਾਂ ਜੋ ਪਸ਼ੂਆਂ ਕਾਰਨ ਵਾਪਰਨ ਵਾਲੀਆਂ ਅਣਹੋਣੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ-ਮਹਾਂਦੀਪ ਦੇ ਖੇਤਰ ਵਿੱਚ ਉੱਤਰ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦੇ ਨਾਲ ਬਹੁਤ ਘੱਟ ਤਾਪਮਾਨ ਦੀ ਮੌਜੂਦਗੀ ਤੇ ਠੰਡ ਦੇ ਮਾੜੇ ਪ੍ਰਭਾਵ ਦੇ ਕਾਰਨ ਬਹੁਤ ਜ਼ਿਆਦਾ ਸ਼ੀਤ ਲਹਿਰਾਂ ਦਾ ਖੇਤੀਬਾੜੀ, ਸਿਹਤ, ਪਸ਼ੂਆਂ ਦੀ ਖੁਰਾਕ, ਵਾਤਾਵਰਣ ‘ਤੇ ਮਹੱਤਵਪੂਰਨ ਪ੍ਰਭਾਵ ਪੈਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਆਗਾਮੀ ਠੰਡ ਤੇ ਸ਼ੀਤ ਲਹਿਰ ਨਾਲ ਸਮਾਜਿਕ-ਆਰਥਿਕਤਾ ਅਤੇ ਹੋਰ ਸਬੰਧਤ ਸੈਕਟਰ ਇਸ ਨਾਲ ਸਬਜ਼ੀ ਵਿਕਰੇਤਾਵਾਂ ਸਮੇਤ ਸੇਵਾ ਖੇਤਰ ਖਾਸ ਤੌਰ ‘ਤੇ ਗਰੀਬ ਲੋਕ ਪ੍ਰਭਾਵਿਤ ਹੋ ਸਕਦੇ ਹਨ। ਰਿਕਸ਼ਾ ਚਾਲਕ, ਡੇਲੀ ਵੇਜ ਵਰਕਰ ਅਤੇ ਰੋਡ ਸਾਈਡ ਕਿਓਸਕ ਓਪਰੇਟਰ, ਕੋਲਡ ਵੇਵ ਰਿਸਕ ਰਿਡਕਸ਼ਨ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਲਈ ਐਨਸੀਐਮਏ (NCMA) ਨੇ ਸ਼ੀਤ ਲਹਿਰ ਤੇ ਠੰਡ ਦੀ ਰੋਕਥਾਮ ਅਤੇ ਪ੍ਰਬੰਧਨ ਕਾਰਜ ਯੋਜਨਾ ਦੀ ਤਿਆਰੀ ਲਈ ਰਾਸ਼ਟਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਿਨ੍ਹਾਂ ਦੀ ਪਾਲਣਾ ਕਰਨਾ ਸਾਡੇ ਸਭ ਲਈ ਅਹਿਮ ਹੈ।
Author: DISHA DARPAN
Journalism is all about headlines and deadlines.