
ਭਗਤਾ ਭਾਈਕਾ (ਨਰਿੰਦਰ ਕੁਮਾਰ) 9 ਅਗਸਤ –
ਪੰਜਾਬ ਵਿੱਚ ਫੈਲੀ ਪਸ਼ੂਆਂ ਦੀ ਮਹਾਂਮਾਰੀ ਨਾਲ ਕਿਸਾਨ ਅਤੇ ਪਸ਼ੂ ਰੱਖਣ ਵਾਲ਼ੇ ਜਿੱਥੇ ਆਪਣੇ ਨੁਕਸਾਨ ਨਾਲ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਹੀ ਪਸ਼ੂਆਂ ਦੇ ਡਾਕਟਰ ਤੇ ਮੈਡੀਕਲ ਸਟੋਰਾਂ ਵਾਲੇ ਆਪਣੀਆਂ ਜੇਬਾਂ ਭਰਨ ਤੇ ਲੱਗੇ ਹੋਏ ਹਨ। ਇਸ ਤਰ੍ਹਾਂ ਦਾ ਮਾਮਲਾ ਭਗਤਾ ਭਾਈਕਾ ਵਿੱਚ ਦੇਖਣ ਨੂੰ ਮਿਲਿਆ ਹੈ , ਜਿੱਥੇ ਮਹਾਂਮਾਰੀ ਦੇ ਕਾਰਨ ਡਿਟੋਲ ਦੀ ਮੰਗ ਵਧੀ ਹੈ। ਇਸ ਗੱਲ ਦਾ ਫਾਇਦਾ ਉਠਾਂਦੇ ਹੋਏ ਮੈਡੀਕਲ ਸਟੋਰਾਂ ਵਾਲੇ ਆਪਣੀ ਮਨ ਮਰਜੀ ਨਾਲ ਮਾਰਕੀਟ ਰੇਟ ਤੋਂ ਵੱਧ ਕੀਮਤ ਵਿੱਚ ਡਿਟੋਲ ਸਾਬਣ ਅਤੇ ਲਿਕੁਇਡ ਵੇਚ ਰਹੇ ਹਨ। ਸਾਬਣ ਅਤੇ ਮਾਸਕ ਦੀ ਵਧਦੀ ਡੀਮਾਂਡ ਦੇਖ ਕੇ ਐਮ ਆਰ ਪੀ ਰੇਟ ਤੋਂ ਵੱਧ ਕੀਮਤ ਵਸੂਲ ਰਹੇ ਹਨ , ਇਸ ਗੱਲ ਬਾਰੇ ਸਿਹਤ ਵਿਭਾਗ ਜਾਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਕਈ ਵਾਰ ਮੈਡੀਕਲ ਸਟੋਰਾਂ ਵਾਲੇ ਸਮਾਨ ਉੱਪਰੋਂ ਪ੍ਰਿੰਟ ਰੇਟ ਗਾਇਬ ਕਰਕੇ ਆਪਣੇ ਹਿਸਾਬ ਨਾਲ ਪੈਸੇ ਲੈਂਦੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਰਾਕੇਸ਼ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਲੁੱਟ ਹਰ ਰੋਜ਼ ਲੋਕਾਂ ਦੀ ਹੋ ਰਹੀ ਹੈ ਜਿਸ ਉੱਪਰ ਪ੍ਰਸ਼ਾਸਨ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਆਮ ਗ੍ਰਾਹਕ ਦੀ ਹੁੰਦੀ ਲੁੱਟ ਹੱਲ ਕੀਤਾ ਜਾ ਸਕੇ।