ਬਠਿੰਡਾ, 22 ਮਈ,( ਗੁਰਸੇਵਕ ਸਿੰਘ ) ਅੱਜ ਮਿਤੀ 22 ਮਈ 2022 ਨੂੰ ਪਿੰਡ ਬੀੜ ਤਲਾਬ ਬਸਤੀ ਨੰ 04 ਵਿਖੇ ਨੌਜੁਆਨਾ ਦੁਆਰਾ ਅੱਤ ਦੀ ਤਪਦੀ ਗਰਮੀ ਵਿੱਚ ਰਾਹਗੀਰਾਂ ਨੂੰ ਕੁਝ ਰਾਹਤ ਦੇਣ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਥੇ ਕੁਲਦੀਪ ਸਿੰਘ ਪੰਚ ਨੇ ਦੱਸਿਆ ਕਿ ਬੀੜ ਤਲਾਬ ਬਸਤੀ ਨੰ 04 ਤੋਂ ਮੁਲਤਾਨੀਆਂ ਰੋੜ ਤੱਕ ਜਾਣ ਲਈ ਰਾਹਗੀਰਾਂ ਨੂੰ ਕਰੀਬ 700 ਮੀਟਰ ਤੱਕ ਧੁੱਪ ਵਿੱਚ ਤੁਰ ਕੇ ਜਾਣਾ ਆਉਣਾ ਪੈਂਦਾ ਹੈ ਅਤੇ ਰਸਤੇ ਵਿੱਚ ਪਾਣੀ ਦਾ ਕਿਤੇ ਵੀ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਉਹਨਾਂ ਨੂੰ ਕੁਝ ਰਾਹਤ ਦੇਣ ਲਈ ਬਸਤੀ ਨੰ 04 ਦੇ ਲੋਕਾਂ ਨੇ ਮਿਲ ਕੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕੀਤਾ। ਇਸ ਮੌਕੇ ਕੁਲਦੀਪ ਸਿੰਘ ਪੰਚ, ਕੌਰ, ਚਾਨਣ ਸਿੰਘ, ਗਗਨਦੀਪ ਸਿੰਘ, ਬੂਟਾ ਸਿੰਘ, ਗੁਰਮੇਲ ਸਿੰਘ ਖਾਲਸਾ, ਜਸਵਿੰਦਰ ਸਿੰਘ, ਨੱਥੂ ਸਿੰਘ, ਮਹਿੰਦਰ ਸਿੰਘ, ਮੱਖਣ ਸਿੰਘ ਪ੍ਰੇਮੀ ਅਤੇ ਲਾਭ ਸਿੰਘ ਨੇ ਵਿਸ਼ੇਸ ਸਹਿਯੋਗ ਦਿੱਤਾ।
Author: DISHA DARPAN
Journalism is all about headlines and deadlines.
One Comment
good