ਬਠਿੰਡਾ, 03 ਮਈ (ਗੁਰਪ੍ਰੀਤ ਚਹਿਲ)
ਅੱਜ ਮਿਤੀ 03/05/2022 ਨੂੰ ਦਰਗਾਹ/ਮਸਜਿਦ ਹਾਜ਼ੀ ਰਤਨ ਵਿਖੇ ਈਦ ਦਾ ਪਵਿੱਤਰ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁਸਲਿਮ ਭਾਈਚਾਰੇ ਤੋ ਇਲਾਵਾ ਹੋਰ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕਰਦਿਆਂ ਆਪਸੀ ਏਕਤਾ ਅਤੇ ਸਾਂਝੀਵਾਲਤਾ ਦਾ ਪੈਗਾਮ ਦਿੱਤਾ।ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਵਿਸ਼ੇਸ਼ ਤੌਰ ਤੇ ਦਰਗਾਹ ਪਹੁੰਚ ਈਦ ਦੀ ਨਮਾਜ਼ ਅਦਾ ਕੀਤੀ।ਜ਼ਿਕਰਯੋਗ ਹੈ ਕਿ ਇਸ ਈਦ ਦਾ ਸਮੁੱਚਾ ਪ੍ਰਬੰਧ ਵੱਡੀ ਜਾਮਾ ਮਸਜਿਦ ਹਾਜ਼ੀ ਰਤਨ ਵੱਲੋਂ ਕੀਤਾ ਗਿਆ।ਇਸ ਮੌਕੇ ਦਰਗਾਹ ਦੇ ਜਨਰਲ ਸਕੱਤਰ ਸ੍ਰੀ ਮੁਹੰਮਦ ਅਸ਼ਰਫ ਖ਼ਾਨ ਨੇ ਪਹੁੰਚੇ ਸਾਰੇ ਲੋਕਾਂ ਨੂੰ ਜੀ ਆਇਆਂ ਆਖਿਆ ਅਤੇ ਈਦ ਦੀ ਮੁਬਾਰਕਬਾਦ ਦਿੱਤੀ।
ਈਦ ਦੇ ਇਸ ਮੌਕੇ ਦਰਗਾਹ ਵਿਖੇ ਸੀਨੀਅਰ ਅਕਾਲੀ ਆਗੂ ਬਬਲੀ ਢਿੱਲੋਂ,ਰਾਜਵਿੰਦਰ ਸਿੰਘ ਸਿੱਧੂ, ਸੁਨੀਲ ਕੁਮਾਰ ਫੌਜੀ,ਸਤਵੀਰ ਸੱਤੀ, ਰਾਮ ਸਿੰਘ, ਮਨੀ,ਚਰਨਜੀਤ ਸਿੰਘ,ਜਤਿੰਦਰ,ਪ੍ਰਕਾਸ਼,ਰੌਸ਼ਨ ਗਿਆਨਾ,ਭਾਰਤੀ ਆਦਿ ਅਲੱਗ ਅਲੱਗ ਪਾਰਟੀਆਂ ਦੇ ਕਈ ਆਗੂ ਸ਼ਾਮਿਲ ਹੋਏ। ਇਸ ਮੌਕੇ ਅਮਰਜੀਤ ਟਰੱਸਟ ਵੱਲੋਂ ਖੀਰ ਦਾ ਲੰਗਰ ਵੀ ਲਗਾਇਆ ਗਿਆ।
ਅਖ਼ੀਰ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਮੁੱਚੇ ਲੋਕਾਂ ਨੂੰ ਈਦ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਹਾਜ਼ੀ ਰਤਨ ਵਿਖੇ ਈਦ ਮੌਕੇ ਜੋ ਪ੍ਰਬੰਧ ਕਮੇਟੀ ਵੱਲੋਂ ਕੀਤੇ ਗਏ ਹਨ ਉਹ ਕਾਬਿਲੇ ਤਾਰੀਫ ਹਨ ਅਤੇ ਇਸ ਦਰਗਾਹ ਦਾ ਸਮੁੱਚਾ ਪ੍ਰਬੰਧ ਇਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਬੜੀ ਹੀ ਜਿੰਮੇਵਾਰੀ ਨਾਲ ਨਿਭਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਹੈ ਕਿ ਇਥੇ ਸਾਰੇ ਧਰਮਾਂ ਜਾਤਾਂ ਦੇ ਲੋਕ ਇੱਕ ਦੂਜੇ ਦੇ ਹਰ ਦੁੱਖ ਸੁਖ ਵਿੱਚ ਵੱਧ ਚੜ੍ਹ ਕੇ ਭਾਈਵਾਲ ਬਣਦੇ ਹਨ।
Author: DISHA DARPAN
Journalism is all about headlines and deadlines.