ਬਠਿੰਡਾ 2 ਮਈ ( ਰਮੇਸ਼ ਸਿੰਘ ਰਾਵਤ) ਅਮ੍ਰਿਤ ਲਾਲ ਅਗਰਵਾਲ ਪ੍ਧਾਨ ਅਗਰਵਾਲ ਸਭਾ ਨੇ ਦੱਸਿਆ ਕਿ ਪਿਛਲੀ ਕਾਰਗੁਜ਼ਾਰੀ ਨੂੰ ਦੇਖ ਕੇ ਹੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਹਾਊਸ ਵਲੋਂ ਦੂਜੀ ਵਾਰ ਮੈਨੂੰ ਅਗਰਵਾਲ ਸਭਾ ਬਠਿੰਡਾ ਦਾ ਪ੍ਧਾਨ ਬਣਾਇਆ ਗਿਆ ਹੈ ਅਤੇ ਸੋਹਣ ਲਾਲ ਗੋਇਲ ਜਰਨਲ ਸਕੱਤਰ, ਦਰਸ਼ਨ ਕੁਮਾਰ ਗਰਗ ਨੂੰ ਕੈਸ਼ੀਅਰ, ਬਚਨ ਲਾਲ ਸੀਨੀਅਰ ਵਾਇਸ ਪ੍ਰਧਾਨ, ਸ਼ਾਮ ਲਾਲ ਤੇ ਸਤੀਸ਼ ਕੁਮਾਰ ਨੂੰ ਵਾਈਸ ਪ੍ਧਾਨ, ਭੁਪਿੰਦਰ ਬਾਂਸਲ ਯੂਥ ਪ੍ਧਾਨ,ਨਰਿੰਦਰ ਕੁਮਾਰ ਯੂਥ ਵਾਇਸ ਪ੍ਧਾਨ ਨਰਿੰਦਰ ਕੁਮਾਰ ਨੂੰ ਜੁਆਇੰਟ ਸੈਕਟਰੀ ਅਤੇ ਨਰੇਸ਼ ਕੁਮਾਰ ਨੂੰ ਪੈ੍ਸ ਸਕੱਤਰ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਐਮ. ਐਲ ਜਿੰਦਲ, ਰਮੇਸ਼ ਕੁਮਾਰ ਮੰਗਲਾ , ਦਰਸ਼ਨ ਗੋਇਲ, ਪਵਨ ਗਰਗ, ਪਵਨ ਕਾਂਸਲ, ਡੀ. ਕੇ. ਤਾਇਲ, ਪਵਨ ਕੁਮਾਰ, ਸਾਧੂ ਰਾਮ ਕਾਰਜਕਾਰੀ ਮੈਂਬਰ ਬਣਾਏ ਗਏ ਹਨ।
ਅਗਰਵਾਲ ਨੇ ਕਿਹਾ ਕਿ ਉਹ ਅਗਰਵਾਲ ਸਭਾ ਦੇ ਮੈਬਰਾਂ ਦਾ ਧੰਨਵਾਦੀ ਹੈ ਜਿੰਨਾਂ ਨੇ ਉਨ੍ਹਾਂ ਨੂੰ ਦੂਜੀ ਵਾਰ ਮੌਕਾ ਦਿੱਤਾ। ਉਨਾਂ ਨੇ ਵਿਸਵਾਸ ਦਵਾਇਆ ਕਿ ਅਗਰਵਾਲ ਸਮਾਜ ਲਈ ਦਿਨ ਰਾਤ ਕੰਮ ਕਰਨਗੇੇ। ਕੋਈ ਵੀ ਸਮਸਿਆ ਹੋਈ ਉਸ ਨੂੰ ਦੂਰ ਕਰਨ ਦਾ ਯਤਨ ਕਰਨਗੇ।
ਅਗਰਵਾਲ ਨੇ ਸਾਰੇ ਅਗਰਵਾਲ ਸਮਾਜ ਨੂੰ ਅਪੀਲ ਕੀਤੀ ਕਿ ਇੱਕ ਮੰਚ ਤੇ ਇਕੱਠੇ ਹੋ ਜਾਣ ਤਾਂ ਹੀ ਅਗਰਵਾਲ ਸਮਾਜ ਦੀ ਤਰੱਕੀ ਹੋ ਸਕਦੀ ਹੈ। ਸਿਆਸੀ ਲੋਕ ਹੁਣ ਤੱਕ ਅਗਰਵਾਲ ਸਮਾਜ ਦਾ ਸਿਆਸੀ ਸ਼ੋਸ਼ਣ ਕਰਦੇ ਰਹੇ ਰਹੇ ਹਨ। ਹੁਣ ਅਗਰਵਾਲ ਸਮਾਜ ਦਾ ਸ਼ੋਸ਼ਣ ਨਹੀਂ ਹੋਣ ਦੇਣਗੇ।
Author: DISHA DARPAN
Journalism is all about headlines and deadlines.