ਸ਼ੀਸ਼ ਮਹਿਲ ਹਾਈਟਸ ’ਚ ਬਣਕੇ ਤਿਆਰ ਹੋਏ ਪਹਿਲੇ ਫਲੈਟ ਦੀਆਂ ਚਾਬੀਆਂ ਪਰਿਵਾਰ ਨੂੰ ਸੌਪੀਆਂ ਗਈਆਂ।

Facebook
Twitter
WhatsApp

ਬਠਿੰਡਾ,23 ਅਪ੍ਰੈਲ (ਗੁਰਪ੍ਰੀਤ ਚਹਿਲ)

ਮਿੱਤਲ ਗਰੁੱਪ ਵੱਲੋਂ ਤਿਆਰ ਕੀਤੇ ਗਏ ਬਹੁ ਮੰਜਿਲਾ ਰਿਹਾਇਸ਼ੀ ਪ੍ਰੋਜੈਕਟ ਸ਼ੀਸ਼ ਮਹਿਲ ਹਾਈਟਸ ਦੇ ਪਹਿਲੇ ਤਿਆਰ ਫਲੈਟ ਦੀਆਂ ਚਾਬੀਆਂ ਅੱਜ ਮੈਨੇਜਮੈਂਟ ਵੱਲੋਂ ਮਾਲਕ ਪਰਿਵਾਰ ਨੂੰ ਸੌਪੀਆਂ ਗਈਆਂ। ਇਹ ਚਾਂਬੀਆਂ ਪਰਿਵਾਰ ਨੂੰ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਮੈਡਮ ਸੁਨੀਤਾ ਮਿੱਤਲ ਵੱਲੋਂ ਖ਼ੁਦ ਪਰਿਵਾਰ ਨੂੰ ਦਿੱਤੀਆਂ ਗਈਆਂ ਅਤੇ ਉਨ੍ਹਾਂ ਜਿਥੇ ਫਲੈਟ ’ਚ ਆਉਣ ਵਾਲੇ ਪਹਿਲੇ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਹੀ ਤੋਹਫ਼ੇ ਵਜੋਂ ਇਕ 43 ਇੰਚ ਦੀ ਐਲਈਡੀ ਵੀ ਭੇਟ ਕੀਤੀ। ਦੱਸਣਯੋਗ ਹੈ ਕਿ ਮਿੱਤਲ ਗਰੁੱਪ ਵੱਲੋਂ ਬਠਿੰਡਾ- ਡੱਬਵਾਲੀ ਮਾਰਗ ’ਤੇ ਮੌਜੂਦ ਸ਼ੀਸ਼ ਮਹਿਲ ਕਾਲੋਨੀ ’ਚ ਸ਼ੀਸ਼ ਮਹਿਲ ਹਾਈਟਸ ਨਾਮ ’ਤੇ ਬਹੁ ਮੰਜਿਲਾ ਰਿਹਾਇਸ਼ੀ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਜਿਸ ਨੂੰ ਲੋਕਾਂ ਵੱਲੋਂ ਕਾਫੀ ਪ੍ਰਸੰਦ ਕੀਤਾ ਜਾ ਰਿਹਾ ਹੈ।              ਸ਼ਨੀਵਾਰ ਸ਼ੀਸ਼ ਮਹਿਲ ਹਾਈਟਸ ਦੇ ਬਲਾਕ ਨੰਬਰ ਇਕ ’ਚ ਸਥਿਤ ਫਲੈਟ ਨੰਬਰ 701 ਜੋ ਕਿ 3 ਬੀਐਚਕੇ ਪਲਸ ਸਟੱਡੀ ਹੈ ਦੀਆਂ ਚਾਬੀਆਂ ਉਸ ਦੇ ਮਾਲਕ ਮੈਡਮ ਰਜਨੀਸ਼ ਅਤੇ ਉਨ੍ਹਾਂ ਦੀਆਂ ਦੋ ਧੀਆਂ ਨੂੰ ਦਿੱਤੀਆਂ ਗਈਆਂ। ਇਹ ਚਾਬੀਆਂ ਦੇਣ ਸਮੇਂ ਐਮਡੀ ਰਾਜਿੰਦਰ ਮਿੱਤਲ ਨੇ ਪਰਿਵਾਰ ਨੂੰ ਇਸ ਨਵੇਂ ਫਲੈਟ ਦੀਆਂ ਜਿਥੇ ਵਧਾਈਆਂ ਦਿੱਤੀਆਂ ਉਥੇ ਹੀ ਤੋਹਫ਼ੇ ਵਜੋਂ ਇਕ 43 ਇੰਚ ਦੀ ਐੱਲਈਡੀ ਵੀ ਦਿੱਤੀ। ਉਨ੍ਹਾਂ ਇਸ ਮੌਕੇ ਬੋਲਦਿਆ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਵੱਲੋਂ ਤਿਆਰ ਹੋਏ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਤਾਂ ਆਉਂਦੇ ਸਮੇਂ ’ਚ ਸਾਡੇ ਵੱਲੋਂ ਹੋਰ ਵੀ ਨਵੇਂ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰੋਜੈਕਟ ਬਠਿੰਡਾ ’ਚ ਲਿਆਂਦੇ ਜਾ ਰਹੇ ਹਨ। ਇਸ ਮੌਕੇ ਜੀਐੱਮ ਪ੍ਰੋਜੈਕਟ ਤਰੁਣ ਬਹਿਲ, ਸੇਲਜ਼ ਇੰਚਾਰਜ਼ ਦੀਪਕ ਬਾਂਸਲ ਅਤੇ ਐਸਡੀਓ ਹਰਬੰਸ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

 

 

 

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3