ਬਠਿੰਡਾ, 18 ਅਪ੍ਰੈਲ ( ਸੰਨੀ ਚਹਿਲ)
ਬਠਿੰਡਾ ਨੇੜੇ ਪੈਂਦੇ ਪਿੰਡ ਬਾਜਕ ਤੋਂ ਬੀਤੇ ਦਿਨੀਂ ਇੱਕ ਕਿਸਾਨ ਵੱਲੋਂ ਕਣਕ ਦਾ ਘੱਟ ਝਾੜ ਨਿੱਕਲਣ ਕਾਰਨ ਖੁਦਕੁਸ਼ੀ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਰਮਨਦੀਪ ਸਿੰਘ (38) ਦੇ ਛੋਟੇ ਭਰਾ ਜਗਬੀਰ ਸਿੰਘ ਨੇ ਦੱਸਿਆ ਕਿ ਅਸੀਂ 16 ਏਕੜ ਜਮੀਨ ਠੇਕੇ ਉੱਤੇ ਲੈਕੇ ਕਣਕ ਦੀ ਫ਼ਸਲ ਬੀਜੀ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਚੰਗਾ ਝਾੜ ਨਿੱਕਲਣ ਕਾਰਨ ਉਨ੍ਹਾਂ ਦੇ ਸਿਰੋਂ ਕਰਜ਼ੇ ਦੀ ਪੰਡ ਹਲਕੀ ਹੋ ਜਾਵੇਗੀ ਪਰ ਜਿੱਥੇ ਪ੍ਰਤੀ ਏਕੜ 60 ਤੋਂ 65 ਮਣ ਕਣਕ ਦੇ ਝਾੜ ਦੀ ਉਮੀਦ ਸੀ ਉਹ ਸਿਰਫ 35 ਮਣ ਹੀ ਨਿਕਲਿਆ। ਇਸ ਕਾਰਨ ਉਸਦੇ ਭਰਾ ਨੇ ਪ੍ਰੇਸ਼ਾਨੀ ਕਾਰਨ ਸਪਰੇਅ ਪੀਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਦੇ ਦੋ ਛੋਟੇ ਬੱਚੇ ਹਨ ਜਿੰਨਾ ਵਿੱਚ ਲੜਕੇ ਦੀ ਉਮਰ ਦਸ ਸਾਲ ਅਤੇ ਲੜਕੀ ਦੀ ਉਮਰ ਸੱਤ ਸਾਲ ਦੇ ਕਰੀਬ ਹੈ। ਪਿੰਡ ਵਾਸੀਆਂ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੱਦਦ ਦੀ ਗੁਹਾਰ ਲਗਾਈ ਹੈ।
Author: DISHA DARPAN
Journalism is all about headlines and deadlines.