ਬਠਿੰਡਾ ਝੀਲ ਚ ਛਾਲ ਮਾਰਕੇ ਖੁਦਕੁਸ਼ੀ ਦੀ ਕੋਸ਼ਿਸ਼ ਨਿੱਕਲੀ ਮਹਿਜ਼ ਡਰਾਮਾ

Facebook
Twitter
WhatsApp
ਬਠਿੰਡਾ, 16ਅਪ੍ਰੈਲ (ਗੁਰਪ੍ਰੀਤ ਚਹਿਲ)
  ਲੰਘੀ ਰਾਤ ਲਵਪ੍ਰੀਤ ਸਿੰਘ ਨਾਮਕ ਵਿਅਕਤੀ ਵੱਲੋਂ ਬਠਿੰਡਾ ਦੇ ਸ਼ੋਸ਼ਲ ਮੀਡੀਆ ਗਰੁੱਪਾਂ ਵਿੱਚ ਇੱਕ ਪੱਤਰ ਲਿਖਕੇ ਵਾਇਰਲ ਕੀਤਾ ਸੀ ਜਿਸ ਮੁਤਾਬਕ ਉਸਨੂੰ ਉਸਦੇ ਘਰਵਾਲੀ ਰੁਪਿੰਦਰ ਕੌਰ ਵੱਲੋਂ ਕਥਿਤ ਤੌਰ ਤੇ ਪ੍ਰੇਸ਼ਾਨ ਕੀਤੇ ਜਾਣ ਕਾਰਨ ਉਹ ਆਤਮ ਹੱਤਿਆ ਕਰਨ ਜਾ ਰਿਹਾ ਹੈ।ਉਸਨੇ ਅਜਿਹਾ ਕੀਤਾ ਵੀ ਪਰ ਚੰਗੀ ਕਿਸਮਤ ਕਹੋ ਜਾਂ ਕੁੱਝ ਹੋਰ ਕਾਰਨ ਕਿ ਉਹ ਬਚ ਗਿਆ ਅਤੇ ਸਰਕਾਰੀ ਹਸਪਤਾਲ ਵਿਖੇ ਦਾਖਲ ਹੈ। ਇਸ ਬਾਬਤ ਮੈਡਮ ਰੁਪਿੰਦਰ ਕੌਰ ਨਾਲ ਗੱਲ ਕਰਨ ਤੇ ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਉਸਨੇ ਬਿਨਾ ਕਿਸੇ ਲਾਲਚ ਉਕਤ ਵਿਅਕਤੀ ਨਾਲ  ਪੂਰੀਆਂ ਸਮਾਜਿਕ ਰਸਮਾਂ ਅਤੇ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ। ਪਰ ਉਕਤ ਵਿਅਕਤੀ ਵੱਲੋਂ ਕੁੱਝ ਸਮੇਂ ਬਾਅਦ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਉਕਤ ਵੱਲੋਂ ਕਥਿਤ ਤੌਰ ਤੇ ਮਾਰ ਕੁਟਾਈ ਕਰਦਿਆਂ ਮੇਰੇ ਉੱਪਰ ਗੈਸ ਏਜੰਸੀ ਵੇਚ ਪੈਸੇ ਉਸਦੇ ਹਵਾਲੇ ਕਰਨ ਦਾ ਦਬਾਅ ਵੀ ਬਣਾਉਣ ਲੱਗਿਆ। ਰੁਪਿੰਦਰ ਕੌਰ ਦੇ ਦੱਸਣ ਅਨੁਸਾਰ ਇਸ ਬਾਬਤ ਉਸਨੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਹਰ ਵਾਰ ਉਕਤ ਲਵਪ੍ਰੀਤ ਵੱਲੋਂ ਲਿਖਤੀ ਮਾਫ਼ੀ ਮੰਗ ਸਮਝੌਤਾ ਕਰ ਲਿਆ ਗਿਆ।ਉਕਤ ਵਿਅਕਤੀ ਵੱਲੋਂ ਲਗਾਏ ਗਲਤ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੱਤੀ ਉਸਦਾ ਮੂੰਹ ਬੋਲਿਆ ਭਰਾ ਹੈ ਅਤੇ ਸਕੇ ਭਰਾਵਾਂ ਵਾਂਗ ਸਾਥ ਦਿੰਦਾ ਹੈ। ਉਨ੍ਹਾਂ ਇਥੋਂ ਤੱਕ ਕਿਹਾ ਕਿ ਜਿਹੜੇ ਇਲਜ਼ਾਮ ਲਵਪ੍ਰੀਤ ਵੱਲੋਂ ਲਗਾਏ ਗਏ ਹਨ ਜੇਕਰ ਇੱਕ ਵੀ ਸਾਬਿਤ ਹੁੰਦਾ ਹੈ ਤਾਂ ਉਹ ਹਰ ਸਜਾ ਭੁਗਤਣ ਲਈ ਤਿਆਰ ਹੈ।
 ਇਸ ਬਾਰੇ ਸੱਤੀ ਨਾਮਕ ਲੜਕੇ ਨਾਲ ਗੱਲ ਕਰਨ ਤੇ ਉਸਨੇ ਦੱਸਿਆ ਕਿ ਜਨਤਾ ਨਗਰ ਦੀ ਰਹਿਣ ਵਾਲੀ ਗੁਰਮੀਤ ਕੌਰ ਨਾਮਕ ਔਰਤ ਜਿਸਦੇ ਮੇਰੇ (ਸੱਤੀ) ਨਾਲ ਲੰਬੇ ਸਮੇਂ ਤੋਂ ਸਬੰਧ ਚਲੇ ਆ ਰਹੇ ਸਨ, ਪਰ ਪਿਛਲੇ ਦਿਨੀਂ ਉਕਤ ਔਰਤ ਨੂੰ ਉਸ ਵੱਲੋਂ  ਇੱਕ ਹੋਰ ਵਿਅਕਤੀ ਨਾਲ  ਗ਼ਲਤ ਹਾਲਤ ਵਿੱਚ ਦੇਖਣ ਕਾਰਨ ਉਸਨੇ ਉਸਤੋਂ ਦੂਰੀ ਬਣਾ ਲਈ ਸੀ। ਇਹੀ ਕਾਰਨ ਹੈ ਕਿ ਉਕਤ ਗੁਰਮੀਤ ਕੌਰ ਨਾਮਕ ਔਰਤ ਸਾਡੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਕਰ ਰਹੀ ਹੈ।ਉਸਨੇ ਕਿਹਾ ਕਿ ਉਹ ਖੁਦ ਮੰਗ ਕਰਦਾ ਹੈ ਕਿ ਇਸ ਸਭ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਅਜਿਹਾ ਕੁੱਝ ਸਾਬਿਤ ਹੁੰਦਾ ਹੈ ਤਾਂ ਉਹ  ਸਦਾ ਲਈ ਉਕਤ ਲੋਕਾਂ ਦੀ ਗੁਲਾਮੀ ਕਬੂਲ ਕਰ ਲਵੇਗਾ ਪਰ ਉਸਨੇ ਇਹ ਵੀ ਕਿਹਾ ਕਿ ਜੇਕਰ ਇਲਜ਼ਾਮ ਗ਼ਲਤ ਸਾਬਿਤ ਹੁੰਦੇ ਹਨ ਤਾਂ ਇੱਕ ਇਜ਼ੱਤਦਾਰ  ਘਰਾਣੇ ਦੀ ਔਰਤ ਨੂੰ ਬਦਨਾਮ ਕਰਨ ਵਾਲੇ ਲੋਕਾਂ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ।
  ਇਸ ਬਾਰੇ ਜਦੋਂ ਹਸਪਤਾਲ ਜਾ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਲਵਪ੍ਰੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਜਿਹੜਾ ਵਿਅਕਤੀ ਕੱਲ ਤੱਕ ਹਜ਼ਾਰਾਂ ਲੋਕਾਂ ਨੂੰ ਸ਼ੋਸ਼ਲ ਮੀਡੀਆ ਉੱਤੇ ਆਪਣੀ ਦੁੱਖ ਦੀ ਦਾਸਤਾਨ ਸੁਣਾ ਰਿਹਾ ਸੀ ਅੱਜ  ਉਸਨੇ ਮੀਡੀਆ ਨੂੰ ਕੁੱਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਪਰ ਜਦੋਂ ਉਕਤ ਨੂੰ ਕਿਹਾ ਗਿਆ ਕਿ ਉਸਦਾ ਪੱਖ ਜਰੂਰੀ ਹੈ ਤਾਂ ਉਸਨੇ ਸਿਰ ਦੀ ਸੱਟ ਕਾਰਨ ਬੋਲਣ ਵਿੱਚ ਤਕਲੀਫ਼ ਹੋਣਾ ਕਾਰਨ ਦੱਸਿਆ ਜਦੋਂ ਕਿ ਡਾਕਟਰਾਂ ਵੱਲੋਂ ਅਜਿਹੀ ਕਿਸੇ ਵੀ ਤਰ੍ਹਾਂ ਦੀ ਗੰਭੀਰ ਸੱਟ ਦੀ ਪੁਸ਼ਟੀ ਨਹੀਂ ਕੀਤੀ।ਜਿਸਤੋਂ ਲੱਗ ਰਿਹਾ ਹੈ ਕਿ ਉਕਤ ਵਿਅਕਤੀ ਵੱਲੋਂ ਸ਼ਰੇਆਮ ਕੀਤਾ ਜਾ ਰਿਹਾ ਹੈ ਅਤੇ ਕਿਸੇ ਇੱਜ਼ਤਦਾਰ ਔਰਤ ਨੂੰ ਕਾਨੂੰਨ ਦਾ ਗ਼ਲਤ ਤਰੀਕੇ ਇਸਤੇਮਾਲ ਕਰਕੇ ਫਸਾਉਣਾ ਚਾਹੁੰਦਾ ਹੈ।
DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 4 4 8
Users Today : 5
Users Yesterday : 3