ਤਲਵੰਡੀ ਸਾਬੋ 8 ਅਪ੍ਰੈਲ (ਪੱਤਰ ਪ੍ਰੇਰਕ )ਬਲਾਕ ਤਲਵੰਡੀ ਸਾਬੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਿੰਗੋ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਿਸ ਵਿਚ ਬੱਚਿਆਂ ਦੁਆਰਾ ਡਾਂਸ ਗੀਤ ਕੋਰੀਓਗਰਾਫ਼ੀ ਭੰਗੜੇ ਅਤੇ ਗਿੱਧੇ ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ਕਸ਼ ਕੀਤੀ ਗਈ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਪਰਮਜੀਤ ਸਿੰਘ ਸੀ ਐਚ ਟੀ ਜਗਾ ਰਾਮ ਤੀਰਥ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਬੱਚਿਆਂ ਦੀ ਹੋਂਸਲਾ ਅਫਜਾਈ ਕੀਤੀ ਗਈ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਅਮਨਦੀਪ ਕੌਰ ਵੱਲੋਂ ਪਹੁੰਚੇ ਹੋਏ ਪਿੰਡ ਵਾਸੀਆਂ ਮਾਪਿਆਂ ਅਤੇ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਮੁੱਖ ਅਧਿਆਪਕਾ ਵੱਲੋਂ ਸਕੂਲ ਦੀਆਂ ਆਰਥਿਕ ਪ੍ਰਾਪਤੀਆਂ ਉਪਰ ਚਾਨਣ ਪਾਇਆ ਗਿਆ ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਸਰਕਾਰੀ ਸਕੂਲ ਹੁਣ ਸਮਾਰਟ ਸਕੂਲ ਬਣ ਚੁੱਕੇ ਹਨ ਬੱਚਿਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਫ਼ਤ ਕਿਤਾਬਾਂ ਮਿਡ-ਡੇ-ਮੀਲ ਵਜੀਫਾ ਸਕੀਮ ਅਤੇ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਵਾਰੇ ਵਿਸਥਾਰ ਨਾਲ ਦੱਸਿਆ ਗਿਆ ਮੁੱਖ ਮਹਿਮਾਨ ਸੀ ਐਚ ਡੀ ਸ.ਪਰਮਜੀਤ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲ ਦੀ ਬਦਲਦੀ ਨੁਹਾਰ ਬਾਰੇ ਦੱਸਿਆ ਗਿਆ ਸਰਕਾਰੀ ਪ੍ਰਾਇਮਰੀ ਸਕੂਲਸਿੰਗੋ ਦੀਆਂ ਪ੍ਰਾਪਤੀਆਂ ਉਨ੍ਹਾਂ ਦੇ ਸਮੂਹ ਸਕੂਲ ਸਟਾਫ ਦੀ ਮਿਹਨਤ ਦੀ ਤਾਰੀਫ ਕੀਤੀ ਗਈ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਸਮੂਹ ਸਕੂਲ ਸਟਾਫ ਵੱਲੋਂ ਸਕੂਲ ਨੂੰ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟ ਸਿੰਗੋ ,ਸਰਪੰਚ ਸਾਹਿਬ, ਪੰਚਾਇਤ ਮੈਂਬਰ ਸਿੰਗੋ, ਕਲੱਬ ਮੈਂਬਰ ਅਤੇ ਪਿੰਡ ਵਾਸੀਆਂ ਨੂੰ ਸਨਮਾਨਤ ਕੀਤਾ ਗਿਆ ਇਸ ਸਮਾਰੋਹ ਵਿਚ ਸ਼ਾਮਲ ਹੋਏ ਸਰਕਾਰੀ ਹਾਈ ਸਕੂਲ ਸਿੰਗੋ ਦੇ ਸਕੂਲ ਮੁਖੀ ਸ੍ਰੀ ਸੱਤਪਾਲ ਜੀ ਅਤੇ ਮੁੱਖ ਮਹਿਮਾਨ ਸੀ ਐਚ ਟੀ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੱਚਿਆਂ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਤੇ ਵਿਸ਼ੇਸ਼ ਨਾਟਕ ਪੇਸ਼ ਕੀਤਾ ਗਿਆ ਸਮਾਜ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ ਨੂੰ ਪੇਸ਼ ਕਰਦਿਆਂ ਕੋਰੀਓਗ੍ਰਾਫੀ ਚਿੱਟਾ ਲਹੂ ਪੇਸ਼ ਕੀਤੀ ਗਈ ਸਮੂਹ ਪਹੁੰਚੇ ਓਏ ਸੱਜਣਾ ਸੀ ਐਚ ਟੀ ਸਾਹਿਬ ਸਰਪੰਚ ਅਤੇ ਸਕੂਲ ਸਟਾਫ ਵੱਲੋਂ ਵੱਖ ਵੱਖ ਜਮਾਤਾਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਮਾਰੋਹ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜੱਗਾ ਖਾਨ ਅਤੇ ਉਨ੍ਹਾਂ ਦੇ ਸਾਥੀ ਬੀਰਬਲ ਸਿੰਘ ਜੀ ਨੂੰ ਉਨ੍ਹਾਂ ਦੇ ਸਕੂਲ ਲਈ ਵਡਮੁੱਲੇ ਯੋਗਦਾਨ ਲਈ ਸਕੂਲ ਮੁੱਖ ਅਧਿਆਪਕ ਵੱਲੋਂ ਸਨਮਾਨਤ ਕੀਤਾ ਗਿਆ ਜਿਸ ਵਿਚ ਸਕੂਲ ਮੁੱਖ ਅਧਿਆਪਕ ਸਟਾਫ਼ ਵੱਲੋਂ ਪਹੁੰਚਿਆ ਹੋਇਆ ਪਤਵੰਤੇ ਸੱਜਣਾਂ ਦਾ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਮੁੱਖ ਅਧਿਆਪਕਾਂ ਵੱਲੋਂ ਆਪਣੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ ਗਈ ਅਤੇ ਸਮੂਹ ਸਟਾਫ ਨੂੰ ਸਨਮਾਨਿਤ ਕੀਤਾ ਗਿਆ ਮੁੱਖ ਅਧਿਆਪਕਾ ਅਮਨਦੀਪ ਕੌਰ ਜੀ ਵੱਲੋਂ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਸਕੂਲ ਇੰਚਾਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਸਮਾਰੋਹ ਲਈ ਭਾਰਤੀ ਫਾਊਡੇਸ਼ਨ ਦੇ ਨੁਮਾਇੰਦਿਆਂ ਸ਼੍ਰੀ ਸੰਦੀਪ ਕੁਮਾਰ ਬਾਂਸਲ ਅਤੇ ਗੌਰਵ ਮੰਗੂ ਜੀ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਸਮੂਹ ਸਕੂਲ ਸਟਾਫ ਵੱਲੋਂ ਉਨ੍ਹਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ
Author: DISHA DARPAN
Journalism is all about headlines and deadlines.