ਲੁਧਿਆਣਾ 07 ਅਪ੍ਰੈਲ (ਰਾਵਤ )– ਅੱਜ ਜ਼ਿਲ੍ਹਾ ਸਪੈਸ਼ਲ ਉਲੰਪਿਕਸ ਐਸੋਸੀਏਸ਼ਨ ਲੁਧਿਆਣਾ ਵੱਲੋਂ 75ਵਾਂ ਆਜ਼ਾਦੀ ਕਾ ਮਹਾਉਤਸਵ ਅਧੀਨ “ਨੈਸ਼ਨਲ ਹੈਲਥ ਫੀਸਟ ਫਾਰ ਦਾ ਦਿਵਿਆਂਗਜਨ ਵੀ ਕੇਅਰ” ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ ਵਿਖੇ ਮਨਾਇਆ ਗਿਆ ਜਿਸ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ ਇਸ ਮੌਕੇ ਪੈਟਰਿਕ ਹੈਬਰਟ, ਕਾਊਂਸਲ ਜਨਰਲ ਆਫ ਕੈਨੇਡਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਹ ਭਾਰਤ ਸਰਕਾਰ ਦੇ ਮਹਾਨ ਉਪਰਾਲੇ ਸਦਕਾ ਸਪੈਸ਼ਲ ਓਲੰਪਿਕ ਭਾਰਤ ਵਲੋ ਦੇਸ ਭਰ ਵਿੱਚ ”ਆਜ਼ਾਦੀ ਕਾ ਮਹਾਉਤਸਵ” ਦਾ ਨੈਸ਼ਨਲ ਹੈਲਥ ਫੀਸਟ ਫਾਰ ਦਾ ਦਿਵਿਆਂਗ ਵੀ ਕੇਅਰ (National health Fest For The Divyangjan We Care) ਕਰਵਾਇਆ ਜਾਂਦਾ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੇਸ ਭਰ ਵਿੱਚ 75 ਸਹਿਰਾਂ ਵਿੱਚ ਬਣੇ 75 ਸਪੋਰਟਸ ਸੈਂਟਰ ਵਿਚੋ 75000 ਤੋ ਵੱਧ ਸਪੈਸ਼ਲ ਕੈਟਾਗਰੀ ਅਥਲੀਟ ਅਤੇ 75000 ਮੈਡੀਕਲ ਪ੍ਰੋਫੈਸ਼ਨਲ ਨੇ ਹਿੱਸਾ ਲਿਆ ਇਸ ਦਾ ਮੁੱਖ ਉਦੇਸ਼ ਕਰੋਨਾ ਦੀ ਮਹਾਂਮਾਰੀ ਤੋਂ ਬਾਅਦ ਦਿਵਿਆਂਗ ਵਿਦਿਆਰਥੀਆਂ ਨੂੰ ਮੁੜ ਤੋਂ ਖੇਡਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਵੱਜੋ ਇਕ ਕੰਪੈਨ ਦੇ ਤੌਰ ਤੇ ਮਨਾਇਆ ਗਿਆ। ਇਸ ਉਤਸਵ ਦੀ ਸ਼ਾਨ ਦਿਵਆਗ ਵਿਦਿਆਰਥੀਆਂ ਨੇ ਮੈਰਾਥਨ ਵਿੱਚ ਭਾਗ ਲੈ ਕੇ ਅਤੇ ਚੀਫ ਗੈਸਟ ਆਫ ਆਨਰ ਪੇਸ਼ ਕੀਤਾ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਰਿਆੜ, ਕਰਨਲ ਕਰਮਿੰਦਰ ਸਿੰਘ, ਸ਼੍ਰੀ ਅਮਿਤ ਥਾਪਰ, ਸ਼੍ਰੀ ਵਿਨੈ ਬੁੱਧੀਰਾਜਾ ਅਤੇ ਡਾ. ਅਰੁਨਾ ਅਭੈਅ ਓਸਵਾਲ, ਸ਼੍ਰੀ ਨਰੈਸ ਅਗਰਵਾਲ, ਸ਼੍ਰੀ ਅਨਿਲ ਵਾਤਿਸ਼ ਅਤੇ ਪਰਤੋਸ਼ ਗਰਗ ਵੀ ਹਾਜਰ ਹੋਏ। ਇਨ੍ਹਾਂ ਸਪੈਸ਼ਲ ਗੈਸਟ ਵੱਲੋਂ ਦਿਵਿਆਂਗ ਵਿਦਿਆਰਥੀਆਂ ਲਈ ਟੀ-ਸ਼ਰਟ, ਆਈ ਕਾਰਡ, ਭੋਜਨ, ਪਾਣੀ, ਟਰਾਈਸਾਈਕਲ ਅਤੇ ਟਰਾਂਸਪੋਰੇਸ਼ਨ ਦਾ ਪ੍ਰਬੰਧ ਕੀਤਾ ਗਿਆ। ਸਪੈਸ਼ਲ ਓਲੰਪਿਕ ਭਾਰਤ ਪੰਜਾਬ ਦੀ ਪ੍ਰਬੰਧਕੀ ਟੀਮ ਵਿਚ ਸ਼ਾਮਲ ਪ੍ਰਧਾਨ ਸ੍ਰ. ਸੁਰਿੰਦਰ ਸਿੰਘ, ਸ਼੍ਰੀ ਅਮਿਲ ਗੋਇਲ, ਸ਼੍ਰੀ ਅਸ਼ੋਕ ਅਰੋੜਾ ਅਤੇ ਕਰਨਲ ਕਰਮਿੰਦਰ ਸਿੰਘ ਨੇ ਇਸ ਉਤਸਵ ਵਿੱਚ ਲੋੜੀਂਦੀ ਹਰ ਚੀਜ਼ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਜਸਵਿੰਦਰ ਕੌਰ ਲੁਧਿਆਣਾ ਵੱਲੋ ਪ੍ਰਿੰਸੀਪਲ ਤਕਸੀਨ ਅਖ਼ਤਰ ਅਤੇ ਪ੍ਰਿੰਸੀਪਲ ਵਿਸ਼ਵਾਕੀਰਤ ਕੌਰ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ 19 ਬਲਾਕਾਂ ਵਿਚੋ ਲਗਪਗ 870 ਦਿਵਿਆਂਗ ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਲ੍ਹਾ ਨਵਾਂਸ਼ਹਿਰ ਤੋਂ 85 ਅਤੇ ਫਤਹਿਗਡ਼੍ਹ ਸਾਹਿਬ ਤੋਂ 90 ਵਿਦਿਆਰਥੀਆਂ ਨੇ ਭਾਗ ਲਿਆ। ਡੀ.ਐਸ.ਈ. ਪ੍ਰਦੀਪ ਰਾਏ ਅਤੇ 19 ਬਲਾਕ ਦੇ ਆਈਈਆਰਈ/ਆਈਈਵੀ ਨੇ ਇਸ ਉਤਸਵ ਦੇ ਸੰਬੰਧ ਵਿੱਚ ਰਜਿਸਟ੍ਰੇਸ਼ਨ, ਟਰਾਂਸਪੋਰਟ ਅਤੇ ਰਿਫਰੈਸ਼ਮੈਂਟ ਵੰਡਣ ਵਿਚ ਬੜੀ ਤਨਦੇਹੀ ਨਾਲ ਭੂਮਿਕਾ ਨਿਭਾਈ। ਲੁਧਿਆਣਾ ਜ਼ਿਲ੍ਹੇ ਦੀਆਂ ਐਨ.ਜੀ.ਓਜ਼ ਅਤੇ ਉਦਯੋਗਪਤੀਆਂ ਨੇ ਇਸ ਉਤਸਵ ਵਿਚ ਵੱਧ ਚੜ ਕੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਲਈ ਭੋਜਨ, ਪਾਣੀ, ਦੁੱਧ ਆਦਿ ਦਾ ਪ੍ਰਬੰਧ ਕੀਤਾ।
Author: DISHA DARPAN
Journalism is all about headlines and deadlines.