ਬਠਿੰਡਾ, 29 ਮਾਰਚ ( ਰਾਵਤ ) : ਡਾਇਰੈਕਟਰ ਮੱਛੀ ਪਾਲਣ ਵਿਭਾਗ, ਪੰਜਾਬ ਸ਼੍ਰੀ ਰਾਜਿੰਦਰ ਕੁਮਾਰ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਮੱਛੀ ਪੂੰਗ ਫਾਰਮ, ਰਾਏਕੇ-ਕਲਾਂ, ਬਠਿੰਡਾ ਵਿਖੇ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ (PMMSY) ਸਕੀਮ ਅਧੀਨ ਇੱਕ ਰੋਜ਼ਾ ਫ਼ਿਜੀਕਲ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬਠਿੰਡਾ ਜ਼ਿਲ੍ਹੇ ਦੇ ਪੰਜਾਹ ਮੱਛੀ ਝੀਂਗਾ ਕਿਸਾਨਾਂ ਨੇ ਭਾਗ ਲਿਆ।ਇਸ ਮੌਕੇ ਸਹਾਇਕ ਡਾਇਰੈਟਰ ਮੱਛੀ ਪਾਲਣ ਸ਼੍ਰੀ ਬ੍ਰਿਜ ਭੂਸਨ ਗੋਇਲ ਨੇ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਟੈਕਨੀਕਲ ਸੈਸ਼ਨ ਵੀ ਰੱਖਿਆ ਗਿਆ, ਜਿਸ ਵਿੱਚ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਕੇਵਲ ਕ੍ਰਿਸ਼ਨ, ਸ੍ਰੀ ਮੁਕਤਸਰ ਸਾਹਿਬ, ਸ਼੍ਰੀ ਮੁਕੇਸ਼ ਬੈਰਵਾ, ਸਾਇੰਟਿਸਟ ਇੰਚਾਰਜ, ਸੀਫਾ ਬਠਿੰਡਾ, ਡਾ. ਧਰਮਪਾਲ ਮੋਰੀਆ, ਖੇਤੀਬਾੜੀ ਅਫਸਰ, ਸੰਗਤ, ਜ਼ਿਲ੍ਹਾ ਬਠਿੰਡਾ, ਸ. ਗੁਰਵਿੰਦਰ ਸਿੰਘ, ਇੰਸਪੈਕਟਰ, ਡੇਅਰੀ ਵਿਕਾਸ ਵਿਭਾਗ, ਬਠਿੰਡਾ, ਨੇ ਚੱਲ ਰਹੀਆਂ ਸਕੀਮਾਂ ਅਤੇ ਕਿੱਤੇ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀ ਸਤੀਸ਼ ਕੁਮਾਰ, ਫਾਰਮ ਸੁਪਰਡੈਂਟ, ਮੱਛੀ ਪੂੰਗ ਫਾਰਮ, ਰਾਏਕੇ-ਕਲਾਂ ਅਤੇ ਸ਼੍ਰੀਮਤੀ ਸ਼ੀਨਮ ਜਿੰਦਲ, ਮੱਛੀ ਪ੍ਰਸਾਰ ਅਫਸਰ, ਬਠਿੰਡਾ ਨੇ ਮੱਛੀ/ਝੀਂਗਾ ਪਾਲਣ ਧੰਦੇ ਦੀਆਂ ਨਵੀਆਂ ਤਕਨੀਕਾਂ, ਕੁਆਲਟੀ ਮੱਛੀ ਪੂੰਗ ਸਟਾਕ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਭਾਗ ਲੈ ਰਹੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅੰਤ ਵਿੱਚ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।
Author: DISHA DARPAN
Journalism is all about headlines and deadlines.