ਬਠਿੰਡਾ 25 ਮਾਰਚ (ਰਾਵਤ) – ਅੱਜ ਬਠਿੰਡਾ ਦੀਆਂ ਸੜਕਾਂ ਤੇ ਇਕ ਸਕੂਲ ਵੈਨ ਚਾਲਕ ਦੀ ਲਾਪ੍ਰਵਾਹੀ ਵੇਖਣ ਨੂੰ ਮਿਲੀ। ਵੈਨ ਚਾਲਕ ਛੋਟੇ ਛੋਟੇ ਸਕੂਲੀ ਬੱਚਿਆਂ ਨਾਲ ਭਰੀ ਹੋਈ ਵੈਨ ਨੂੰ ਬਹੁਤ ਤੇਜੀ ਨਾਲ ਵੱਡੇ ਵਾਹਨਾਂ ਨੂੰ ਕੱਟ ਮਾਰ ਕੇ ਲੰਘ ਰਿਹਾ ਸੀ। ਇਸ ਚਾਲਕ ਨੂੰ ਜਦੋਂ ਸ਼ਹਿਰ ਦੇ ਇਕ ਸੀਨੀਅਰ ਵਕੀਲ ਨੇ ਦੇਖਿਆ ਤਾਂ ਲਗਭਗ 5 ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ, ਤਾਂ ਜੋ ਉਸ ਨੂੰ ਸਮਝਾ ਸਕੇ, ਪਰ ਉਹ ਲਗਾਤਾਰ ਤੇਜੀ ਨਾਲ ਵੱਧ ਰਿਹਾ ਸੀ। ਵਕੀਲ ਸਾਹਿਬ ਨੇ ਵੈਨ ਦੀ ਫੋਟੋ ਖਿੱਚ ਲਈ। ਇਹ ਵੈਨ ਬਠਿੰਡਾ ਦੇ ਨਿੱਜੀ ਸਕੂਲ ਮਦਰ ਪ੍ਰਾਈਡ ਦੀ ਦੱਸੀ ਜਾ ਰਹੀ ਹੈ। ਇਸ ਲਾਪ੍ਰਵਾਹੀ ਦਾ ਨਤੀਜਾ ਮਾਪਿਆਂ ਨੂੰ ਭੁਗਤਣਾ ਪੈ ਸਕਦਾ ਹੈ। ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਿਖਾਉਣ।
Author: DISHA DARPAN
Journalism is all about headlines and deadlines.