ਬਠਿੰਡਾ,18 ਮਾਰਚ ( ਗੁਰਪ੍ਰੀਤ ਚਹਿਲ ) ਅੱਜ ਪੂਰੇ ਭਾਰਤ ਅੰਦਰ ਜਿੱਥੇ ਹੋਲੀ ਦੇ ਤਿਉਹਾਰ ਦੀ ਧੂਮ ਰਹੀ ਉਥੇ ਮਾਲਵਾ ਪੰਜਾਬ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਵਿੱਚ ਵੀ ਹਰੇਕ ਵਰਗ ਵੱਲੋਂ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਇਹ ਸੰਦੇਸ਼ ਦਿੱਤਾ ਕਿ ਅਲੱਗ ਅਲੱਗ ਜਾਤ,ਧਰਮ ਹੋਣ ਦੇ ਬਾਵਜੂਦ ਵੀ ਸਾਡੇ ਸਾਰੇ ਤਿਉਹਾਰ ਸਾਂਝੇ ਹਨ ਅਤੇ ਇਥੇ ਵਸਦੇ ਲੋਕ ਇੱਕ ਦੂਜੇ ਦੀ ਖੁਸ਼ੀ ਗਮੀ ਦੇ ਭਾਈਵਾਲ ਹਨ।
ਜੇਕਰ ਯੁਵਾ ਵਰਗ ਦੀ ਗੱਲ ਕਰੀਏ ਤਾਂ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਨੌਜਵਾਨਾਂ ਅੰਦਰ ਇਸ ਤਿਉਹਾਰ ਨੂੰ ਲੈਕੇ ਇੱਕ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਸਟੱਡੀ ਹੱਬ ਦੇ ਨਾਲ ਜਾਣੀ ਜਾਂਦੀ ਬਠਿੰਡਾ ਦੀ ਪ੍ਰਸਿੱਧ ਅਜੀਤ ਰੋੜ ਵਿਖੇ ਵੱਡੀ ਗਿਣਤੀ ਨੌਜਵਾਨਾਂ ਨੇ ਇਕੱਠੇ ਹੋ ਇੱਕ ਦੂਜੇ ਨਾਲ ਰੰਗ ਖੇਡਦੇ ਹੋਏ ਇੱਕ ਦੂਜੇ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਗੱਲ ਕਰਦਿਆਂ ਜਸ਼ਨ ਮਨਾ ਰਹੇ ਨੌਜਵਾਨਾਂ ਸੰਨੀ ਚਹਿਲ, ਮੈਟੀ,ਗੁਰਨੂਰ,ਸੰਦੀਪ ਸ਼ਰਮਾ, ਅਰਸ਼,ਹਰਮਨ,ਅਮਨ, ਖੁਸ਼ੀ ਆਦਿ ਨੇ ਦੱਸਿਆ ਕਿ ਭਾਵੇਂ ਹੋਲੀ ਦਾ ਤਿਉਹਾਰ ਆਪਣੇ ਆਪ ਵਿੱਚ ਇੱਕ ਵੱਡੀ ਖੁਸ਼ੀ ਅਤੇ ਉਤਸ਼ਾਹ ਲੈਕੇ ਆਉਂਦਾ ਹੈ ਪਰ ਇਸ ਵਾਰ ਪੰਜਾਬ ਅੰਦਰ ਇੱਕ ਨਵੀਂ ਸਰਕਾਰ ਬਣੀ ਹੈ ਅਤੇ ਸਾਨੂੰ ਇਸ ਸਰਕਾਰ ਤੋਂ ਕਾਫੀ ਉਮੀਦਾਂ ਹਨ ਕਿ ਇਹ ਸਰਕਾਰ ਪੰਜਾਬ ਵਿੱਚੋਂ ਨਸ਼ਾ,ਬੇਰੁਜ਼ਗਾਰੀ,ਭ੍ਰਿਸ਼ਟਾਚਾਰ ਅਤੇ ਹੋਰ ਬੁਰਾਈਆਂ ਨੂੰ ਖ਼ਤਮ ਕਰਕੇ ਇੱਕ ਨਵਾਂ ਪੰਜਾਬ ਸਿਰਜੇਗੀ।ਇਹਨਾ ਦੀ ਅਗਵਾਈ ਕਰ ਰਹੇ ਯੁਵਾ ਆਗੂ ਸੰਨੀ ਚਹਿਲ ਨੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਅਤੇ ਲੜਾਈ ਝਗੜੇ ਆਦਿ ਤੋਂ ਦੂਰ ਰਹਿੰਦੇ ਹੋਏ ਆਪਣੇ ਅਤੇ ਆਪਣੇ ਮਾਪਿਆਂ ਦੇ ਉੱਜਲ ਭਵਿੱਖ ਲਈ ਯਤਨ ਕਰਨ।
Author: DISHA DARPAN
Journalism is all about headlines and deadlines.