ਬਠਿੰਡਾ 16 ਮਾਰਚ ( ਗੁਰਪ੍ਰੀਤ ਚਹਿਲ ) ਅਮਨੀਤ ਕੌਂਡਲ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਰੁਣ ਰਤਨ ਪੀਪੀਐਸ ਐਸ ਪੀ (ਇੰਨਵੈ) ਬਠਿੰਡਾ ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਥਾਣਿਆਂ ਅਤੇ ਸੀਆਈਏ ਸਟਾਫ਼-1 ਅਤੇ 2 ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵੱਖ ਵੱਖ ਇਲਾਕਿਆਂ ਵਿਚ 24 ਟੀਮਾਂ ਬਣਾ ਕੇ ਰੇਡ ਕੀਤੀ ਗਈ। ਪੁਲਿਸ ਪਾਰਟੀਆਂ ਨੇ ਦੌਰਾਨੇ ਰੇਡ ਸੱਕੀ ਘਰਾਂ/ਥਾਵਾਂ ਨੂੰ ਚੰਗੀ ਤਰ੍ਹਾਂ ਚੈਕ ਕੀਤਾ ਗਿਆ। ਦੌਰਾਨੇ ਚੈਕਿੰਗ ਥਾਣਾ ਮੋੜ ਏਰੀਆ ਵਿੱਚੋਂ ਰਾਜਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰਾਮਨਗਰ ਜ਼ਿਲਾ ਬਠਿੰਡਾ ਪਾਸੋਂ 850 ਨਸ਼ੀਲੀਆਂ ਗੋਲੀਆਂ (ਟਰਾਮਾਡੋਲ) ਬਰਾਮਦ ਕੀਤੀਆਂ ਗਈਆਂ। ਜਿਸ ਤੇ ਧਾਰਾ 22 ਸੀ ਐਨਡੀਪੀਐਸ ਐਕਟ ਥਾਣਾ ਮੋੜ ਦਰਜ਼ ਰਜਿਸਟਰ ਕੀਤਾ ਗਿਆ। ਜਿਸਨੂੰ ਨੂੰ ਮੋਕਾ ਪਰ ਹੀ ਕਾਬੂ ਕਰਕੇ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਨੇਹੀਆਵਾਲਾ ਦੇ ਏਰੀਆ ਵਿੱਚੋਂ ਵੀ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਤੇਜ ਸਿੰਘ ਵਾਸੀਆਨ ਕੋਟਲੀ ਜ਼ਿਲਾ ਮੁਕਤਸਰ ਸਾਹਿਬ ਪਾਸੋਂ 120 ਨਸ਼ੀਲੀਆਂ ਗੋਲੀਆਂ ਅਤੇ 12 ਨਸ਼ੀਲੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਗਈਆਂ। ਜਿਸ ਤੇ 22ਸੀ ਐਨਡੀਪੀਐਸ ਐਕਟ ਥਾਣਾ ਨੇਹੀਆਵਾਲਾ , ਜ਼ਿਲਾ ਬਠਿੰਡਾ ਦਰਜ਼ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂਨ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਸ਼ੀਆਂ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਬਠਿੰਡਾ ਪੁਲੀਸ ਦੇ ਨਸ਼ਿਆਂ ਖ਼ਿਲਾਫ਼ ਕੀਤੇ ਜਾ ਰਹੇ ਅਜਿਹੇ ਐਕਸ਼ਨ ਦੀ ਲੋਕਾਂ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ।
Author: DISHA DARPAN
Journalism is all about headlines and deadlines.