ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਦੋ ਦਿਨਾਂ ਅਥਲੈਟਿਕ ਮੀਟ ਬੜੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈ

Facebook
Twitter
WhatsApp
ਰਾਮਪੁਰਾ ਫੂਲ-ਹੈਪੀ ਹਰਪ੍ਰੀਤ  16 March,2022
ਐਥਲੈਟਿਕਸ  ਮੀਟ ਦੇ ਪਹਿਲੇ ਦਿਨ  ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਪ੍ਰੋਫੈਸਰ ਅਰਵਿੰਦ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਂਸਟੀਚੂਐਂਟ ਕਾਲਜਜ਼ ਦੇ ਡਾਇਰੈਕਟਰ ਸ੍ਰੀਮਤੀ ਤ੍ਰਿਸ਼ਨਜੀਤ ਕੌਰ ਨੇ ਕੀਤਾ। ਵਾਈਸ ਚਾਂਸਲਰ ਸਾਹਿਬ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਬਾਕੀ ਸਾਰੇ ਮਹਿਮਾਨਾਂ ਨੇ ਰਲ ਕੇ ਸ਼ਾਂਤੀ ਦੇ ਪ੍ਰਤੀਕ ਕਬੂਤਰ ਆਜ਼ਾਦ ਫ਼ਿਜ਼ਾ ਵਿੱਚ ਉਡਾਏ। ਸਰੀਰਕ ਸਿੱਖਿਆ ਵਿਭਾਗ ਤੋਂ ਪ੍ਰੋ.ਜਸਪ੍ਰੀਤ ਸਿੰਘ, ਸ਼੍ਰੀ ਅਮਿਤ ਕੁਮਾਰ, ਮੈਡਮ ਸੀਮਾ ਅਤੇ ਸ. ਅਵਤਾਰ ਸਿੰਘ ਰਹਿਨੁਮਾਈ ਦੇ ਵਿੱਚ ਮੀਟ ਦੇ ਪਹਿਲੇ ਦਿਨ ਮਾਰਚ ਪਾਸ ਅਤੇ ਨਿਯਮਬੱਧ ਤਰੀਕੇ ਨਾਲ ਖੇਡਣ ਦੀ ਸਹੁੰ ਚੁੱਕਣ ਦੇ ਇਲਾਵਾ 1500 ਮੀ., 800 ਮੀ., 100 ਮੀ., (ਲੜਕੇ ਅਤੇ ਲੜਕੀਆ) 4*100 ਮੀ. ਲੜਕੀਆਂ ਰਿਲੇਅ, 4* 100 ਮੀ. ਮਿਕਸ ਰਿਲੇਅ, ਸ਼ਾਟ ਪੁੱਟ ਤੇ ਡਿਸਕਸ ਥਰੋ ਆਦਿ ਮੁਕਾਬਲੇ ਕਰਵਾਏ ਗਏ।
ਇਸ ਸਮੇਂ ਮੰਚ ਸੰਚਾਲਕ ਦੀ ਭੂਮਿਕਾ ਡਾ.ਮਨਦੀਪ ਗੌੜ ਵੱਲੋਂ ਅਦਾ ਕੀਤੀ ਗਈ ਜਦ ਕਿ ਸੰਗੀਤ ਵਿਭਾਗ ਦੇ ਡਾ. ਰੁਪਿੰਦਰ ਕੌਰ ਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਧੁਨੀ ਤੇ ਹੋਰ ਰੰਗਾਰੰਗ ਪੇਸ਼ਕਾਰੀਆਂ ਨਾਲ  ਹਾਜ਼ਰੀ ਲਗਵਾਈ। ਸੰਸਥਾ ਦੇ ਪ੍ਰਿੰਸੀਪਲ ਡਾ.ਬਰਿੰਦਰ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਆਏ ਹੋਏ ਮਹਿਮਾਨਾਂ, ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਮਾਣਮੱਤੀਆਂ ਪ੍ਰਾਪਤੀਆਂ ਲਈ ਮੁਬਾਰਕ ਦਿੱਤੀ।ਇਸ ਮੌਕੇ ਅਮਿਤ ਦਿੱਲੀ, ਜੱਸੀ, ਅਵਤਾਰ ਸਿੰਘ ਲਹਿਰਾ ਮੁਹੱਬਤ ਦਾ ਵਿਸ਼ੇਸ਼ ਯੋਗਦਾਨ ਰਿਹਾ।
DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 3 5 2
Users Today : 1
Users Yesterday : 7