ਸ਼ੇਰਪੁਰ , 9 ਮਾਰਚ (ਪੱਤਰ ਪ੍ਰੇਰਕ ) – ਬਾਲ ਵਿਕਾਸ ਪ੍ਰੋਜੈਕਟ ਅਫਸਰ ਦਫਤਰ ਸ਼ੇਰਪੁਰ (ਘਨੌਰੀ ਕਲਾਂ) ਵਿਖੇ ਮੈਡਮ ਕਿਰਨਪ੍ਰੀਤ ਕੌਰ ਨੇ ਸੀਡੀਪੀਓ ਸ਼ੇਰਪੁਰ ਦਾ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਪੋਸਟ ਕਾਫ਼ੀ ਲੰਮੇ ਸਮੇਂ ਤੋਂ ਵੱਖ-ਵੱਖ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਪੂਰੀ ਕੀਤੀ ਜਾ ਰਹੀ ਸੀ । ਇਲਾਕੇ ਦੇ ਲੋਕਾਂ ਦੀ ਜ਼ੋਰਦਾਰ ਮੰਗ ਨੂੰ ਅੱਜ ਬੂਰ ਪਿਆ ਹੈ, ਜਿਸ ਲਈ ਸਮੂਹ ‘ਖੁਸ਼ਹਾਲੀ ਦੇ ਰਾਖੇ’ ਟੀਮ ਸੂਬੇਦਾਰ ਮੇਜਰ ਹਰਜੀਤ ਸਿੰਘ ਬਲਾਕ ਸ਼ੇਰਪੁਰ, ਸਮਾਜ ਸੇਵੀ ਲੋਕਾਂ ਅਤੇ ਸਿਆਸੀ ਆਗੂਆਂ ਮੈਡਮ ਕਿਰਨਜੀਤ ਕੌਰ ਬਲਾਕ ਸੰਮਤੀ ਮੈਂਬਰ ਸ਼ੇਰਪੁਰ , ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸਾਬਕਾ ਸਰਪੰਚ ਜਸਮੇਲ ਸਿੰਘ ਬਡ਼ੀ , ਮਾਸਟਰ ਕੁਲਵੰਤ ਸਿੰਘ ਘਨੌਰੀ ਕਲਾਂ , ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ , ਸਤਿੰਦਰਪਾਲ ਸਿੰਘ ਸੋਨੀ , ਕੁਲਵਿੰਦਰ ਕੁਮਾਰ ਕਾਲਾ ਵਰਮਾ , ਗੁਰਜੀਤ ਸਿੰਘ ਈਸਾਪੁਰ, ਅਮਰਜੀਤ ਸਿੰਘ ਖਹਿਰਾ , ਵਰਿੰਦਰ ਸਿੰਘ ਵਿੱਕੀ ਹੇਡ਼ੀਕੇ, ਨਿਸ਼ਾਨ ਸਿੰਘ ਹੇਡ਼ੀਕੇ, ਅਵਤਾਰ ਸਿੰਘ ਖੀਪਲ ,ਦਰਸ਼ੀ ਗੰਡੇਵਾਲ , ਸੂਬੇਦਾਰ ਜੰਗ ਸਿੰਘ, ਮਨਜੀਤ ਸਿੰਘ ਘਨੌਰੀ ਕਲਾਂ, ਸੂਬੇਦਾਰ ਮਨੀ ਸਿੰਘ ਕਾਤਰੋਂ, ਸੂਬੇਦਾਰ ਬਲਵੰਤ ਸਿੰਘ ਬਧੇਸ਼ਾ, ਸੂਬੇਦਾਰ ਹਰਜੀਤ ਸਿੰਘ ਚਾਂਗਲੀ ਨੇ ਜਿਥੇ ਮੈਡਮ ਕਿਰਨਪ੍ਰੀਤ ਕੌਰ ਨੂੰ ਜੀ ਆਇਆ ਆਖਿਆ ਉਥੇ ਇਸ ਪੋਸਟ ਨੂੰ ਪੱਕੀ ਕਰਨ ਲਈ ਪ੍ਰਸ਼ਾਸਨ ਅਤੇ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕੀਤਾ । ਆਪਣਾ ਅਹੁਦਾ ਸੰਭਾਲਦੇ ਹੋਏ ਸੀਡੀਪੀਓ ਮੈਡਮ ਕਿਰਨਪ੍ਰੀਤ ਕੌਰ ਨੇ ਕਿਹਾ ਕਿ ਦਫਤਰ ਵਿਚ ਹਰ ਵਿਅਕਤੀ ਦਾ ਨਿੱਘਾ ਸੁਆਗਤ ਕੀਤਾ ਜਾਵੇਗਾ ਅਤੇ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਸੁਪਰਵਾਈਜ਼ਰ ਜਸਬੀਰ ਕੌਰ, ਦਵਿੰਦਰ ਕੌਰ ,ਬਿੰਦਰ ਕੌਰ, ਬਲਜੀਤ ਕੌਰ, ਬਲਾਕ ਕੋਆਰਡੀਨੇਟਰ ਸੁਖਪ੍ਰੀਤ ਕੌਰ ਅਤੇ ਆਂਗਣਵਾਡ਼ੀ ਵਰਕਰ ਬਲਵੰਤ ਕੌਰ ਘਨੌਰੀ ਆਦਿ ਹਾਜ਼ਰ ਸਨ ।
Author: DISHA DARPAN
Journalism is all about headlines and deadlines.