ਬਠਿੰਡਾ, 9 ਮਾਰਚ (ਰਾਵਤ) : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਲਈ ਸਥਾਪਤ ਕੀਤੇ ਗਏ ਵਿੱਦਿਅਕ ਅਦਾਰਿਆ ਵਿੱਚ ਮਿਤੀ 10 ਮਾਰਚ 2022 ਦੀ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ। ਜਾਰੀ ਹੁਕਮਾਂ ਅਨੁਸਾਰ ਆਰ.ਓ. ਹੈਂਡਬੁੱਕ ਦੇ ਪੈਰਾਂ ਨੰਬਰ 15.7 ਵਿੱਚ ਦਰਜ ਹਦਾਇਤਾਂ/ਗਾਇਡਲਾਈਨਜ਼ ਅਨੁਸਾਰ ਨਿਰਧਾਰਿਤ ਕੀਤੇ ਗਏ ਕਾਊਟਿੰਗ ਸੈਂਟਰਾਂ ਵਿੱਚ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਆਉਣ ਦੀ ਆਗਿਆ ਨਹੀਂ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਮਿਤੀ 20 ਫ਼ਰਵਰੀ 2022 ਨੂੰ ਹੋ ਚੁੱਕੀਆਂ ਹਨ ਅਤੇ ਵੋਟਾਂ ਦੀ ਗਿਣਤੀ ਮਿਤੀ 10 ਮਾਰਚ 2022 ਨੂੰ ਕੀਤੀ ਜਾ ਰਹੀ ਹੈ। ਜ਼ਿਲ੍ਹਾ ਬਠਿੰਡਾ ਦੇ 6 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਲਈ ਵਿਧਾਨ ਸਭਾ ਹਲਕਾ 90-ਰਾਮਪੁਰਾ ਅਤੇ 93-ਬਠਿੰਡਾ (ਦਿਹਾਤੀ) ਲਈ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ, ਵਿਧਾਨ ਸਭਾ ਹਲਕਾ 91-ਭੁੱਚੋ ਮੰਡੀ ਅਤੇ 95-ਮੌੜ ਪੈਸਕੋ ਇੰਸਟੀਚਿਊਟ ਬਠਿੰਡਾ ਅਤੇ ਵਿਧਾਨ ਸਭਾ ਹਲਕਾ 92-ਬਠਿੰਡਾ (ਸ਼ਹਿਰੀ) ਅਤੇ 94-ਤਲਵੰਡੀ ਸਾਬੋ ਲਈ ਹੋਟਲ ਮੈਨੇਜਮੈਂਟ ਇੰਸਟੀਚਿਊਟ ਬਠਿੰਡਾ ਲਈ ਗਿਣਤੀ ਸੈਂਟਰ ਨਿਰਧਾਰਤ ਕੀਤੇ ਗਏ ਹਨ।
Author: DISHA DARPAN
Journalism is all about headlines and deadlines.