.ਫਤਿਹ ਕਾਲਜ ਰਾਮਪੁਰਾ ਨੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਇਲਾਕੇ ਦੀਆਂ ਅਗਾਹਵਧੂ ਔਰਤਾਂ ਨੂੰ ਕੀਤਾ ਸਨਮਾਨਿਤ

Facebook
Twitter
WhatsApp


ਕੀਰਤੀ ਕਿਰਪਾਲ ਦੇ ਨਾਟਕ- ‘ਮਰਜਾਣੀਆਂ’ ਦੀ ਪੇਸ਼ਕਾਰੀ ਨੇ ਸਰੋਤੇ ਸੋਚਣ ਲਈ ਕੀਤੇ ਮਜਬੂਰ
.ਫਤਿਹ ਕਾਲਜ ਦੇ ਵਿਦਿਆਰਥੀ ਰਹਿ ਦੇ ਅਵਾਰਡ ਲੈਣ ਦਾ ਤਾ-ਉਮਰ ਮਾਣ ਰਹੇਗਾ-ਬੇਅੰਤ ਕੌਰ ਬੰਦੇਸ਼ਾ­ਮਨਦੀਪ ਕੌਰ
ਰਾਮਪੁਰਾ ਫੂਲ-09 ਮਾਰਚ (ਹੈਪੀ ਹਰਪ੍ਰੀਤ )- .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ (ਬਠਿੰਡਾ) ਵਿਖੇ ਕੌਮਾਂਤਰੀ ਔਰਤ ਦਿਵਸ ਮੌਕੇ ਇਲਾਕੇ ਦੀਆਂ ਅਗਹਵਧੂ ਔਰਤਾਂ ਤੇ ਵੱਖ ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਬਦਲੇ ਜਿੰਨਾਂ ਵਿੱਚ ਮੁੱਖ ਤੌਰ ਤੇ ਪ੍ਰਸਿੱਧ ਡਾ. ਸਿਮਰਪ੍ਰੀਤ ਕੌਰ ਮਾਨ ­ ਅਪੈਕਸ ਹਸਪਤਾਲ­ ਪ੍ਰਸਿੱਧ ਸ਼ਾਇਰਾ ਡਾ. ਨੀਤੂ ਅਰੌੜਾ­ ਸਮਾਜਸੇਵੀ ਇੰਦੂ ਗਰਗ ਸਰਾਫ­ਮਾਲਵਾ ਦੁੱਖ ਨਿਵਾਰਣ ਜਰਨਲ ਹਸਪਤਾਲ ਦੇ ਡਾ ਗੁਰਸ਼ਰਨ ਕੌਰ ਕਲੇਰ­ਨੈਸ਼ਨਲ ਅਵਾਰਡ ਵਿਜੇਤਾ ਕਾਲਜ ਦੀਆਂ ਵਿਦਿਆਰਥਣਾਂ ਬੇਅੰਤ ਕੌਰ ਤੇ ਮਨਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ| ਮੁੱਖ ਮਹਿਮਾਨ ਤੌਰ ਤੇ ਪੁੱਜੇ ਡਾ. ਸਿਮਰਪ੍ਰੀਤ ਮਾਨ ਨੇ ਸਮੂਹ ਹਾਜ਼ਰੀਨ ਨੂੰ ਔਰਤ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਦੱਸਿਆ ਕਿ ਦੁਨੀਆਂ ਦੇ ਹਰ ਖੇਤਰ ਵਿੱਚ ਔਰਤਾਂ ਮਹੱਤਵਪੂਰਨ ਭੂਮਿਕਾ ਨਿਭਾ ਰਹੀਂ ਹੈ| ਬਤੌਰ ਪੁਲਸ ਵਿਭਾਗ ਵਿੱਚ ਸੇਵਾਵਾਂ ਦੇ ਰਹੀਂ ਬੇਅੰਤ ਕੌਰ ਬੰਦੇਸ਼ਾ ਨੇ ਆਪਣੀਆਂ ਕਾਲਜ ਦੀਆਂ .ਪੁਰਾਣੀਆਂ ਯਾਦਾਂ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਉਤਸ਼ਾਹ ਭਰਪੂਰ ਤੇ ਹਾਂਪੱਖੀ ਨਜਰੀਆਂ ਰੱਖਣ ਲਈ ਪ੍ਰੇਰਿਆਂ | ਇਸ ਮੌਕੇ ਮਨਦੀਪ ਕੌਰ ਅਤੇ ਬੇਅੰਤਰ ਕੌਰ ਨੇ .ਫਤਿਹ ਕਾਲਜ ਦੀ ਵਿਦਿਆਰਥਣ ਰਹਿ ਕੇ ਰਾਸ਼ਟਰੀ ਅਵਾਰਡ ਪ੍ਰਾਪਤ ਕਰਨਾ ਅਤੇ ਦੇਸ਼ ਦੇ ਰਾਸ਼ਟਰਪਤੀ ਭਵਨ ਵਿੱਚ ਕਾਲਜ ਦੇ ਨਾਮ ਨੂੰ ਇਤਿਹਾਸਕ ਰੂਪ ਵਿੱਚ ਦਰਜ ਕਰਵਾਉਣ ਦੀਆਂ ਹੱਡਬੀਤੀਆਂ ਸਾਂਝੀਆਂ ਇਸ ਦਾ ਸਿਹਰਾ ਕਾਲਜ ਦੇ ਚੇਅਰਮੈਨ ਐਸ.ਐਸ ਚੱਠਾ ਤੇ ਸਮੂਹ ਅਧਿਆਪਕ ਸਾਹਿਬਾਨਾਂ ਨੂੰ ਦਿੱਤਾ| ਇਸ ਮੌਕੇ ਕੀਰਤੀ ਕਿਰਪਾਲ ਦੇ ਨਿਰਦੇਸ਼ਨਾ ਹੇਠ­ ਡਾ. ਰਵੇਲ ਸਿੰਘ ਦੀ ਰਚਨਾ ਨਾਟਕ ‘ ਮਰਜਾਣੀਆਂ ’ ਦੀ ਪੇਸ਼ਕਾਰੀ ਉੱਘੀ ਸ਼ਾਇਰਾ ਡਾ. ਨੀਤੂ ਅਰੌੜਾ ਸਮੇਤ ਸਮੂਹ ਕਲਾਕਾਰਾਂ ਨੇ ਬਾਖੂਬੀ ਕਰਦਿਆਂ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ­ ਬਲਾਤਕਾਰਾਂ ਤੇ ਗੰਭੀਰ ਚਿੰਤਾ ਜਾਹਰ ਕਰਦਿਆਂ ਸਮਾਜ ਨੂੰ ਦਰਪਣ ਦਿਖਾਉਣ ਦੀ ਸਫਲ ਪੇਸ਼ਕਾਰੀ ਪ੍ਰਸਤੁਤ ਕੀਤੀ| ਉਕਤ ਸਮਾਗਮ ਦੀ ਅਗਵਾਈ ਸੰਸਥਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਨੇ ਬਾਖੂਬੀ ਕੀਤੀ|
ਐਡਵੋਕੇਟ ਰਣਵੀਰ ਸਿੰਘ ਬਰਾੜ ਨੇ ਇਸ ਮੋਕੇ ਧੀਆਂ ਦੀਆਂ ਸਮੱਸਿਆਵਾ ਬਾਰੇ ਆਪਣੇ ਡੂੰਘੇ ਤਜਰਬਿਆਂ ਨੂੰ ਸਾਂਝੇ ਕਰਦਿਆਂ ਜਿੰਦਗੀ ਨੂੰ ਚੰਗੀ ਸੇਧ ਦੇਣ ਵਾਲੀਆਂ ਗੱਲ•ਾਂ ਦੱਸੀਆਂ ਜਿੰਨਾਂ ਨੂੰ ਵਿਦਿਆਰਥੀਆਂ ਨੇ ਧਿਆਨਪੂਰਵਕ ਸੁਣਿਆ| ਚੇਅਰਮੈਨ ਐਸਐਸ ਚੱਠਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਔਰਤਾਂ ਦੀ ਸਮਾਜ ਨੂੰ ਵੱਡੀ ਦੇਣ ਹੈ| ਔਰਤਾਂ ਹਰ ਖੇਤਰ ਵਿੱਚ ਮੱਲ•ਾਂ ਮਾਰ ਰਹੀਆਂ ਹਨ| ਸਮਾਜ ਦਾ ਕੋਈ ਵੀ ਕੰਮ ਔਰਤਾਂ ਬਿਨਾਂ ਅਧੂਰਾ ਕਹਿੰਦਿਆਂ ਉਨ•ਾਂ ਆਪਣੇ ਇਤਿਹਾਸ ਵਿੱਚ ਲਾਮਿਸਾਲੀ ਯੋਗਦਾਨ ਪਾਉਣ ਵਾਲੀਆਂ ਸਨਮਾਨਯੋਗ ਸ਼ਖਸ਼ੀਅਤਾਂ ਦਾ ਮਾਰਗਦਰਸ਼ਕ ਕਰਨ ਦੀ ਜਰੂਰਤ ਵੱਲ ਧਿਆਨ ਦਿਵਾਇਆ| ਉਨਾਂ ਸਮੂਹ ਵਿਦਿਆਰਥਣਾਂ ਤੇ ਸਟਾਫ ਨੂੰ ਕੌਮਾਂਤਰੀ ਔਰਤ ਦਿਵਸ ਦੀ ਮੁਬਾਰਕਬਾਦ ਦਿੱਤੀ| ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾ ਦਾ ਦਿਲ ਜਿੱਤਿਆ| ਸਮਾਗਮ ਦੌਰਾਨ ਸਰਕਾਰੀ ਸਕੂਲ ਮੰਡੀਕਲਾਂ ਦੇ ਸਟਾਫ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿੰਨਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ|
ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਕੌਰ ਨੇ ਬਾਖੂਬੀ ਕਰਦਿਆਂ ਕਿਹਾ ਕਿ ਔਰਤਾਂ ਪੜ• ਲਿਖ ਕੇ ਉੱਚੀਆ ਮੰਜਿਲਾ ਸਰ ਕਰ ਰਹੀਆਂ ਹਨ| ਔਰਤ ਜਿੰਦਗੀ ਵਿੱਚ ਕਈ ਕਿਰਦਾਰ ਬਾਖੂਬੀ ਨਿਭਾ ਰਹੀਆਂ ਹਨ|ਇਸ ਮੌਕੇ ਡਾ ਬੂਟਾ ਸਿੰਘ ਕਲੇਰ­ ਐਮਡੀ ਪ੍ਰੋ ਮਨਜੀਤ ਕੌਰ ਚੱਠਾ­ ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ­ ਪ੍ਰੋ ਰਜਿੰਦਰ ਤ੍ਰਿਪਾਠੀ­ ਖੇਡ ਵਿਭਾਗ ਦੇ ਮੁਖੀ ਵਰਿੰਦਰਜੀਤ ਸਿੰਘ­ ਪ੍ਰੋ ਕੁਮਾਰੀ ਸ਼ੈਲਜਾ­ ਪ੍ਰੋ. ਰੀਤੂ ਤਾਇਲ­­ਪ੍ਰੋ ਸੰਦੀਪ ਕੌਰ­ ਪ੍ਰੋ. ਕਮਲੇਸ਼ ਸਿੰਗਲਾ­ ਪ੍ਰੋ. ਨੂਪੁਰ­ ­ ਪ੍ਰੋ ਭਾਵਨਾ­ ਪ੍ਰੋ ਸਰਿਤਾ ­ ਪ੍ਰੋ ਬੰਧਨਾ ਸ਼ਰਮਾ­ਫੈਸ਼ਨ ਟੈਕਨਾਲੌਜੀ ਵਿਭਾਗ ਦੇ ਮੁਖੀ ਰਮਨਦੀਪ ਕੌਰ ਪ੍ਰੋ ਨਵਦੀਪ ਸਾਇੰਸ ਵਿਭਾਗ ਦੇ ਕਮਲਜੀਤ ਕੌਰ­ ਅਮਨਦੀਪ ਕੌਰ­ ਸਿਮਰਨਜੀਤ ਕੌਰ­ ਸਾਇਕਾਲੋਜੀ ਵਿਭਾਗ ਮੁਖੀ ਮਨਦੀਪ ਕੌਰ­ ਬੀਰਬੱਲਾ ਸਿੰਘ­ ਲਖਵਿੰਦਰ ਸਿੰਘ­ ਅਜੈ ਕੁਮਾਰ ­ ਨਰਿੰਦਰ ਸਿੰਘ­ ਫੈਸ਼ਨ ਵਿਭਾਗ ਮੁਖੀ ਰਮਨਪ੍ਰੀਤ ਕੌਰ­ ਹਰਸੰਗੀਤ ਕੌਰ ਨੇ ਕੌਮਾਂਤਰੀ ਔਰਤ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ|

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 2 8 7 6
Users Today : 2
Users Yesterday : 3