ਤਲਵੰਡੀ ਸਾਬੋ 22 ਫਰਵਰੀ (ਰੇਸ਼ਮ ਸਿੰਘ ਦਾਦੂ) ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਸਰਦਾਰ ਰਵੀਪਰੀਤ ਸਿੰਘ ਸਿੱਧੂ ਨੇ ਫਆਪਣੀ ਚੋਣ ਪ੍ਰਕਿਰਿਆ ਤੋਂ ਸਰਖਰੂ ਹੁੰਦਿਆਂ ਹੀ ਹਲਕਾ ਤਲਵੰਡੀ ਸਾਬੋ ਦੇ ਸਮੁੱਚੇ ਇਲਾਕੇ ਵਿੱਚ ਜਾ ਕੇ ਲੋਕਾਂ ਦਾ ਹਾਲ ਚਾਲ ਪੁੱਛਣ ਦੀ ਪ੍ਰਕਿਰਿਆ ਮੁੜ ਸ਼ੁਰੂ ਕਰ ਦਿੱਤੀ ਹੈ।
ਉਹਨਾਂ ਅੱਜ ਦਿਨ ਚੜ੍ਹਦੇ ਹੀ ਤਲਵੰਡੀ ਸਾਬੋ ਇਲਾਕੇ ਦੇ ਕਈ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਕੁਝ ਧਾਰਮਿਕ ਸਮਾਗਮਾਂ ਚ ਸ਼ਿਰਕਤ ਕੀਤੀ। ਉਹਨਾਂ ਇਸ ਮੌਕੇ ਪਿੰਡਾਂ ਦੇ ਪਤਵੰਤਿਆਂ ਅਤੇ ਆਪਣੀ ਟੀਮ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਉਹਨਾਂ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਹਲਕਾ ਤਲਵੰਡੀ ਸਾਬੋ ਮੇਰਾ ਆਪਣਾ ਪਰਿਵਾਰ ਹੈ, ‘ਤੇ ਇਹਨਾਂ ਦੀਆਂ ਸੇਵਾਵਾਂ ਲਈ ਅਸੀਂ ਹਮੇਸ਼ਾ ਹੀ ਤੱਤਪਰ ਹਾਂ।ਅੱਜ ਇਸ ਮੌਕੇ ਉਨ੍ਹਾਂ ਨਾਲ ਸੋਨੀ ਸਿੰਘ ਸਰਪੰਚ ਕੋਟ ਬਖਤੂ,ਰਾਜੂ ਪ੍ਰਧਾਨ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ,ਦੇਬੂ ਕਬਾੜੀਆ, ਬਲਵਾਨ ਵਰਮਾ, ਹਰਿੰਦਰ ਸੇਖੋ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਲਾਡੀ ਜਗਾ ਰਾਮ ਤੀਰਥ, ਸੁਖਵਿੰਦਰ ਸਿੰਘ ਸੁੱਖੀ, ਮਨਜੀਤ ਭਾਗੀਵਾਂਦਰ, ਬਲਕਾਰ ਨਵਾਂ ਪਿੰਡ, ਜਸਪ੍ਰੀਤ ਲੇਲੇਵਾਲਾ, ਗੋਲਡੀ ਮਹੇਸ਼ਵਰੀ, ਰਿਸ਼ੂ ਰਾਮਾਂ ਮੰਡੀ, ਵਿਸ਼ਾਲ ਲਹਿਰੀ ,ਵਿਜੇ ਲਹਿਰੀ ਮੰਡਲ ਪ੍ਰਧਾਨ ਭਾਜਪਾ ਰਾਮਾਂ ਮੰਡੀ, ਦਵਿੰਦਰ ਜੈਨ ਅਤੇ ਅਮਨ ਤਲਵੰਡੀ ਸਾਬੋ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਮੂਲੀਅਤ ਕੀਤੀ।
Author: DISHA DARPAN
Journalism is all about headlines and deadlines.