ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਪ੍ਰਵਾਸੀ ਲੇਖਕ ਪ੍ਰਿਤਪਾਲ ਸਿੰਘ ਟਿਵਾਣਾ ਦਾ ਸਨਮਾਨ ਕਰਨ ਮੌਕੇ।
ਬਠਿੰਡਾ, 12 ਫਰਵਰੀ (ਚਾਨੀ): ਪੇਂਡੂ ਸਾਹਿਤ ਸਭਾ ਰਜਿ. ਬਾਲਿਆਂਵਾਲੀ ਵੱਲੋਂ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਵਿਖੇ ਪ੍ਰਵਾਸੀ ਲੇਖਕ ਪ੍ਰਿਤਪਾਲ ਸਿੰਘ ਟਿਵਾਣਾ ਸਿਆਟਲ (ਯੂ.ਐਸ.ਏ) ਦਾ ਰੂ-ਬ-ਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਵਿਚ ਉਨ੍ਹਾਂ ਆਪਣੇ ਜੀਵਨ ਕਾਲ ਦੀਆਂ ਬਾਤਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਖੋ-ਵੱਖ ਸਾਹਿਤਕ ਪ੍ਰੋਗਰਾਮ ਅਣਥੱਕ ਮਿਹਨਤ ਤੇ ਲਗਨ ਨਾਲ ਕਰਵਾ ਰਹੇ ਹਨ, ਪੇਂਡੂ ਸਾਹਿਤ ਸਭਾ ਦੇ ਇਸ ਰੂ-ਬ- ਰੂ ਪ੍ਰੋਗਰਾਮ ਕਰਕੇ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ।ਇਸ ਮੌਕੇ ਤਰਲੋਚਨ ਸਿੰਘ ਰੰਧਾਵਾ ਵੱਲੋਂ ਸਭਾ ਨੂੰ ਮਾਲੀ ਸਹਾਇਤਾ ਕੀਤੀ। ਇਸ ਮੌਕੇ ਲੇਖਕ ਪ੍ਰਿਤਪਾਲ ਸਿੰਘ ਟਿਵਾਣਾ ਵੱਲੋਂ ਪੇਂਡੂ ਸਾਹਿਤ ਸਭਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਦਾ ਇਸ ਸਨਮਾਨ ਸਮਾਰੋਹ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਮੈਂ ਅੱਗੇ ਤੋਂ ਵੀ ਸਭਾ ਦੇ ਪ੍ਰੋਗਰਾਮਾਂ ਲਈ ਸਹਿਯੋਗ ਕਰਦਾ ਰਹਾਂਗਾ। ਇਸ ਮੌਕੇ ਪ੍ਰਧਾਨ ਜੀਤ ਸਿੰਘ ਚਹਿਲ,ਮਾ.ਸੁਖਦਰਸਨ ਗਰਗ, ਮਾ. ਦਰਸਨ ਸਿੰਘ ਸੀਨੀ.ਮੀਤ ਪ੍ਰਧਾਨ, ਮੀਤ ਪ੍ਰਧਾਨ ਇੰਦਰ ਸਿੰਘ, ਮੰਗਤ ਕੁਲਜਿੰਦ, ਮਾ. ਜਗਨ ਨਾਥ, ਗੁਰਤੇਜ ਸਿੰਘ, ਹਰਿੰਦਰ ਹਨੀ, ਗੁਰਮੀਤ ਸ਼ਰਮਾਂ, ਗੁਰਮੇਲ ਸਿੰਘ ਨੰਬਰਦਾਰ, ਮੋਨਿਕਾ ਸ਼ਰਮਾਂ, ਨਸੀਬ ਸ਼ਰਮਾਂ, ਅਕਾਸ਼ਦੀਪ ਗਰਗ ਆਦਿ ਹਾਜ਼ਰ ਸਨ।
Author: DISHA DARPAN
Journalism is all about headlines and deadlines.