ਬਠਿੰਡਾ,9ਫਰਵਰੀ(ਚਾਨੀ)ਆਮ ਆਦਮੀ ਪਾਰਟੀ ਦੇ ਬਠਿੰਡਾ(ਦਿਹਾਤੀ) ਤੋਂ ਉਮੀਦਵਾਰ ਇੰਜ. ਅਮਿਤ ਰਤਨ ਕੋਟਫੱਤਾ ਵੱਲੋਂ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ।ਇਸ ਤਹਿਤ ਹੀ ਉਹ ਅੱਜ ਪਿੰਡ ਸੰਗਤ ਕਲਾਂ ਵਿਖੇ ਡੋਰ-ਟੂ-ਡੋਰ ਪ੍ਰਚਾਰ ਕਰਦਿਆਂ ਲੋਕਾਂ ਦੇ ਰੂਬਰੂ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਸੰਗਤ ਨੇ ਦੱਸਿਆ ਕਿ ਲੋਕਾਂ ਵੱਲੋਂ ਆਪ ਉਮੀਦਵਾਰ ਇੰਜ. ਅਮਿਤ ਰਤਨ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿੰਡ ਸੰਗਤ ਕਲਾਂ ਦੇ ਅੱਜ ਤੀਜੇ ਡੋਰ-ਟੂ-ਡੋਰ ਗੇੜ ਦੌਰਾਨ ਲਗਭਗ 468 ਪਰਿਵਾਰਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਘਰਾਂ ਨੂੰ ਅਗਲੇ ਗੇੜ ਦੌਰਾਨ ਮੁਕੰਮਲ ਕਰ ਲਿਆ ਜਾਵੇਗਾ।ਇਸ ਮੌਕੇ ਚਰਨਜੀਤ ਸਿੰਘ ਸੰਗਤ ਤੋਂ ਇਲਾਵਾ ਬਿੱਕਰ ਸਿੰਘ ਖ਼ਾਲਸਾ,ਗੁਰਜੀਤ ਸਿੰਘ,ਰੇਸ਼ਮ ਸਿੰਘ,ਬਘੇਲ ਸਿੰਘ,ਗੁਰਪ੍ਰੀਤ ਕਾਲ਼ੀ,ਅਵਤਾਰ ਸਿੰਘ,ਜਗਰਾਜ ਸਿੰਘ,ਅਮਿਤ ਵਰਮਾ,ਰਵੀ ਗੋਇਲ,ਵਿਜੈ ਕੁਮਾਰ,ਸ਼ਾਮ ਲਾਲ ਐੱਮ.ਸੀ.,ਗਗਨਦੀਪ ਸਿੰਘ ਗੱਗਾ,ਨਿਰਮਲ ਸਿੰਘ,ਮਲਕੀਤ ਸਿੰਘ,ਮਨੀ ਸੰਗਤ,ਕਾਕਾ ਸੰਗਤ,ਗੋਗਾ ਜੋਸ਼ੀ,ਬਲਬੀਰ ਚੰਦ ਆਦਿ ਹਾਜ਼ਰ ਸਨ।
Author: DISHA DARPAN
Journalism is all about headlines and deadlines.