ਕੋਰੋਨਾ ਮਹਾਂਮਾਰੀ ਤੋਂ ਰਾਹਤ ਦੇ ਸੰਕੇਤ ਮਿਲਣ ਦੇ ਬਾਵਜੂਦ ਵੀ ਸਾਵਧਾਨੀਆਂ ਵਰਤਣ ਦੀ ਜਰੂਰਤ: ਪ੍ਰਿੰਸੀਪਲ ਡਾ ਬਿਮਲ ਸ਼ਰਮਾ
ਬਠਿੰਡਾ,9ਫਰਵਰੀ(ਚਾਨੀ) ਅੱਜ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ ਬਿਮਲ ਸ਼ਰਮਾ, ਪ੍ਰਿੰਸੀਪਲ ਕਮ ਜੁਆਇੰਟ ਡਾਇਰੈਕਟਰ, ਵੈਟਰਨਰੀ ਪੋਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਨੇ ਕਿਹਾ ਕਿ ਬੇਸ਼ੱਕ ਬੀਤੇ ਕੁਝ ਦਿਨਾਂ ਤੋਂ ਕਰੋਨਾ ਇਨਫੈਕਸ਼ਨ ਘਟਣ ਦੇ ਸੰਕੇਤ ਮਿਲ ਰਹੇ ਹਨ ਅਤੇ ਪੰਜਾਬ ਵਿੱਚ ਕਰੋਨਾ ਦੇ ਕੇਸ ਲਗਾਤਾਰ ਘਟ ਰਹੇ ਹਨ ਜਿਸ ਕਰਕੇ ਪੰਜਾਬ ਸਰਕਾਰ ਨੇ,ਛੇਂਵੀਂ ਤੋਂ ਉੱਪਰ ਸਕੂਲਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ ਪ੍ਰੰਤੂ ਫ਼ਿਰ ਵੀ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਬੁਖਾਰ, ਸੁੱਕੀ ਖੰਘ, ਸਿਰ ਦਰਦ ਜਾਂ ਸਾਰੇ ਸਰੀਰ ਵਿੱਚ ਦਰਦ ਜਾਂ ਥਕਾਵਟ ਮਹਿਸੂਸ ਹੋਵੇ, ਨੱਕ ਵੱਗਣਾ, ਛਿੱਕਾ ਆਉਣੀਆਂ, ਗੱਲੇ ਵਿੱਚ ਖਰਾਸ਼, ਉਲਟੀਆਂ, ਦਸਤ ਜਾਂ ਜੀ ਕੱਚਾ ਹੋਣਾ, ਸੁੰਘਣ ਜਾਂ ਸੁਆਦ ਵਿੱਚ ਫਰਕ ਵਰਗੀਆਂ ਨਿਸਾਨੀਆਂ ਹੋਣ ‘ਤ ਤੁਰੰਤ ਡਾਕਟਰ ਦੀ ਸਲਾਹ ਨਾਲ ਕੋਰੋਨਾ ਟੈਸਟ ਕਰਵਾਉਣ, ਅਲੱਗ ਕਮਰੇ ਵਿੱਚ ਰਹਿਣ, ਅਲੱਗ ਪਖਾਨੇ ਦੀ ਵਰਤੋਂ ਕਰਨ, ਦੂਜਿਆਂ ਕੋਲੋ ਦੂਰੀ ਬਣਾ ਕੇ ਰੱਖਣ ਅਤੇ ਸਾਨੂੰ ਸਭ ਨੂੰ ਮੈਡੀਕਲ ਗਰੇਡ-3 ਮਾਸਕ ਜਾਂ ਐੱਨ-95 ਮਾਸਕ ਪਹਿਨਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਸਾਨੂੰ ਜਿਆਦਾ ਪਾਣੀ ਪੀਣ ਅਤੇ ਸੰਤੁਲਿਤ ਖਾਣਾ ਲੈਣ ਦੇ ਨਾਲ ਹੀ ਬੁਖਾਰ ਜਾਂ ਸਰੀਰ ਵਿੱਚ ਦਰਦ ਹੋਣ ਤੇ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ ਅਤੇ ਖੰਘ ਅਤੇ ਵਗਦੇ ਨੱਕ ਲਈ ਗਰਾਰੇ, ਪਾਫ ਜਾਂ ਕੱਫਸਰਿਪ ਲਿਆ ਜਾ ਸਕਦਾ ਹੈ।ਉਨ੍ਹਾਂ ਅੱਗੇ ਸਾਵਧਾਨੀਆਂ ਦੀ ਗੱਲ ਕਰਦਿਆਂ ਵੱਖਰੇ ਬਰਤਨ, ਕੱਪੜੇ, ਤੋਲੀਏ ਅਤੇ ਬੈੱਡ ਦੀ ਵਰਤੋਂ ਕਰਨ, ਦਰਵਾਜੇ ਅਤੇ ਖੜਕੀਆਂ ਨੂੰ ਖੁੱਲੇ ਰੱਖਣ ਅਤੇ ਜਿਆਦਾ ਸਮਾਂ ਖੁੱਲੇ ਹਵਾਦਾਰ ਮਾਹੌਲ ਵਿੱਚ ਰਹਿਣ, ਹੱਥਾਂ ਨੂੰ ਸਮੇਂ -ਸਮੇਂ ਸਿਰ ਧੋਣ, ਸੈਨੇਟਾਈਜ ਕਰਨ ਅਤੇ ਹਲਕੀ ਕਸਰਤ ਕਰਨ ਦੀ ਸਲਾਹ ਦਿੱਤੀ। ਡਾ ਬਿਮਲ ਸ਼ਰਮਾ ਨੇ ਕਿਹਾ ਕਿ ਸਟੀਰਾਇਡ ਦੀ ਅਣਅਧਿਕਾਰਤ ਵਰਤੋਂ ਜਾਂ ਗੈਰ-ਪਰਮਾਣਿਤ ਕੋਵਿਡ ਦੀਆਂ ਦਵਾਈਆਂ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਜਾਨੀ ਨੁਕਸਾਨ ਦਾ ਖਤਰਾ ਪੈਦਾ ਹੋ ਸਕਦਾ ਹੈ। ਜੇਕਰ ਆਖਰੀ ਤਿੰਨ ਦਿਨ ਵਿੱਚ ਬੁਖਾਰ ਨਹੀਂ ਹੈ ਤਾਂ ਘਰੇਲੂ ਇਕਾਂਤਵਾਸ ਨੂੰ ਸੱਤ ਦਿਨ ਬਾਅਦ ਖਤਮ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਅਤੇ ਇਸ ਦੇ ਓਮੀਕੋਰੋਨ ਅਤੇ ਡੈਲਟਾ ਵੈਰੀਐਂਟ ਤੋਂ ਸੁਰੱਖਿਆ ਲਈ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਓ ਅਤੇ ਜੇਕਰ ਪਹਿਲੀ ਡੋਜ ਲੱਗ ਚੁੱਕੀ ਹੈ ਤਾਂ ਦੂਜੀ ਡੋਜ ਕੋਵੀਸ਼ੀਲਡ (12-16 ਹਫਤੇ), ਕੋਵੈਕਸ਼ੀਨ (4-6 ਹਫਤੇ) ਜਰੂਰ ਲਗਵਾਓ ਅਤੇ ਕੋਰੋਨਾ ਵਾਈਰਸ ਤੋਂ ਪੀੜਤ ਕੋਈ ਵੀ ਵਿਅਕਤੀ ਠੀਕ ਹੋਣ ਦੇ ਤਿੰਨ ਮਹੀਨੇ ਬਾਅਦ ਟੀਕਾਕਰਨ ਕਰਵਾ ਸਕਦਾ ਹੈ। ਇਸ ਮੌਕੇ ਡਾ ਅਜੈਵੀਰ ਸਿੰਘ ਧਾਲੀਵਾਲ, ਡਾ ਮੋਹਿੰਦਰਪਾਲ ਸਿੰਘ, ਡਾ ਰਜਨੀਸ਼ ਕੁਮਾਰ, ਡਾ ਸੁਮਨਪ੍ਰੀਤ ਕੌਰ ਵਿਰਕ, ਮੈਡਮ ਗਗਨਪ੍ਰੀਤ ਕੌਰ, ਮੈਡਮ ਕੁਲਦੀਪ ਕੌਰ ਅਤੇ ਸ਼੍ਰੀ ਅਨਿਲ ਕੁਮਾਰ ਹਾਜਰ ਸਨ।
Author: DISHA DARPAN
Journalism is all about headlines and deadlines.