ਬਠਿੰਡਾ 24, ਦਸੰਬਰ-( ਰਾਵਤ ):

ਸਟੇਟ ਬੈਂਕ ਆਫ ਇੰਡੀਆ, ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ(ਆਰਸੈਟੀ) ਦੀ ਸਲਾਹਕਾਰ ਕਮੇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੰਸਥਾ ਦੇ ਡਾਇਰੈਕਟਰ ਸ੍ਰੀਮਤੀ ਸੁਚੇਤਾ ਕੁਮਾਰੀ ਨੇ ਬੀਤੀ ਤਿਮਾਹੀ ਦੌਰਾਨ ਆਰ ਸੈਟੀ ਵੱਲੋਂ ਕਰਵਾਏ ਗਏ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਤੀ ਵਰ੍ਹੇ ਸੰਸਥਾ ਨੇ ਵੱਖ-ਵੱਖ ਕੋਰਸਾਂ ‘ਚ 875 ਪੇਂਡੂ ਨੌਜਵਾਨ ਮੁੰਡੇ-ਕੁੜੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਸੰਸਥਾ ਵੱਲੋਂ ਹੁਣ ਤੱਕ 581 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਦੌਰਾਨ ਮੈਡਮ ਸੁਚੇਤਾ ਕੁਮਾਰੀ ਨੇ ਅੱਗੇ ਦੱਸਿਆ ਕਿ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ(ਆਰਸੈਟੀ) ਵੱਲੋਂ ਵੱਖ-ਵੱਖ ਤਰ੍ਹਾਂ ਦੇ 60 ਸਿਖਲਾਈ ਕੋਰਸਾਂ ਜਿਵੇਂ ਸਿਲਾਈ, ਕਢਾਈ, ਡੇਅਰੀ ਫਾਰਮਿੰਗ, ਬੱਕਰੀ ਪਾਲਣ, ਫਾਸਟ ਫੂਡ, ਬਿਊਟੀ ਪਾਰਲਰ, ਜੂਟ ਪੋਡਕਟ ਆਦਿ ਦੀ ਟ੍ਰੇਨਿੰਗ ਮੁਫ਼ਤ ਦਿੱਤੀ ਜਾਂਦੀ ਹੈ। ਟ੍ਰੇਨਿੰਗ ਦਾ ਸਾਰਾ ਸਾਜੋ-ਸਮਾਨ, ਦੋ ਟਾਈਮ ਦੀ ਚਾਹ ਅਤੇ ਦੁਪਹਿਰ ਦਾ ਖਾਣਾ ਵੀ ਪ੍ਰਦਾਨ ਕੀਤਾ ਜਾਂਦਾ ਹੈ। ਇਸ ਮੌਕੇ ਲੀਡ ਬੈਂਕ ਮੈਨੇਜਰ ਸ੍ਰੀ ਕੁਲ ਭੂਸ਼ਣ ਬਾਂਸਲ, ਸੀ.ਐਮ.ਐੱਸ.ਬੀ.ਆਈ.,ਖੇਤਰੀ ਦਫਤਰ-1 ਸ਼੍ਰੀ ਸ਼ਾਮ ਨੰਦਨ, ਐੱਸ.ਬੀ.ਆਈ.,ਖੇਤਰੀ ਦਫ਼ਤਰ-2 ਸ਼੍ਰੀ ਜੋਤੀ ਪ੍ਰਸ਼ਾਦ,, ਸ੍ਰੀ ਸ਼ਤੀਸ਼ ਕੁਮਾਰ, ਡੀ.ਡੀ.ਐਮ. ਨਾਬਾਰਡ ਅਤੇ ਹੋਰ ਅਧਿਕਾਰੀਆਂ ਦੇ ਨਾਲ ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਵੀ ਹਾਜ਼ਰ ਰਹੇ।
Author: DISHA DARPAN
Journalism is all about headlines and deadlines.




Users Today : 28
Users Yesterday : 10