ਬਠਿੰਡਾ,30 ਜੁਲਾਈ (ਚਾਨੀ) ਸਪੋਰਟਸ ਸਕੂਲ ਘੁੱਦਾ ਵਿਖੇ ਬੀਤੇ ਦਿਨੀਂ ਹੋਈਆਂ ਗਰਮ ਰੁੱਤ ਦੀਆਂ ਜ਼ੋਨ ਪੱਧਰੀ ਖੇਡਾਂ ਵਿੱਚੋਂ ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਪੱਕਾ ਕਲਾਂ ਦੀ ਰੱਸਾਕੱਸੀ ਦੀ ਅੰਡਰ-14 (ਲੜਕੀਆਂ ) ਟੀਮ ਨੇ ਚੰਗਾ ਖੇਡ ਪ੍ਰਦਰਸ਼ਨ ਦਿਖਾਉਂਦਿਆ ਗੋਲਡਨ ਡੇਜ਼ ਪਬਲਿਕ ਸਕੂਲ ਦੀ ਟੀਮ ਨੂੰ ਪਛਾੜ ਕੇ ‘ਗੋਲਡ ਮੈਡਲ’ ਉੱਤੇ ਕਬਜ਼ਾ ਕੀਤਾ।
ਤਸਵੀਰ-1 : ਜੇਤੂ ਟੀਮ ਪ੍ਰਿੰਸੀਪਲ ਮੈਡਮ ਮੀਨਾਕਸ਼ੀ ਸ਼ਰਮਾ ਨਾਲ਼
ਸਕੂਲ ਦੇ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਪੀਈ ਹਰਪ੍ਰੀਤ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਆਪਣੀ ਆਪਣੀ ਅਣਥੱਕ ਮਿਹਨਤ ਨਾਲ ਇਹ ਜਿੱਤ ਹਾਸਿਲ ਕੀਤੀ ਹੈ ਜਿਸ ਲਈ ਅਸੀਂ ਸਕੂਲ ਪ੍ਰਬੰਧਕਾਂ ਵੱਲੋਂ ਸਮੂਹ ਸਟਾਫ਼ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹਾਂ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ ਗਏ 7 ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਲਈ ਕਾਮਨਾ ਕਰਦੇ ਹਾਂ।
ਤਸਵੀਰ-2 : ਜੇਤੂ ਟੀਮ ਡੀ.ਪੀ ਹਰਪ੍ਰੀਤ ਸਿੰਘ ਅਤੇ ਮੈਡਮ ਗੁਰਜੀਤ ਕੌਰ ਨਾਲ਼
ਇਸ ਮੌਕੇ ਸਮੂਹ ਸਟਾਫ਼ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ।

Author: PRESS REPORTER
Abc