ਬਠਿੰਡਾ, 18 ਅਪ੍ਰੈਲ (ਰਾਵਤ ):- ਜ਼ਹਿਰ ਮੁਕਤ ਖੇਤੀ ਨੂੰ ਤਰਜੀਹ ਦਿੰਦਿਆਂ ਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲਾ ਪੱਧਰੀ ਸਿਖਲਾਈ ਅਤੇ ਜਾਗਰੂਕਤਾ ਕੈਂਪ ਪਿੰਡ ਭਗਤਾ ਭਾਈਕਾ ਵਿਖੇ ਲਗਾਇਆ ਗਿਆ। ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕੁਦਰਤੀ ਖੇਤੀ ਮਾਹਿਰ ਸ੍ਰੀ ਗੁਰਪ੍ਰੀਤ ਸਿੰਘ ਦੱਬੜੀਖਾਨਾ ਨੇ ਆਏ ਹੋਏ ਕਿਸਾਨਾਂ ਨੰੂ ਕੁਦਰਤੀ ਖੇਤੀ ਬਾਰੇ ਜਾਣਕਾਰੀ ਅਤੇ ਉਸ ਦੇ ਲਾਭ ਦੱਸੇ। ਇਸ ਕੈਂਪ ਦੌਰਾਨ 60-70 ਕਿਸਾਨਾਂ ਨੇ ਹਿੱਸਾ ਲਿਆ।
ਇਸ ਕੈਂਪ ਦੌਰਾਨ ਪੰਜਾਬ ਐਗਰੋ ਦੇ ਜ਼ਿਲਾਂ ਸੁਪਰਵਾਈਜ਼ਰ ਸ.ਗੁਰਪ੍ਰੀਤ ਸਿੰਘ ਨੇ ਸਿਹਤ ਅਤੇ ਵਾਤਾਵਰਨ ਉੱਤੇ ਮੌਜੂਦਾ ਸੈਨਾਰਿਓ ਵਿੱਚ ਜੈਵਿਕ ਖੇਤੀ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਪੈਗਰੈਕਸਕੋ ਵੱਲੋਂ ਜੈਵਿਕ ਖੇਤਾਂ ਦਾ ਪ੍ਰਮਾਨੀਕਰਣ,ਖੇਤ ਨਿਰੀਖਣ ਦੀ ਮੁਫ਼ਤ ਸੁਵਿਧਾਵਾ ਬਾਰੇ ਦੱਸਦਿਆਂ ਇਸ ਦਾ ਲਾਭ ਉਠਾਉਣ ਬਾਰੇ ਅਪੀਲ ਕੀਤੀ। ਇਸ ਤੋਂ ਇਲਾਵਾ ਪੰਜਾਬ ਐਗਰੋ ਦੇ ਹੋਰ ਉਪਰਾਲੇ ਜਿਵੇਂ ਕਿ ਐਫ.ਪੀ.ਓ ਰਜਿਸਟਰੇਸ਼ਨ, ਆਲੂ ਬੀਜ ਟਰੇਸਬਿਲਿਟੀ ਆਦਿ ਬਾਰੇ ਵੀ ਜਾਣੂ ਕਰਵਾਇਆ।
ਇਸੇ ਦੌਰਾਨ ਵੱਖ-ਵੱਖ ਵਿਭਾਗਾਂ ਤੋਂ ਪਹੁੰਚੇ ਅਧਿਕਾਰੀਆਂ ਨੇ ਹਾਜ਼ਰੀ ਭਰੀ ਅਤੇ ਕਿਸਾਨਾਂ ਨੂੰ ਜ਼ਰੂਰੀ ਤਕਨੀਕੀ ਨੁਸਖੇ ਦਸੇ। ਉਨਾਂ ਨੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਕੈਂਪ ਦੌਰਾਨ ਹਾਜ਼ਰ ਕਿਸਾਨਾਂ ਨੂੰ ਘਰ ਵਾਸਤੇ ਸਬਜ਼ੀਆਂ ਅਤੇ ਹੋਰ ਉਪਜ ਨੂੰ ਜੈਵਿਕ ਤਰੀਕੇ ਨਾਲ ਉਗਾਊਣ ਤੇ ਪ੍ਰਮਾਣਿਤ ਹੋਣ ਦਾ ਪ੍ਰਣ ਕੀਤਾ।
Author: DISHA DARPAN
Journalism is all about headlines and deadlines.