ਤਲਵੰਡੀ ਸਾਬੋ 11 ਅਪ੍ਰੈਲ(ਰੇਸ਼ਮ ਸਿੱਧੂ)ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਇੰਚਾਰਜ ਅਤੇ ਉੱਘੇ ਸਮਾਜ ਸੇਵੀ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੁੱਚੇ ਪੰਜਾਬੀਆਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਸਮੁੱਚੇ ਵਰਗ ਦੇ ਲੋਕਾਂ ਨੂੰ ਇਸ ਇਤਿਹਾਸਕ ਦਿਹਾੜੇ ਨੂੰ ਸਰਬ ਸਾਂਝੀਵਾਲਤਾ ਨਾਲ ਪੂਰੇ ਜਾਹੋ ਜਲਾਲ ਨਾਲ ਮਨਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜਬਰ ਜੁਲਮ ਦਾ ਨਾਸ਼ ਕਰਨ ਹਿੱਤ ਇਸ ਇਤਿਹਾਸਕ ਦਿਹਾੜੇ ਤੇ ਸਾਡੇ ਸਭ ਧਰਮਾਂ ਦੇ ਸਾਂਝੇ ਗੁਰੂ, ਗੁਰੂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਜਬਰ ਅਤੇ ਜੁਲਮ ਦੀ ਪੂਰੇ ਦੇਸ ਵਿੱਚ ਇੰਤਹਾ ਹੋ ਗਈ।ਹਿੰਦੂ ਧਰਮ ਗਹਿਰੇ ਸੰਕਟ ਵਿੱਚ ਸੀ ਤੇ ਕਸ਼ਮੀਰੀ ਪੰਡਿਤਾਂ ਉਪਰ ਜੁਲਮ ਢਾਹਿਆ ਜਾ ਰਿਹਾ ਸੀ।ਉਸ ਸਮੇਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਦਿੱਲੀ ਭੇਜਿਆ।ਉਨਾਂ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਖੇ ਵੱਡਾ ਇਕੱਠ ਕਰਕੇ ਖਾਲਸੇ ਦੀ ਸਾਜਨਾ ਕੀਤੀ ਤੇ ਜਬਰ ਜੁਲਮ ਕਰਨ ਵਾਲਿਆ ਦੀ ਜੜ੍ਹ ਪੁੱਟ ਦਿੱਤੀ।ਅੱਜ ਵੀ ਗੁਰੂ ਸਾਹਿਬ ਜੀ ਦਾ ਸਜਾਇਆ ਖਾਲਸਾ ਪੰਥ ਅਨਿਆਂ ਤੇ ਜਬਰ ਜੁਲਮ ਖਿਲਾਫ ਹਮੇਸ਼ਾ ਲੜਨ ਮਰਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ।ਸਾਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਜੋੜ ਮੇਲਾ ਸਰਧਾ,ਉਤਸ਼ਾਹ ਤੇ ਸਰਬ ਸਾਂਝੀਵਾਲਤਾ ਨਾਲ ਮਨਾਉਣੇ ਚਾਹੀਦੇ ਹਨ।ਇਸ ਮੌਕੇ ਉਨ੍ਹਾਂ ਨਾਲ ਰਾਮਾਂ ਮੰਡੀ ਸ਼ਹਿਰ ਦੇ ਪਤਵੰਤਿਆਂ ਵਿੱਚੋਂ ਸੰਗੀਤ ਗਰਗ,ਸ਼ਿਵਮ ਗਰਗ,ਰਿਸ਼ੂ ਗਰਗ ਜ਼ਿਲਾ ਯੂਵਾ ਮੋਰਚਾ ਪ੍ਰਧਾਨ,ਗੋਲਡੀ ਮਹੇਸਵਰੀ, ਸੋਨੀ ਸਰਪੰਚ ਕੋਟ ਬਖਤੂ,ਕੁਲਵਿੰਦਰ ਗਾਟਵਾਲੀ,ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ,ਮਨਜੀਤ ਭਾਗੀਵਾਂਦਰ, ਬਲਵਾਨ ਵਰਮਾ,ਮਨਜੀਤ ਸਿੰਘ ਜਗਾ ਰਾਮ ਤੀਰਥ,ਹਰਿੰਦਰ ਸੇਖੂ ਨਿੱਜੀ ਸਹਾਇਕ,ਸੁਖਵਿੰਦਰ ਸਿੰਘ ਸੁੱਖੀ ਸੀਨੀਅਰ ਆਗੂ ਭਾਜਪਾ,ਲਾਡੀ ਜਗਾ ਰਾਮ ਤੀਰਥ,ਭੂਸ਼ਨ ਲਹਿਰੀ ਰਾਮਾਂ ਮੰਡੀ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ।
Author: DISHA DARPAN
Journalism is all about headlines and deadlines.