42ਵੀਂ ਸਲਾਨਾ ਐਥਲੀਟ ਮੀਟ ਕਰਵਾਈ

Facebook
Twitter
WhatsApp

 

ਬੀਤੇ ਦਿਨੀਂ ਸ਼੍ਰੀ ਮਾਨ 108 ਮਹੰਤ ਭਾਈ ਕਾਹਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਭਾਈ ਆਸਾ ਸਿੰਘ ਗਰਲਜ ਕਾਲਜ ਗੋਨਿਆਣਾ ਮੰਡੀ ਵਿਖੇ ਕਾਲਜ ਚੇਅਰਮੈਨ ਸਰਦਾਰ ਮਨਪ੍ਰੀਤ ਸਿੰਘ ਵਿਰਕ ਕਾਲਜ ਡਾਇਰੈਕਟਰ ਇਕਬਾਲ ਸਿੰਘ ਰੋਮਾਣਾ ਸਮੁੱਚੀ ਕਾਲਜ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਡਾ ਰਾਜਵਿੰਦਰ ਕੌਰ ਜੀ ਦੀ ਅਗਵਾਈ ਮੈਡਮ ਲਖਵੀਰ ਕੌਰ ਅਤੇ ਕੋਚ ਦਲੀਪ ਸਿੰਘ ,ਮੈਡਮ ਸਵਰਨਜੀਤ ਕੌਰ ਅਤੇ ਸਮੂਹ ਸਟਾਫ ਦੇ ਯਤਨਾਂ ਸਦਕਾ 42 ਸਾਲਾਨਾ ਅਥਲੈਟਿਕ ਮੀਟ ਕਾਲਜ ਕੈਂਪਸ ਦੇ ਗਰਾਊਂਡ ਵਿੱਚ ਕਰਵਾਈ ਗਈ ।ਜਿਸ ਵਿੱਚ ਲਗਪਗ 125 ਵਿਦਿਆਰਥਣਾਂ ਨੇ ਭਾਗ ਲਿਆ ਖੇਡ ਸਮਾਰੋਹ ਦਾ ਆਰੰਭ ਕਾਲਜ ਚੇਅਰਮੈਨ ਸਰਦਾਰ ਮਨਪ੍ਰੀਤ ਸਿੰਘ ਵਿਰਕ ਨੇ ਆਪਣੇ ਸੰਬੋਧਨੀ ਭਾਸ਼ਣ ਦੁਆਰਾ ਮਨੁੱਖੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਕੀਤਾ । ਝੰਡਾ ਲਹਿਰਾਉਣ ਦੀ ਰਸਮ ਕਾਲਜ ਚੇਅਰਮੈਨ ਸ ਮਨਪ੍ਰੀਤ ਸਿੰਘ ਵਿਰਕ ਨੇ ਕੀਤੀ ਕਾਲਜ ਪ੍ਰਿੰਸੀਪਲ ਡਾ ਰਾਜਵਿੰਦਰ ਕੌਰ ਜੀ ਨੇ ਵੀ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਤੰਦਰੁਸਤ ਸਰੀਰ ਵਿਚ ਤੰਦਰੁਸਤ ਦਿਮਾਗ ਹੁੰਦਾ ਹੈ ਇਸ ਖੇਡ ਸਮਾਰੋਹ ਵਿੱਚ ਪ੍ਰੋ ਬਲਵੀਰ ਸਿੰਘ ਮਾਲਵਾ ਫਿਜ਼ੀਕਲ ਕਾਲਜ ਬਠਿੰਡਾ ਅਤੇ ਸਰਦਾਰ ਜਗਸੀਰ ਸਿੰਘ ਸਰਪੰਚ ਪਿੰਡ ਜੰਡਾਂਵਾਲਾ ,ਸਰਦਾਰ ਹਰਵਿੰਦਰ ਸਿੰਘ ਬਰਾੜ ਯੂਐਸਏ ਏਸ਼ੀਅਨ ਦੇ ਚੇਅਰਮੈਨ ਵਿਸ਼ੇਸ਼ ਤੌਰ ਤੇ ਪਹੁੰਚੇ ।ਇਸ ਖੇਡ ਸਮਾਰੋਹ ਦੇ ਵਿਚ 800 ਮੀਟਰ ਦੌੜ ਵਿੱਚ ਸੁਮਨਦੀਪ ਕੌਰ ਬੀਏ ਭਾਗ ਪਹਿਲਾ ਸਥਾਨ ,ਲਵਲੀਨ ਕੌਰ ਬੀਸੀਏ ਭਾਗ ਤੀਜਾ ਨੇ ਦੂਜਾ ਸਥਾਨ ,ਅਮਨਦੀਪ ਕੌਰ ਬੀਏ ਭਾਗ ਦੂਜਾ ਨੇ ਤੀਜਾ ਸਥਾਨ ।400 ਮੀਟਰ ਦੌੜ ਵਿੱਚ ਸੁਮਨਦੀਪ ਕੌਰ ਬੀ ਏ ਭਾਗ ਪਹਿਲਾ ਨੇ ਪਹਿਲਾ ਸਥਾਨ ,ਲਵਲੀਨ ਕੌਰ ਬੀਸੀਏ ਭਾਗ ਤੀਜਾ ਨੇ ਦੂਜਾ ਸਥਾਨ ,ਅਮਨਦੀਪ ਕੌਰ ਬੀਏ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।200 ਮੀਟਰ ਦੌੜ ਵਿੱਚ ਸੁਮਨਦੀਪ ਕੌਰ ਬੀਏ ਭਾਗ ਪਹਿਲਾ ਪਹਿਲਾ ਸਥਾਨ ,ਬਿੱਟੂ ਕੌਰ ਬੀਏ ਭਾਗ ਪਹਿਲਾ ਨੇ ਦੂਜਾ ਸਥਾਨ ,ਲਵਲੀਨ ਕੌਰ ਬੀਸੀਏ ਭਾਗ ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।200 ਮੀਟਰ ਦੌੜ ਵਿੱਚ ਸੁਮਨਦੀਪ ਕੌਰ ਬੀਏ ਭਾਗ ਪਹਿਲਾ ਨੇ ਪਹਿਲਾ ਸਥਾਨ ,ਜਸ਼ਨਦੀਪ ਕੌਰ ਬੀਸੀਏ ਭਾਗ ਤੀਜਾ ਨੇ ਦੂਜਾ ਸਥਾਨ ,ਹਰਪ੍ਰੀਤ ਕੌਰ ਬੀ ਕਾਮ ਭਾਗ ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਡਿਸਕਸ ਥ੍ਰੋਅ ਵਿੱਚ ਸਹਿਜਪ੍ਰੀਤ ਕੌਰ ਬੀਸੀਏ ਭਾਗ ਪਹਿਲਾ ਨੇ ਪਹਿਲਾ ਸਥਾਨ ,ਜਸਪ੍ਰੀਤ ਕੌਰ ਬੀਸੀਏ ਭਾਗ ਤੀਜਾ ਨੇ ਦੂਜਾ ਸਥਾਨ ,ਜਸ਼ਨਦੀਪ ਕੌਰ ਬੀਸੀਏ ਭਾਗ ਤੀਜਾ ਨੇ ਤੀਜਾ ਸਥਾਨ ।ਜੈਵਲਿਨ ਥ੍ਰੋਅ ਵਿੱਚ ਪਹਿਲਾ ਸਥਾਨ ਅਰਸ਼ਪ੍ਰੀਤ ਕੌਰ ਬੀਸੀਏ ਭਾਗ ਦੂਜਾ ,ਦੂਜਾ ਸਥਾਨ ਜਸ਼ਨਦੀਪ ਕੌਰ ਬੀਸੀਏ ਭਾਗ ਤੀਜਾ ,ਤੀਜਾ ਸਥਾਨ ਸਿਮਰ ਬੀਸੀਏ ਭਾਗ ਤੀਜਾ ।ਗੋਲਾ ਸੁੱਟਣ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ ਬੀਸੀਏ ਭਾਗ ਤੀਜਾ, ਦੂਜਾ ਸਥਾਨ ਅਰਸ਼ਪ੍ਰੀਤ ਕੌਰ ਪੀ ਸੀ ਏ ਭਾਗ ਦੂਜਾ ਨੇ ,ਤੀਜਾ ਸਥਾਨ ਸਹਿਜਪ੍ਰੀਤ ਕੌਰ ਬੀਸੀਏ ਭਾਗ ਪਹਿਲਾ ।ਲੰਮੀ ਛਾਲ ਵਿੱਚ ਅਮਨਦੀਪ ਕੌਰ ਬੀਏ ਭਾਗ ਪਹਿਲਾ ਨੇ ਪਹਿਲਾ ਸਥਾਨ ,ਸੁਮਨਪ੍ਰੀਤ ਕੌਰ ਬੀਏ ਭਾਗ ਪਹਿਲਾ ਨੇ ਦੂਜਾ ਸਥਾਨ ,ਅਮਨਦੀਪ ਕੌਰ ਬੀ ਸੀ ਏ ਭਾਗ ਤੀਜਾ ਨੇ ਤੀਜਾ ਸਥਾਨ ।ਉੱਚੀ ਛਾਲ ਵਿੱਚ ਲਵਲੀਨ ਕੌਰ ਬੀ ਏ ਭਾਗ ਤੀਜਾ ਨੇ ਪਹਿਲਾ ਸਥਾਨ ਸੁਮਨਪ੍ਰੀਤ ਕੌਰ ਬੀਏ ਭਾਗ ਪਹਿਲਾ ਨੇ ਦੂਜਾ ਸਥਾਨ ,ਸਹਿਜਪ੍ਰੀਤ ਕੌਰ ਬੀਸੀਏ ਭਾਗ ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਸੁਮਨਪ੍ਰੀਤ ਕੌਰ ਬੀਏ ਭਾਗ ਪਹਿਲਾ ਕਾਲਜ ਦੀ ਬੈਸਟ ਅਥਲੀਟ ਚੁਣੀ ਗਈ ।ਕਾਲਜ ਚੇਅਰਮੈਨ ਸਰਦਾਰ ਮਨਪ੍ਰੀਤ ਸਿੰਘ ਵਿਰਕ ਕਾਲਜ ਡਾਇਰੈਕਟਰ ਪ੍ਰੋ ਇਕਬਾਲ ਸਿੰਘ ਰੁਮਾਣਾ ਹਰਪ੍ਰੀਤ ਸਿੰਘ ਵੱਲੋਂ ਤੇ ਕਾਲਜ ਪ੍ਰਿੰਸੀਪਲ ਡਾ ਰਾਜਵਿੰਦਰ ਕੌਰ ਜੀ ਵੱਲੋਂ ਬੈਸਟ ਅਥਲੀਟ ਨੂੰ ਨਕਦ ਕੈਸ਼ ਇਨਾਮ ਸਨਮਾਨ ਵਜੋਂ ਦਿੱਤਾ ਗਿਆ ।ਵਿਦਿਆਰਥਣਾਂ ਵਿੱਚ ਇਨਾਮਾਂ ਦੀ ਵੰਡ ਕਾਲਜ ਚੇਅਰਮੈਨ ਸਰਦਾਰ ਮਨਪ੍ਰੀਤ ਸਿੰਘ ਵਿਰਕ ,ਕਾਲਜ ਡਾਇਰੈਕਟਰ ਪ੍ਰੋ ਇਕਬਾਲ ਸਿੰਘ ਰੋਮਾਣਾ ਅਤੇ ਕਾਲਜ ਪ੍ਰਿੰਸੀਪਲ ਡਾ ਰਾਜਵਿੰਦਰ ਕੌਰ ਵੱਲੋਂ ਕੀਤੀ ਗਈ।ਕਾਲਜ ਡਾਇਰੈਕਟਰ ਪ੍ਰੋ ਇਕਬਾਲ ਸਿੰਘ ਰੁਮਾਣਾ ਖੇਡ ਸਮਾਰੋਹ ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ ਤੇ ਭਵਿੱਖ ਵਿੱਚ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਸਭ ਦਾ ਉਚਿਤ ਧੰਨਵਾਦ ਕੀਤਾ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3