ਆਯੂਸ਼ਮਾਨ ਬੀਮਾ ਕਾਰਡ ਯੋਜਨਾ ਦੇ ਜਨਮ ਦਿਨ ਤੇ ਤਲਵੰਡੀ ਸਾਬੋ ਚ ਭਾਜਪਾ ਨੇ ਵੰਡੇ ਮਰੀਜ਼ਾਂ ਨੂੰ ਫ਼ਲ

Facebook
Twitter
WhatsApp

ਤਲਵੰਡੀ ਸਾਬੋ 9 ਅਪ੍ਰੈਲ (ਰੇਸ਼ਮ ਸਿੱਧੂ) ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦਾ ਇਲਾਜ਼ ਮੁਫ਼ਤ ਕਰਨ ਲਈ ਸ਼ੁਰੂ ਕੀਤੀ ਆਯੂਸ਼ਮਾਨ ਬੀਮਾ ਯੋਜਨਾ ਦੇ ਜਨਮ ਦਿਨ ਮੌਕੇ ਤਲਵੰਡੀ ਸਾਬੋ ਭਾਰਤੀ ਜਨਤਾ ਪਾਰਟੀ ਵੱਲੋਂ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਫ਼ਲ ਵੰਡ ਕੇ ਇਸ ਯੋਜਨਾ ਦਾ ਜਨਮ ਦਿਨ ਮਨਾਇਆ ਗਿਆ।ਇਸ ਤੋਂ ਪਹਿਲਾਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਮੰਡਲ ਪ੍ਰਧਾਨ ਤਲਵੰਡੀ ਸਾਬੋ ਗੋਪਾਲ ਕ੍ਰਿਸ਼ਨ ਅਤੇ ਮਹਿਲਾ ਮੋਰਚਾ ਪ੍ਰਧਾਨ ਰਜਨੀ ਜੱਸਲ ਨੇ ਪੀਐਮ ਨਰਿੰਦਰ ਮੋਦੀ ਭਾਰਤ ਸਰਕਾਰ ਅਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਅੱਜ ਤੱਕ ਦੀਆਂ ਸਰਕਾਰਾਂ ਨੇ ਸੋਚਿਆ ਵੀ ਨਹੀਂ ਸੀ, ਇਸ ਯੋਜਨਾ ਨੂੰ ਸ਼ੁਰੂ ਕਰਕੇ ਪੀ ਐਮ ਮੋਦੀ ਅਤੇ ਭਾਜਪਾ ਨੇ ਉਹ ਕਰ ਦਿਖਾਇਆ ਹੈ।ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਆਮ ਲੋਕਾਂ ਨੂੰ ਇਲਾਜ਼ ਕਰਵਾਉਣ ਵਿਚ ਬਹੁਤ ਵੱਡੀ ਸਹਾਇਤਾ ਮਿਲੀ ਹੈ ਅਤੇ ਜਿਨ੍ਹਾਂ ਲੋਕਾਂ ਲਈ ਮਹਿੰਗਾ ਇਲਾਜ਼ ਕਰਵਾਉਣਾ ਸੰਭਵ ਨਹੀਂ ਸੀ ਹੁਣ ਉਹ ਲੋਕ ਵੀ ਪੰਜ ਲੱਖ ਰੁਪਏ ਤੱਕ ਪ੍ਰਤੀ ਸਾਲ ਆਪਣੇ ਇਲਾਜ਼ ਲਈ ਸਹਾਇਤਾ ਲੈ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਕਾਮਯਾਬ ਹੋ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਵਿਆਜ਼ ਤੇ ਪੈਸੇ ਲੈਣ ਜਾਂ ਆਪਣੇ ਘਰ ਗਹਿਣੇ ਰੱਖਣ ਦੀ ਨੌਬਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਜੇਪੀ ਨੇਤਾ ਰਵੀਪ੍ਰੀਤ ਸਿੰਘ ਸਿੱਧੂ,ਜਗਦੀਸ਼ ਰਾਏ, ਯਸ਼ਪਾਲ ਡਿੰਪੀ,ਲਛਮਣ ਦਾਸ ਠੇਕੇਦਾਰ, ਕਸ਼ਮੀਰ ਸਿੰਘ ਮਾਨ,ਰਜਨੀ ਕੌਰ ਪ੍ਰਧਾਨ ਮਹਿਲਾ ਮੋਰਚਾ, ਸੋਮਨਾਥ ਗਰਗ,ਵਿਜੇ ਕੁਮਾਰ ਸਾਈਕਲਾਂ ਵਾਲੇ,ਗੁਲਜ਼ਾਰ ਸਿੰਘ ਪ੍ਰਧਾਨ ਐੱਸ ਸੀ ਮੋਰਚਾ, ਭੱਪਾ ਸਿੰਘ, ਗੁਰਦੀਪ ਸਿੰਘ ਪ੍ਰਧਾਨ ਆਈ ਟੀ ਵਿੰਗ,ਬੌਬੀ ਮਿੱਤਲ ਪ੍ਰਧਾਨ ਵਪਾਰ ਮੰਡਲ,ਲਵਦੀਪ ਬਾਂਸਲ ਪ੍ਰਧਾਨ ਯੁਵਾ ਮੋਰਚਾ, ਜਤਿੰਦਰ ਕੁਮਾਰ,ਲਾਡੀ ਸਿੰਘ ਅਤੇ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 7 1 5
Users Today : 1
Users Yesterday : 4