ਇਨ੍ਹਾਂ ਹਵਾਵਾਂ ਦੇ ਨਾਲ ਮੇਰੀ ਸਾਂਝ ਜਹੀ ਏ,
ਜੋ ਧੱਕੇ ਦੇ ਨਾਲ ਭੇਜਦੀਆਂ ਨੇ ਫੇਰ ਜੂਝਣ ਨੂੰ।
ਕੋਈ ਕਿਤੇ ਲੱਭਦੀਆਂ ਹੋਣੀਆਂ ਨੇ ਮੇਰੇ ਲਈ,
ਜਿਸ ਨੂੰ ਬਿਠਾਵਾਂ ਓਥੇ ਤੇ ਮੈ ਰੱਖਾਂ ਪੂਜਣ ਨੂੰ।
ਅੰਬਰਾਂ ਦੀ ਵੀ ਲਾਈ ਮਾੜੀ ਮੋਟੀ ਡਿਉਟੀ ਆ,
ਦੂਰੋ ਉਹਨੂੰ ਦੇਖ ਪਛਾਣ ਮੈਨੂੰ ਆ ਭੱਜ ਦੱਸੇ,
ਤਾਰੇ ਚੰਦ ਵੀ ਰੋਜ਼ ਟੋਲ਼ਣ ਜਰਾ ਖਿਆਲ ਨਾਲ,
ਛਾਨਣੀ ਤਾਂ ਚੁੱਪ ਰਹੇ ਰੌਲਾ ਪਾ ਕੇ ਛੱਜ ਦੱਸੇ।
ਹਵਾਵਾਂ ਨੂੰ ਆਖ ਛੱਡਿਆ ਏ ਕੱਲ ਪਰਸੋ ਦਾ,
ਫੁੱਲਾਂ ਜਹੀ ਖੁਸ਼ਬੋ ਓਹਨੇ ਵਿੱਚੇ ਸਮਾਈ ਹੋਣੀ।
ਪਾਣੀ ਬਰਸਾਤ ਦੇ ਵੀ ਬਣ ਚਸ਼ਮੇ ਲੱਭਦੇ ਨੇ,
ਚੁੱਪ ਕਾਇਨਾਤ ਜਹੀ ਓਹਨੇ ਵਿੱਚੇ ਲੁਕਾਈ ਹੋਣੀ।
ਸ਼ਾਮਾਂ ਜਹੀ ਸਾਂਝ ਹੋਣੀ ਓਹਦੇ ਚਿਹਰੇ ਤੇ,
ਲਾਲੀ ਸੂਰਜਾ ਦੀ ਓਹਦੇ ਵਿੱਚ ਮੁਸਕਾਨ ਹੋਣੀ,
ਓਹਨੂੰ ਹੁਣ ਲੱਭਣ ਦੀ ਜਿੰਮੇਵਾਰੀ ਕਾਇਨਾਤ ਦੀ,
ਨੂਰਕਮਲ ਜਾਨ ਅੰਤ ਓਹਦੇ ‘ਤੇ ਕੁਰਬਾਨ ਹੋਣੀ।
ਨੂਰਕਮਲ
Author: DISHA DARPAN
Journalism is all about headlines and deadlines.