ਤਿੜਕਿਆ ਸ਼ੀਸ਼ਾ
ਨਜਰ ਤੇਰੀ ਜਦ ਤਿੜਕਿਆ ਸ਼ੀਸ਼ਾ
ਇੱਕ ਵੱਖਰਾ ਚੰਨ ਵਿਖਾਇਆ ਤੂੰ।
ਵਿੱਚ ਸ਼ੀਸ਼ੇ ਸਾਰਿਆਂ
ਮੂੰਹ ਅਪਣਾ ਤੱਕੇ
ਤਿੜਕਿਆਂ ਮੂੰਹ ਚਿੜਾਇਆ ਤੂੰ।
ਚੰਨ ਚੰਨ ਮੈਨੂੰ
ਆਖ ਨਾਂ ਥੱਕੇ
ਹਰ ਚਿਹਰੇ ਚੰਨ
ਅਪਣਾ ਤੱਕੇ
ਕਿੱਡਾ ਕਹਿਰ
ਕਮਾਇਆ ਤੂੰ।
ਈਦ ਦਾ ਚੰਨ ਕਹੇ
ਮੱਸਿਆ ਦੀ ਰਾਤੀਂ
ਗ੍ਰਹਿਣ ਚੰਨ ਨੂੰ
ਲਾਇਆ ਤੂੰ,
ਦਿਨ ਦਿਹਾੜੇ
ਸ਼ੀਸ਼ਾ ਤਿੜਕਾ ਕੇ
ਹਨੇਰਾ ਘੁੱਪ
ਵਸਾਇਆ ਤੂੰ,
ਦਿਲ ਮੇਰੇ ਤੇ
ਸੱਟਾਂ ਲੱਗੀਆਂ
ਮੈਨੂੰ ਬਹੁਤ
ਰਵਾਇਆ ਤੂੰ,
ਨਜਰ ਤੇਰੀ ਜਦ ਤਿੜਕਿਆ ਸ਼ੀਸ਼ਾ
ਇੱਕ ਵਖਰਾ ਚੰਨ ਵਿਖਾਇਆ ਤੂੰ,
ਬਲਰਾਜ ਚੰਦੇਲ ਜੰਲਧਰ
Author: DISHA DARPAN
Journalism is all about headlines and deadlines.