ਬਠਿੰਡਾ,22ਮਾਰਚ( ਗੁਰਪ੍ਰੀਤ ਚਹਿਲ) ਪਿਛਲੀ ਪੰਜਾਬ ਸਰਕਾਰ ਦੇ ਕੀਤੇ ਗਏ ਵਾਅਦੇ ਵਫਾ ਨਾ ਹੋਣ ਕਾਰਨ ਅੱਜ ਬਠਿੰਡਾ ਦੇ ਚਿਲਡਰਨਜ਼ ਪਾਰਕ ਕੋਲ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਅਧੀਨ ਮੁਲਾਜ਼ਮਾਂ ਵੱਲੋਂ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਪੁਤਲਾ ਫ਼ੂਕਿਆ ਗਿਆ।ਇਸ ਬਾਰੇ ਗੱਲ ਕਰਦਿਆਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਖ਼ਾਨ ਬਲਿਆਂਵਾਲੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਸਾਡੀਆਂ ਤਨਖਾਹਾਂ ਵਧਾਉਣ ਅਤੇ ਸਾਡੇ ਵਰਕਰਾਂ ਦੀ ਹੋਈ ਮੌਤ ਕੇਸ ਨਾਲ ਸਬੰਧਤ ਨਜ਼ਦੀਕੀਆਂ ਨੂੰ ਨੌਕਰੀ ਦੇਣ ਲਈ ਵਾਅਦਾ ਕੀਤਾ ਸੀ ਪਰ ਸਾਡੇ ਹੀ ਮਹਿਕਮੇ ਦੇ ਅਫਸਰਾਂ ਦੀਆਂ ਕੁੱਝ ਗਲਤੀਆਂ ਕਰਕੇ ਇਹ ਮਾਮਲਾ ਸਿਰੇ ਨਹੀਂ ਲੱਗ ਸਕਿਆ।ਇਸੇ ਰੋਸ ਕਾਰਨ ਅੱਜ ਪੂਰੇ ਪੰਜਾਬ ਅੰਦਰ ਸਾਡੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਪੁਤਲੇ ਫੂਕੇ ਜਾ ਰਹੇ ਹਨ।
Author: DISHA DARPAN
Journalism is all about headlines and deadlines.