ਤਲਵੰਡੀ ਸਾਬੋ 5 ਮਾਰਚ ( ਰਾਵਤ ) ਪਿਛਲੇ ਲਗਭਗ ਇੱਕ ਸੌ ਸਾਲ ਤੋਂ ਵੱਡੀ ਗਿਣਤੀ ਸੰਗਤਾਂ ਦੀ ਸ਼ਰਧਾ ਨਾਲ ਹਰ ਸਾਲ ਮਨਾਇਆ ਜਾ ਰਿਹਾ ਪੀਰ ਬਾਬਾ ਲੱਖਦਾਤਾ ਸਾਹਿਬ ਜੀ ਦਾ ਸਾਲਾਨਾ ਮੇਲਾ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਅੱਗਰਵਾਲ ਨਿਗਾਹਾ ਪੀਰਖਾਨਾ ਸੁਸਾਇਟੀ (ਰਜਿ.) ਵੱਲੋਂ ਇਸ ਵਾਰ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਰਖਾਨਾ ਦੇ ਗੱਦੀ ਨਸ਼ੀਨ ਬਾਬਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਇਹ ਮੇਲਾ 10 ਮਾਰਚ ਦਿਨ ਵੀਰਵਾਰ 27 ਫੱਗਣ,ਫੱਗਣ ਸੁਦੀ ਅਸਟਮੀ ਨੂੰ ਲੱਗੇਗਾ। ਇਹ ਮੇਲਾ ਦਿਨ ਅਤੇ ਰਾਤ ਨੂੰ ਭਰਦਾ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬਾਬੇ ਦੀ ਗੱਦੀ ਤੇ ਆ ਕੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ । ਬਾਬੇ ਦੇ ਸ਼ਰਧਾਲੂਆਂ ਲਈ ਲੰਗਰ ਦੇ ਪ੍ਰਬੰਧ, ਚਾਹ ਪਕੌੜਿਆ ਦਾ ਲੰਗਰ, ਮੁਫ਼ਤ ਦਵਾਈਆਂ, ਐਂਬੂਲੈਂਸ, ਡਾਕਟਰਾਂ ਦੀ ਟੀਮ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਮਾੜੇ ਅਨਸਰਾਂ ਤੇ ਨਿਗਰਾਨੀ ਰੱਖਣ ਲਈ ਸੀ ਸੀ ਟੀਵੀ ਕੈਮਰਿਆਂ ਦਾ ਪ੍ਰਬੰਧ ਵੀ ਕਮੇਟੀ ਵੱਲੋਂ ਕੀਤਾ ਗਿਆ ਹੈ।ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਚਾਰ ਸਾਲ ਤੋਂ ਇਹ ਮੇਲਾ ਬਿਨਾਂ ਕਿਸੇ ਪ੍ਰਸ਼ਾਸ਼ਨਿਕ ਸੁਰੱਖਿਆ ਤੋਂ ਹੀ ਲੱਗਦਾ ਆ ਰਿਹਾ ਹੈ, ਇਸ ਵਾਰੀ ਵੀ ਪੀਰਖਾਨਾ ਕਮੇਟੀ ਵੱਲੋਂ ਪੁਲਿਸ ਅਤੇ ਸਿਵਲ ਉੱਚ ਅਧਿਕਾਰੀਆਂ ਨੂੰ ਮੇਲੇ ਦੌਰਾਨ ਹੋ ਰਹੇ ਲੱਖਾਂ ਸ਼ਰਧਾਲੂਆਂ ਦੇ ਇਕੱਠ ਵਿੱਚ ਸੰਭਾਵੀ ਮਾੜੇ ਅਨਸਰਾਂ ਦੀ ਰੋਕਥਾਮ ਲਈ ਅਰਜ਼ੀਆਂ ਦਿੱਤੀਆਂ ਜਾ ਚੁੱਕੀਆਂ ਹਨ।ਬਾਬਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਵੀਰਵਾਰ ਸਵੇਰ ਤੋ ਬਾਬੇ ਦੇ ਸ਼ਰਧਾਲੂ ਆਉਂਣੇ ਸ਼ੁਰੂ ਹੋ ਜਾਂਦੇ ਹਨ ਅਤੇ ਵੀਰਵਾਰ ਦੀ ਦੇਰ ਰਾਤ ਤੱਕ ਇਹ ਮੇਲਾ ਚੱਲਦਾ ਰਹਿੰਦਾ ਹੈ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦੂਰੋਂ ਨੇੜਿਓਂ ਆਉਂਦੇ ਹਨ । ਗੱਦੀ ਨਸ਼ੀਨ ਬਾਬਾ ਪ੍ਰੇਮ ਕੁਮਾਰ ਨੇ ਪੀਰ ਲੱਖ ਦਾਤਾ ਸਾਹਿਬ ਜੀ ਦੇ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ 10 ਮਾਰਚ ਦਿਨ ਵੀਰਵਾਰ ਨੂੰ ਪਿੰਡ ਜਗਾ ਰਾਮ ਤੀਰਥ ਦੇ ਅੱਗਰਵਾਲ ਪੀਰਖਾਨਾ ਵਿਖੇ ਪਹੁੰਚ ਕੇ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਆਪਣਾ ਜੀਵਨ ਸਫਲ ਬਣਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਮੈਂਬਰ ਅੰਮ੍ਰਿਤਪਾਲ ਖਜ਼ਾਨਚੀ ,ਬਾਬਾ ਸੱਤ ਪਾਲ ,ਅਸ਼ੋਕ ਕੁਮਾਰ, ਰਾਮ ਜਿੰਦਲ ,ਸੋਮ ਨਾਥ ਗਰਗ ਸੈਕਟਰੀ ,ਦੇਸਰਾਜ, ਪ੍ਰੇਮ ਕੁਮਾਰ ਗੱਦੀ ਨਸ਼ੀਨ ,ਰਾਕੇਸ਼ ਕੁਮਾਰ ,ਸੁਭਾਸ਼ ਕੁਮਾਰ , ਅਸ਼ੋਕ ਕੁਮਾਰ ਪੱਪੀ ਵਾੲੀਸ ਪ੍ਰਧਾਨ,ਰਾਜ ਕੁਮਾਰ, ਪੀਰ ਦਾਨ, ਨਰੈਣ ਦਾਸ, ਬੰਟੀ ਠੇਕੇਦਾਰ ਮਾਨਸਾ, ਸੱਤਪਾਲ ਧਿੰਗੜ, ਸ੍ਰੀ ਚੰਦ ਅਤੇ ਸੰਜੂ ਗੋਇਲ ਆਦਿ ਹਾਜਰ ਸਨ।
Author: DISHA DARPAN
Journalism is all about headlines and deadlines.