ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਚੌਥੀ  ਸਾਲਾਨਾ ਅਥਲੈਟਿਕ  ਮੀਟ ਕਰਵਾਈ ਗਈ 

Facebook
Twitter
WhatsApp

ਬਠਿੰਡਾ , 5 ਮਾਰਚ ( ਰਾਵਤ ) ਅਕਾਲ ਯੂਨੀਵਰਸਿਟੀ ਵਿਖੇ ਦੋ ਦਿਨਾਂ ਅਥਲੈਟਿਕ  ਮੀਟ ਕਰਵਾਈ ਗਈ।</span> <span style=”font-size: large;”> ਯੂਨੀਵਰਸਿਟੀ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਮੀਤ ਵਿਚ ਹਿਸਾ ਲਿਆ। ਇਸ ਮੌਕੇ ਦੌੜ੍ਹਾਂ ,ਜੰਪ ,ਡਿਸਕਸ, ਜੈਵਲਿਨ ਥਰੋ ਦੇ ਨਾਲ ਨਾਲ ਵਾਲੀਵਾਲ  ,ਬੈਡਮਿੰਟਨ ਤੇ ਬਾਸਕਿਟਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ।  ਜਿਕਰਯੋਗ ਹੈ ਕਿ ਇਸ ਮੀਤ ਦੌਰਾਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਖੇਡ੍ਹ ਭਾਵਨਾ ਦਿਖਾਉਦੇ ਹੋਏ ਸਾਰੀਆਂ ਹੀ ਪ੍ਰਿਯੋਗਤਾਮਾ ਵਿਚ ਬੜੇ ਉਤਸ਼ਾਹ ਨਾਲ ਹਿਸਾ ਲਿਆ। ਇਸ ਮੀਤ ਦੇ ਕੋਆਰਡੀਨੇਟਰ ਡਾ ਬੀਰ ਬਿਕਰਮ ਸਿੰਘ ਅਤੇ ਸੈਕਟਰੀ ਨਵਦੀਪ ਕੌਰ ਸਨ। ਸਰਵੋਤਮ ਖਿਡਾਰੀ ਦਾ ਖਿਤਾਵ ਜਿਥੇ ਲੜਕਿਆਂ ਵਿਚ ਕੁਲਜੀਤ ਸਿੰਘ ਨੇ ਜਿਤਿਆ ਉਥੇ ਲੜਕੀਆਂ ਵਿੱਚੋ ਰਸ਼ਪਾਲ ਕੌਰ ਇਸ ਇਨਾਮ ਦੀ ਹੱਕਦਾਰ ਬਣੀ।  ਸਰਵੋਤਮ ਵਿਭਾਗ ਦਾ ਖਿਤਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਭਾਗ ਦੇ ਨਾਮ ਰਿਹਾ ਅਤੇ ਲੜਕੀਆਂ ਵਿਚ ਪੰਜਾਬੀ ਵਿਭਾਗ ਅਵੱਲ ਰਿਹਾ। ਇਨਾਮ ਵੰਡ ਸਮਾਰੋਹ ਦੌਰਾਨ   </span>ਮੁੱਖ ਮਹਿਮਾਨ ਮੇਜਰ ਜਰਨਲ ਡਾ ਗੁਰਚਰਨ ਸਿੰਘ ਲਾਂਬਾ ਨੇ ਵਿਸ਼ੇਸ਼ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆ ਆਪਣੇ ਸਵਾਗਤੀ ਸ਼ਬਦਾਂ ‘ਚ ਅਜੋਕੇ ਦੌਰ ‘ਚ ਸਿੱਖਿਆ ਸੰਸਥਾਵਾਂ ਨੂੰ ਵਿਦਿਆਰਥੀਆ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਖੇਡਾਂ ਦੇ ਖ਼ੇਤਰ ਵਿੱਚ ਪ੍ਰਮੁੱਖਤਾ ਦੇਣ ਦੀ ਲੋੜ ‘ਤੇ ਜੋਰ ਦਿੱਤਾ। ਉਪਰੰਤ ਉਨ੍ਹਾਂ ਜੇਤੂਆਂ ਨੂੰ ਵਧਾਈ ਦੇਂਦਿਆਂ ਇਨਾਮ ਵੰਡਨ ਦੀ  ਰਸਮ ਨਿਭਾਈ।ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ ਗੁਰਮੇਲ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਜਿੱਤ ਹਾਸਿਲ ਕਰਨ ਤੇ ਜਿਥੇ ਖੁਸ਼ੀ ਪ੍ਰਗਟ ਕੀਤੀ ਨਾਲ ਹੀ ਉਨ੍ਹਾਂ ਖੇਡਾਂ ਵਿਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ  ਨੂੰ ਹੌਸਲਾ ਅਫ਼ਜ਼ਾਈ ਕੀਤੀ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 4
Users Today : 2
Users Yesterday : 3