ਹੋਣਹਾਰ ਵਿਦਿਆਰਥੀ ਨੂੰ ਬੀ.ਐਫ.ਜੀ.ਆਈ. ਬਠਿੰਡਾ ਵਿੱਚ ਸੌ ਪ੍ਰਤੀਸ਼ਤ ਵਜ਼ੀਫ਼ਾ ਮਿਲੇਗਾ – ਡਾ.ਧਾਲੀਵਾਲ

Facebook
Twitter
WhatsApp

ਬਠਿੰਡਾ, 5 ਮਾਰਚ ( ਰਾਵਤ ) ਭਾਰਤ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਜਿੱਥੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਮੋਹਰੀ ਭੂਮਿਕਾ ਨਿਭਾ ਰਹੀ ਹੈ ਉੱਥੇ ਹੀ ਸਮਾਜ ਅਤੇ ਖ਼ਾਸਕਰ ਨੌਜਵਾਨ ਵਿਦਿਆਰਥੀਆਂ ਦੇ ਵਿਕਾਸ ਲਈ ਪਹਿਲਕਦਮੀ ਕਰਦਿਆਂ ਬੀ.ਐਫ.ਜੀ.ਆਈ ਨੇ ਹਮੇਸ਼ਾ ਵਿਲੱਖਣ ਉਪਰਾਲੇ ਕੀਤੇ ਹਨ। ਪਿਛਲੇ ਸਮੇਂ ਦੌਰਾਨ ਕਰੋਨਾ ਮਹਾਂਮਾਰੀ ਨੇ ਸਮਾਜ ਦੇ ਹਰ ਵਰਗ ਨੂੰ ਆਰਥਿਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਜਿਸ ਸਦਕਾ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਸਮਝਦਿਆਂ ਬੀ.ਐਫ.ਜੀ.ਆਈ. ਵੱਲੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਜਾਂ ਪਾਸ ਹੋ ਚੁੱਕੇ ਵਿਦਿਆਰਥੀਆਂ ਲਈ ‘ਬੀ.ਐਫ.ਐਸ.ਐਸ.ਐਸ. ਸਕਾਲਰਸ਼ਿਪ ਯੋਗਤਾ ਟੈਸਟ-22’ ਅਤੇ ਅੰਡਰ ਗ੍ਰੈਜੂਏਟ ਕੋਰਸਾਂ ਜਿਵੇਂ ਬੀ.ਟੈੱਕ, ਬੀ.ਐਸ.ਸੀ., ਬੀ.ਕਾਮ., ਬੀ.ਏ-ਬੀ.ਐਡ. ਅਤੇ ਬੀ.ਬੀ.ਏ. ਆਦਿ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਜਾਂ ਪਾਸ ਹੋ ਚੁੱਕੇ ਵਿਦਿਆਰਥੀਆਂ ਲਈ ‘ਬੀ.ਐਫ.ਜੀ.ਆਈ. ਸਕਾਲਰਸ਼ਿਪ ਯੋਗਤਾ ਟੈਸਟ-22’ ਕਰਵਾਇਆ ਜਾ ਰਿਹਾ ਹੈ । ਇਹ ਟੈਸਟ ਆਨਲਾਈਨ ਵਿਧੀ ਰਾਹੀਂ 3 ਅਪ੍ਰੈਲ 2022 ਨੂੰ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਹੋਣਹਾਰ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ ।ਪ੍ਰੈਸ ਮਿਲਣੀ ਦੌਰਾਨ ਇਸ ਟੈਸਟ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਟੈਸਟ 30 ਮਿੰਟ ਦਾ ਹੋਵੇਗਾ ਜਿਸ ਵਿੱਚ 30 ਸਵਾਲ ਹੋਣਗੇ ਅਤੇ ਇਸ ਲਈ ਕੋਈ ਵੀ ਫ਼ੀਸ ਨਹੀਂ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਗਾਈਡ ਲਾਈਨਜ਼ ਨੂੰ ਧਿਆਨ ਵਿੱਚ ਰੱਖਦਿਆਂ ਇਹ ਟੈਸਟ ਆਨਲਾਈਨ ਮੋਡ ਰਾਹੀਂ ਲਿਆ ਜਾਵੇਗਾ ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਵੀ ਭਾਗ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵਿਖੇ ਗਿਆਰ੍ਹਵੀਂ ਅਤੇ ਬਾਰ੍ਹਵੀਂ (ਸਾਰੇ ਵਿਸ਼ਿਆਂ) ਦੀਆਂ ਕਲਾਸਾਂ ਤੋਂ ਇਲਾਵਾ ਇੰਜੀਨੀਅਰਿੰਗ, ਮੈਨੇਜਮੈਂਟ, ਸਾਇੰਸ, ਕਾਮਰਸ, ਐਗਰੀਕਲਚਰ, ਹਿਊਮੈਨਟੀਜ਼ ਖੇਤਰ ਦੇ ਰੈਗੂਲਰ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਇਸ ਸਕਾਲਰਸ਼ਿਪ ਯੋਗਤਾ ਟੈਸਟ ਰਾਹੀਂ ਆਪਣੇ ਕੋਰਸ ਅਨੁਸਾਰ 100% ਤੱਕ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ ।ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਇਸ ਟੈਸਟ ਵਿੱਚ ਘੱਟ ਤੋਂ ਘੱਟ 65% ਅੰਕ ਪ੍ਰਾਪਤ ਕਰਨ ਤੇ ਸਕਾਲਰਸ਼ਿਪ ਉਪਲਬਧ ਹੋਵੇਗੀ, ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧੇਰੇ ਸਕਾਲਰਸ਼ਿਪ ਮਿਲ ਸਕੇਗੀ ਜਿਵੇਂ ਕਿ ਇਸ ਟੈਸਟ ਵਿੱਚ 100% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਚੁਣੇ ਗਏ ਕੋਰਸ ਦੀ ਪੂਰੇ ਕੋਰਸ ਲਈ ਅਕਾਦਮਿਕ ਫ਼ੀਸ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ, ਭਾਵ ਕਿ ਇਹ ਵਿਦਿਆਰਥੀ ਬਿਨਾਂ ਕੋਈ ਫ਼ੀਸ ਅਦਾ ਕੀਤੇ ਪੜ੍ਹਾਈ ਕਰ ਸਕਣਗੇ। 95% -99.99% ਤੱਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਉਨ੍ਹਾਂ ਵੱਲੋਂ ਚੁਣੇ ਗਏ ਪੂਰੇ ਕੋਰਸ ਦੀ 50% ਅਕਾਦਮਿਕ ਫ਼ੀਸ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ । ਇਸ ਟੈਸਟ ਰਾਹੀਂ ਸਕਾਲਰਸ਼ਿਪ ਪ੍ਰਾਪਤ ਕਰਨ ਦੀ ਰਾਸ਼ੀ 4 ਲੱਖ ਰੁਪਏ ਤੱਕ ਹੈ।

ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਹਮੇਸ਼ਾ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ। ਬੀ.ਐਫ.ਜੀ.ਆਈ. ਨੇ ਕਰੋਨਾ ਜਿਹੇ ਔਖੇ ਸਮੇਂ ਵਿੱਚ ਵੀ ਇਸ ਅਹਿਦ ਨੂੰ ਕਾਇਮ ਰੱਖਦੇ ਹੋਏ ਵੱਖ ਵੱਖ ਖੇਤਰਾਂ ਵਿੱਚ ਅਹਿਮ ਮੱਲ੍ਹਾਂ ਮਾਰੀਆਂ ਹਨ, ਜਿਸ ਦਾ ਕਿ ਸਿੱਧਾ ਫ਼ਾਇਦਾ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਸੰਸਥਾ ਵੱਲੋਂ ਰਿਸਰਚ ਨੂੰ ਵਿਸ਼ੇਸ਼ ਤਵੱਜੋ ਦਿੰਦੇ ਹੋਏ ਵੱਧ ਤੋਂ ਵੱਧ ਰਿਸਰਚ ਮੁਖੀ ਫੈਕਲਟੀ ਰੱਖੀ ਗਈ ਹੈ ਜੋ ਕਿ ਵਿਦਿਆਰਥੀਆਂ ਵਿੱਚ ਵੀ ਰਿਸਰਚ ਸਬੰਧੀ ਵਿਸ਼ੇਸ਼ ਰੁਚੀ ਪੈਦਾ ਕਰ ਰਹੀ ਹੈ। ਇਹਨਾਂ ਯਤਨਾਂ ਸਦਕਾ ਇਹ ਸੰਸਥਾ ਪੰਜਾਬ ਦੇ ਕਾਲਜਾਂ ਵਿੱਚੋਂ ਰਿਸਰਚ ਦੇ ਖੇਤਰ ਵਿੱਚ ਮੋਹਰੀ ਰੋਲ ਨਿਭਾਅ ਰਹੀ ਹੈ। ਸੰਸਥਾ ਵੱਲੋਂ ਹੁਣ ਤੱਕ 25 ਪੇਟੈਂਟ ਫਾਈਲ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 5 ਗਰਾਂਟ ਹੋ ਚੁੱਕੇ ਹਨ। ਸਾਲ 2022 ਵਿੱਚ ਇਸ ਗਿਣਤੀ ਨੂੰ 100 ਤੱਕ ਲੈ ਕੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਪਿਛਲੇ ਸਾਲ ਬੀ.ਐਫ.ਜੀ.ਆਈ. ਵੱਲੋਂ 6.5 ਕਰੋੜ ਦੇ 21 ਰਿਸਰਚ ਪ੍ਰੋਜੈਕਟ ਅਪਲਾਈ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਸਾਲ 2021-22 ਲਈ ਵਿਦਿਆਰਥੀਆਂ ਨੂੰ ਨੌਕਰੀਆਂ ਦਿਵਾਉਣ ਲਈ ਪਲੇਸਮੈਂਟ ਡਿਪਾਰਟਮੈਂਟ ਅਣਥੱਕ ਯਤਨ ਕਰ ਰਿਹਾ ਹੈ। ਇਹਨਾਂ ਯਤਨਾਂ ਸਦਕਾ ਚਾਲੂ ਵਰ੍ਹੇ ਦੌਰਾਨ ਵਿਦਿਆਰਥੀਆਂ ਦੀ ਰਿਕਾਰਡ ਪਲੇਸਮੈਂਟ ਹੋਈ ਹੈ। ਸੰਸਥਾ ਦੇ ਵਿਦਿਆਰਥੀਆਂ ਦੀ ਚੋਣ 13 ਲੱਖ ਰੁਪਏ ਦੇ ਸਾਲਾਨਾ ਪੈਕੇਜ ਤੱਕ ਹੋਈ ਹੈ ਅਤੇ ਬਹੁਤ ਸਾਰੇ ਵਿਦਿਆਰਥੀਆਂ ਦੀ ਪਲੇਸਮੈਂਟ 10 ਲੱਖ ਦੇ ਸਾਲਾਨਾ ਪੈਕੇਜ ‘ਤੇ ਹੋਈ ਹੈ। ਚਾਲੂ ਸਾਲ ਦੌਰਾਨ ਵਿਦਿਆਰਥੀਆਂ ਨੂੰ ਮਿਆਰੀ ਨੌਕਰੀਆਂ ਦਿਵਾਉਣ ਲਈ ਪਲੇਸਮੈਂਟ ਡਿਪਾਰਟਮੈਂਟ ਵੱਲੋਂ ਅੱਗੇ ਹੋਰ ਯਤਨ ਜਾਰੀ ਹਨ। ਇਸ ਦੇ ਨਾਲ ਹੀ ਉੱਦਮਤਾ ਦੇ ਖੇਤਰ ਵਿੱਚ ਬੀ.ਐਫ.ਜੀ.ਆਈ. ਦੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਉਪਰਾਲਿਆਂ ਸਦਕਾ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਲਈ ਉਤਸ਼ਾਹਿਤ ਕੀਤਾ ਗਿਆ। ਇਨ੍ਹਾਂ ਉਪਰਾਲਿਆਂ ਦੀ ਬਦੌਲਤ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਸਟਾਰਟ ਅੱਪ ਇੰਡੀਆ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।   ਉਨ੍ਹਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਸਕਾਲਰਸ਼ਿਪ ਯੋਗਤਾ ਟੈਸਟ-2022 ਹੋਣਹਾਰ ਵਿਦਿਆਰਥੀਆਂ ਲਈ  ਸੁਨਹਿਰੀ ਮੌਕਾ ਹੈ ਅਤੇ ਉਹ 100 ਫ਼ੀਸਦੀ ਤੱਕ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ । ਇਸ ਟੈਸਟ ਲਈ ਫ਼ਰੀ ਰਜਿਸਟ੍ਰੇਸ਼ਨ ਸ਼ੁਰੂ ਹੈ ਜਿਸ ਦੀ ਆਖ਼ਰੀ ਮਿਤੀ 31 ਮਾਰਚ, 2022 ਹੈ। ਚਾਹਵਾਨ ਵਿਦਿਆਰਥੀ ਸੰਸਥਾ ਦੀ ਵੈੱਬਸਾਈਟ  www.babafaridgroup.edu.in ‘ਤੇ ਉਪਲਬਧ ਰਜਿਸਟ੍ਰੇਸ਼ਨ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸੰਸਥਾ ਦੇ ਹੈਲਪ ਲਾਈਨ ਨੰਬਰ 8081-100-200 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 7 8 7
Users Today : 3
Users Yesterday : 3